ਖੇਡਦੇ ਖੇਡਦੇ 2 ਸਾਲਾਂ ਜੁੜਵਾ ਭਰਾ ਡਿੱਗੇ ਖੂਹ ਚ , ਲਾਸ਼ਾਂ ਦੇਖ ਹਰੇਕ ਦੀਆਂ ਨਿਕਲੀਆਂ ਧਾਹਾਂ

,ਹਰੇਕ ਬੱਚੇ ਦੇ ਮਾਨਸਿਕ ਤੇ ਸ਼ਰੀਰਿਕ ਵਿਕਾਸ ਵਾਸਤੇ ਖੇਡਣਾ ਬਹੁਤ ਜਿਆਦਾ ਜਰੂਰੀ ਹੈ । ਇਹੀ ਕਾਰਨ ਹੈ ਕਿ ਸਰਕਾਰਾਂ ਦੇ ਵੱਲੋਂ ਵੀ ਖੇਡ ਖੇਤਰ ਦੇ ਵਿੱਚ ਵਿਕਾਸ ਕਰਨ ਦੇ ਲਈ ਵੱਖੋ ਵੱਖਰੇ ਕਾਰਜ ਕੀਤੇ ਜਾ ਰਹੇ ਹਨ ਤਾਂ , ਜੋ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ । ਪਰ ਕਈ ਵਾਰ ਖੇਡਦੇ ਸਮੇਂ ਬੱਚਿਆਂ ਦੇ ਨਾਲ ਕੁਝੋ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ , ਜਿਸ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ । ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਖੇਡਦੇ ਖੇਡਦੇ ਦੋ ਸਾਲਾਂ ਜੁੜਵਾ ਭਰਾ ਖੂਹ ਦੇ ਵਿੱਚ ਡਿੱਗ ਗਏ । ਜਿਨਾਂ ਦੀਆਂ ਲਾਸ਼ਾਂ ਵੇਖਣ ਤੋਂ ਬਾਅਦ ਹਰ ਕਿਸੇ ਦੀਆਂ ਧਾਹਾਂ ਨਿਕਲ ਗਈਆਂ । ਇਹ ਰੂਹ ਕੰਬਾਓ ਮਾਮਲਾ ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਤੋਂ ਸਾਹਮਣੇ ਆਇਆ । ਇਥੇ ਘਰ ਦੇ ਬਾਹਰ ਖੇਡ ਰਹੇ ਦੋ ਜੁੜਵਾਂ ਭਰਾ ਖੂਹ ‘ਚ ਡਿੱਗ ਗਏ , ਜਿਸ ਨਾਲ ਓਹਨਾਂ ਦੀ ਮੌਕੇ ‘ਤੇ ਮੌਤ ਹੋ ਗਈ। ਦਿਲ ਦਹਿਲਾ ਦੇਣ ਵਾਲੀ ਇਹ ਘਟਨਾ ਕੁਰੂਦ ਥਾਣਾ ਖੇਤਰ ਦੇ ਚਰਰਾ ਪਿੰਡ ਦੀ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬੀਤੇ ਦਿਨੀਂ ਸਵੇਰੇ 6 ਸਾਲਾ ਜੁੜਵਾਂ ਭਰਾ ਹੋਰੀਲਾਲ ਤੇ ਡੋਮਨ ਲਾਲ ਆਪਣੇ ਘਰ ਦੇ ਕੋਲ ਖੇਡਦੇ ਪਏ ਸੀ । ਜਿਸ ਤੋਂ ਬਾਅਦ ਕਾਫੀ ਸਮਾਂ ਬੀਤ ਜਾਂਦਾ ਹੈ ਤੇ ਬੱਚੇ ਘਰ ਵਾਪਸ ਨਹੀਂ ਆਉਂਦੇ । ਜਿਸ ਕਾਰਨ ਮਾਪਿਆਂ ਨੂੰ ਵੀ ਚਿੰਤਾ ਹੁੰਦੀ ਹੈ ਤੇ ਫਿਰ ਦੁਪਹਿਰ ਸਮੇਂ ਜਦੋਂ ਮਾਪਿਆਂ ਨੇ ਜਾ ਕੇ ਬੱਚਿਆਂ ਦੀ ਭਾਲ ਕਰਨੀ ਸ਼ੁਰੂ ਕੀਤੀ , ਤਾਂ ਪਤਾ ਚੱਲਿਆ ਕਿ ਬੱਚੇ ਲਾਪਤਾ ਹੋ ਚੁੱਕੇ ਹਨ । ਬੱਚਿਆਂ ਦੇ ਅਚਾਨਕ ਲਾਪਤਾ ਹੋਣ ‘ਤੇ ਪਿੰਡ ‘ਚ ਹੜਕੰਪ ਮੱਚ ਗਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੋਵਾਂ ਮਾਸੂਮ ਬੱਚਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਫਿਰ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਦੀਆਂ ਟੀਮਾਂ ਮੌਕੇ ਤੇ ਪੁੱਜੀਆਂ । ਉੱਥੇ ਹੀ ਮੌਕੇ ਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਬੱਚਿਆਂ ਨੂੰ ਆਖਰੀ ਵਾਰ ਦੁਪਹਿਰ ਵੇਲੇ ਰੰਗ ਮੰਚ ਨੇੜੇ ਦੇਖਿਆ ਸੀ। ਉਹ ਅਕਸਰ ਇਸ ਥਾਂ ‘ਤੇ ਖੇਡਦੇ ਸਨ। ਘਰ ਦੇ ਨੇੜੇ ਹੀ ਇੱਕ ਪੁਰਾਣਾ ਖੰਡਰ ਘਰ ਅਤੇ ਇੱਕ ਖੂਹ ਹੈ, ਜਿਸ ਦੀ ਡੂੰਘਾਈ 50 ਤੋਂ 70 ਫੁੱਟ ਦੱਸੀ ਜਾ ਰਹੀ ਹੈ। ਸ਼ੱਕ ਦੇ ਆਧਾਰ ‘ਤੇ ਕੁਝ ਲੋਕਾਂ ਨੂੰ ਖੂਹ ‘ਚ ਹੇਠਾਂ ਉਤਾਰਿਆ ਗਿਆ, ਜਿਹਨਾਂ ਦੇ ਹੋਸ਼ ਉੱਡ ਗਏ। ਉਕਤ ਲੋਕਾਂ ਨੂੰ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਖੂਹ ਵਿੱਚੋਂ ਬਰਾਮਦ ਹੋਈਆਂ। ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਤੇ ਮਾਮਲੇ ਸਬੰਧੀ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ।