ਗੁਰਦਵਾਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਤੋਂ ਆਈ ਅਜਿਹੀ ਮਾੜੀ ਖਬਰ – ਸਿੱਖ ਸੰਗਤਾਂ ਚ ਭਾਰੀ ਰੋਸ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 
ਭਾਰਤ ਦੀ ਧਰਤੀ ਤੇ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ, ਜੋ ਆਪਣੇ ਆਪਣੇ ਧਰਮ ਦੀ ਮਾਨਤਾ ਅਨੁਸਾਰ ਤਿਉਹਾਰ ਅਤੇ ਮੇਲੇ ਮਨਾਉਂਦੇ ਹਨ । ਅਲੱਗ ਅਲੱਗ ਧਰਮ ਹੋਣ ਕਾਰਨ ਲੋਕਾਂ ਦਾ ਵੱਖ ਵੱਖ ਗੁਰੂਆਂ ,ਪੀਰਾਂ , ਫ਼ਕੀਰਾਂ ‘ਚ ਵਿਸ਼ਵਾਸ ਕਰਦੇ ਹਨ । ਪਰ ਅਜਿਹੇ ਬਹੁਤ ਸਾਰੇ ਸ਼ਰਾਰਤੀ ਅਨਸਰ ਹਨ ਜੋ ਵੱਖ ਵੱਖ ਧਰਮਾਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਅਜਿਹੀਆਂ ਹਰਕਤਾਂ ਕਰਦੇ ਹਨ । ਜਿਸ ਕਾਰਨ ਜਿੱਥੇ ਇਕ ਖ਼ਾਸ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ , ਉੱਥੇ ਹੀ ਇਸ ਕਾਰਨ ਮਾਹੌਲ ਵੀ ਕਾਫੀ ਗਰਮਾ ਜਾਂਦਾ ਹੈ । ਅਜਿਹੇ ਮਾਮਲਿਆਂ ਵਿੱਚ ਹਰ ਰੋਜ਼ ਹੀ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ। ਜਿੱਥੇ ਕੁਝ ਸ਼ਰਾਰਤੀ ਅਨਸਰ ਵੱਖ ਵੱਖ ਤਰੀਕਿਆਂ ਦੇ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਸਤੇ ਅਲੱਗ ਅਲੱਗ ਤਰੀਕੇ ਅਪਨਾਉਂਦੇ ਹਨ ।

ਜਿਸ ਕਾਰਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਤਾਂ ਪਹੁੰਚਦੀ ਹੀ ਹੈ, ਨਾਲ ਹੀ ਲੋਕਾਂ ਦੇ ਵਿੱਚ ਪਾਏ ਜਾ ਰਹੇ ਵਿਰੋਧ ਦੇ ਕਾਰਨ ਕਈ ਤਰ੍ਹਾਂ ਦੇ ਦੰਗੇ ਫ਼ਸਾਦ ਅਤੇ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਦੇ ਹਨ । ਇਸੇ ਵਿਚਕਾਰ ਇੱਕ ਹੋਰ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਦੇ ਚੱਲਦੇ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਾਫ਼ੀ ਠੇਸ ਪਹੁੰਚੀ ਤੇ ਸਿੱਖ ਸੰਗਤਾਂ ਦੇ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ ।

ਦਰਅਸਲ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਘਿਰ ਗਈ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਤਸਵੀਰਾਂ ਲਗਾਤਾਰ ਹੀ ਵਾਇਰਲ ਹੋ ਰਹੀਆਂ ਹਨ , ਜਿਨ੍ਹਾਂ ਨਾਲ ਸਿੱਖ ਭਾਈਚਾਰੇ ਦੇ ਹਿਰਦੇ ਵਲੂੰਧਰੇ ਜਾ ਰਹੇ ਹਨ । ਇਨ੍ਹਾਂ ਤਸਵੀਰਾਂ ਵਿਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਪਾਕਿਸਤਾਨ ਵਿਖੇ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪ੍ਰਸ਼ਾਦ ਵਾਲੇ ਪੈਕੇਟ ਦੇ ਅੰਦਰ ਸਿਗਰਟਾਂ ਦੇ ਇਸ਼ਤਿਹਾਰ ਪ੍ਰਕਾਸ਼ਿਤ ਕੀਤੇ ਗਏ ਹਨ । ਪੈਕੇਟ ਦੇ ਅੰਦਰਲੇ ਪਾਸੇ ਪਾਕਿਸਤਾਨੀ ਬ੍ਰੈੱਡ ਸਿਗਰਟਾਂ ਦੇ ਪਾਕਿਸਤਾਨ ਦਾ ਇਸ਼ਤਿਹਾਰ ਪ੍ਰਕਾਸ਼ਿਤ ਹੈ ।

ਅਜਿਹੇ ਇਸ਼ਤਿਹਾਰ ਤੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਿੱਖ ਭਾਈਚਾਰੇ ਦੀਆਂ ਸੰਗਤਾਂ ਦੇ ਵਿੱਚ ਕਾਫ਼ੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਤੇ ਉਨ੍ਹਾਂ ਵੱਲੋਂ ਇਸ ਸਬੰਧੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਉੱਠ ਰਹੀ ਹੈ । ਜ਼ਿਕਰਯੋਗ ਹੈ ਕਿ ਸ਼ਰਧਾਲੂਆਂ ਦੇ ਵੱਲੋਂ ਲਗਾਤਾਰ ਹੀ ਪੀ ਐੱਸ ਜੀ ਪੀ ਸੀ ਪ੍ਰਤੀ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ ।