ਤਾਜਾ ਵੱਡੀ ਖਬਰ
ਖੇਤੀਬਾੜੀ ਕਾ-ਨੂੰ-ਨ ਲੈਕੇ ਆਈ ਭਾਜਪਾ ਸਰਕਾਰ ਜਿੱਥੇ ਇਹ ਦਾਵਾ ਕਰ ਰਹੀ ਹੈ ਕਿ ਇਹ ਕਾ-ਨੂੰ-ਨ ਕਿਸਾਨਾਂ ਦੇ ਹਿੱਤ ਚ ਨੇ ਉਥੇ ਹੀ ਭਾਜਪਾ ਦੇ ਆਪਣੇ ਹੁਣ ਉਸ ਨਾਲ ਵਿਰੌਧ ਚ ਆ ਖੜ੍ਹੇ ਹੋਏ ਨੇ। ਆਰ ਐਸ ਐਸ ਵਲੋ ਭਾਜਪਾ ਨੂੰ ਘੇਰਿਆ ਗਿਆ ਹੈ ,ਸਿੱਧਾ ਖੇਤੀਬਾੜੀ ਮੰਤਰੀ ਨੂੰ ਨਸੀਹਤ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਆਰ ਐਸ ਐਸ ਪਹਿਲਾਂ ਹੀ ਸਰਕਾਰ ਨੂੰ ਉਸਦੇ ਸਖ਼ਤ ਰਵਈਏ ਕਰਕੇ ਲਾਹਨਤ ਪਾ ਚੁੱਕੀ ਹੈ। ਉੱਥੇ ਹੀ ਆਰ ਐਸ ਐਸ ਦਾ ਕਿਸਾਨ ਵਿੰਗ ਵੀ ਕਿਸਾਨਾਂ ਦੀ ਹਿਮਾਇਤ ਕਰ ਚੁੱਕਾ ਹੈ,ਉਸਦਾ ਸਾਫ਼ ਕਹਿਣਾ ਹੈ ਕਿ ਸਰਕਾਰ ਨੂੰ ਕਿਸਾਨਾਂ ਨਾਲ ਪਿਆਰ ਨਾਲ ਗਲ ਕਰਨੀ ਚਾਹੀਦੀ ਹੈ ਨਾ ਕਿ ਸਖ਼ਤ ਰਵਈਆ ਅਪਨਾਉਣਾ ਚਾਹੀਦਾ ਹੈ।
ਖੇਤੀਬਾੜੀ ਕਾ-ਨੂੰ-ਨਾਂ ਨੇ ਭਾਜਪਾ ਦੇ ਅੰਦਰ ਹੀ ਕਲੇਸ਼ ਪਵਾ ਦਿੱਤਾ ਹੈ, ਸਰਕਾਰ ਦੇ ਆਪਣੇ ਹੀ ਸਰਕਾਰ ਨੂੰ ਨਸੀਹਤ ਦੇ ਰਹੇ ਨੇ। ਸਾਫ਼ ਸ਼ਬਦਾਂ ਚ ਸਰਕਾਰ ਨੂੰ ਕਿਹਾ ਗਿਆ ਹੈ ਕਿ ਤੁਹਾਡੇ ਤੇ ਸੱਤਾ ਦਾ ਨ-ਸ਼ਾ ਹੈ, ਜੇਕਰ ਤੁਸੀ ਲੋਕ ਭਲਾਈ ਦੇ ਕੰ-ਮ ਕਰੋ ਤੇ ਉਹ ਬਿਹਤਰ ਹੋਵੇਗਾ। ਜਿਰਯੋਗਾ ਹੈ ਕਿ ਰਘੂਨੰਦਨ ਜੌ ਕਿ ਸੀਨੀਅਰ ਲੀਡਰ ਨੇ ਉਹਨਾਂ ਨੇ ਇੱਕ ਅਜਿਹਾ ਬਿਆਨ ਦੇ ਦਿੱਤਾ ਹੈ ਜਿਸਨੇ ਹੜਕੰਪ ਮਚਾ ਦਿੱਤਾ ਹੈ। ਭਾਜਪਾ ਅੰਦਰ ਖਲਬਲੀ ਮਚ ਗਈ ਹੈ। ਉਹਨਾਂ ਨੇ ਸਿੱਧਾ ਖੇਤੀਬਾੜੀ ਮੰਤਰੀ ਨੂੰ ਨਿਸ਼ਾਨੇ ਤੇ ਲਿਆ ਹੈ ਅਤੇ ਕਿਹਾ ਹੈ ਕਿ ਤੁਸੀ ਰਾਸ਼ਟਰਵਾਦ ਨੂੰ ਮਜ਼ਬੂਤ ਕਰਨ ਲਈ ਕੰਮ ਕਰੋ। ਉਹਨਾਂ ਨੇ ਸਾਫ਼ ਕਿਹਾ ਕਿ ਕਿਸਾਨਾਂ ਦੀ ਸੁਣੀ ਜਾਵੇ , ਆਪਣੇ ਸ਼ਬਦਾਂ ਰਾਹੀਂ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਨੰ-ਗਾ ਰਹਿਣਾ ਚਾਹੁੰਦਾ ਹੈ ਤੇ ਉਸਨੂੰ ਤੁਸੀ ਜਬਰਦਸਤੀ ਕਪੜੇ ਕਿਉਂ ਪਵਾ ਰਹੇ ਹੋ।
ਉਹਨਾਂ ਨੇ ਤੋਮਰ ਨੂੰ ਸਿੱਧਾ ਕਿਹਾ ਕਿ ਉਹ ਕਿਸਾਨਾਂ ਦੀ ਸੁਣਨ, ਉਹਨਾਂ ਨਾਲ ਬੈਠ ਕੇ ਗਲਬਾਤ ਕੀਤੀ ਜਾਵੇ, ਹੱਲ ਕੀਤਾ ਜਾਵੇ। ਦਸਣਾ ਬਣਦਾ ਹੈ ਆਰ ਐਸ ਐਸ ਦਾ ਕਿਸਾਨ ਵਿੰਗ ਪਹਿਲਾਂ ਹੀ ਸਰਕਾਰ ਦੇ ਰਵਈਏ ਤੌ ਨਰਾਜ ਹੈ, ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਤੇ ਅਤਿਆਚਾਰ ਕਰਨ ਤੌ ਚੰਗਾ ਹੈ ਕਿ ਉਹਨਾਂ ਨਾਲ ਬੈਠ ਕੇ ਗਲ ਕਰੇ।ਅਜਿਹੇ ਚ ਸੀਨੀਅਰ ਲੀਡਰ ਦਾ ਅਜਿਹਾ ਬਿਆਨ ਜਿਸ ਚ ਉਹਨਾਂ ਨੇ ਇਹ ਕਹਿ ਦਿੱਤਾ ਹੋਵੇ ਕਿ ਤੋਮਰ ਤੇ ਸੱਤਾ ਦਾ ਨਸ਼ਾ ਸਵਾਰ ਹੈ ਇਸ ਬਿਆਨ ਨਾਲ ਕੋਹਰਾਮ ਮਚ ਗਿਆ ਹੈ।
ਮੱਧ ਪ੍ਰਦੇਸ਼ ਤੌ ਰਾਜ ਸਭਾ ਮੈਂਬਰ ਰਹਿ ਚੁੱਕੇ ਰਘੂ ਨੰਦਨ ਦਾ ਇਹ ਬਿਆਨ ਜਿੱਥੇ ਤਿੱਖਾ ਹੈ ਉਥੇ ਹੀ ਅਹਿਮੀਅਤ ਵੀ ਬਹੁਤ ਰੱਖਦਾ ਹੈ। ਇਸ ਬਿਆਨ ਨਾਲ ਭਾਜਪਾ ਅੰਦਰ ਕੋਹਰਾਮ ਮਚ ਗਿਆ ਹੈ। ਫੇਸਬੁੱਕ ਅਕਾਊਂਟ ਤੇ ਇਹ ਬਿਆਨ ਉਹਨਾਂ ਵਲੋ ਆਇਆ ਹੈ ਉਹਨਾਂ ਨੇ ਖੇਤੀਬਾੜੀ ਮੰਤਰੀ ਨੂੰ ਸੁਝਾਅ ਦਿੱਤਾ ਹੈ ਕਿ ਉਹ ਰਾਸ਼ਟਰਵਾਦ ਨੂੰ ਮਜ਼ਬੂਤ ਕਰਨ ਲਈ ਕੰ-ਮ ਕਰਨ। ਜ਼ਿਕਰਯੋਗ ਹੈ ਕਿ ਉਹਨਾਂ ਦਾ ਸਾਫ਼ ਕਹਿਣਾ ਸੀ ਕਿ ਕਾਂਗਰਸ ਦੀਆਂ ਮੜੀਆਂ ਨੀਤੀਆਂ ਤੇ ਭਾਜਪਾ ਨਾ ਤੁਰੇ ਇਸ ਨਾਲ ਉਹਨਾਂ ਨੂੰ ਹੀ ਮੁਸ਼ਕਿਲ ਹੋਵੇਗੀ। ਉਹਨਾਂ ਤੋਮਰ ਨੂੰ ਕਿਹਾ ਕਿ ਉਹ ਸਰਕਾਰ ਦਾ ਹਿੱਸਾ ਨੇ ਅਤੇ ਲੋਕਾਂ ਦੀ ਭਲਾਈ ਲਈ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ ,ਉਹਨਾਂ ਕਿਹਾ ਕਿ ਤੁਹਾਡਾ ਇਰਾਦਾ ਲੋਕਾਂ ਦੀ ਮਦਦ ਕਰਨਾ ਹੈ ਪਰ ਜੇਕਰ ਕੋਈ ਮਦਦ ਲੈਣਾ ਨਹੀਂ ਚਾਹੁੰਦਾ ਤੇ ਤੁਸੀ ਕਿਉਂ ਭਲਾਈ ਕਰ ਰਹੇ ਹੋ।
Previous Postਕੱਲ੍ਹ ਦੇ ਚੱਕਾ ਜਾਮ ਦੀ ਸਫਲਤਾ ਤੋਂ ਬਾਅਦ ਹੁਣ ਹੋ ਗਿਆ ਇਹ ਵੱਡਾ ਐਲਾਨ – ਹੁਣੇ ਆਈ ਵੱਡੀ ਖਬਰ
Next Postਕਿਸਾਨ ਅੰਦੋਲਨ : ਹੁਣ ਧਰਮਿੰਦਰ ਪ੍ਰੀਵਾਰ ਲਈ ਹੋ ਗਿਆ ਅਜਿਹਾ ਐਲਾਨ ਸਾਰੇ ਪਾਸੇ ਹੋ ਗਈ ਚਰਚਾ