ਆਈ ਤਾਜਾ ਵੱਡੀ ਖਬਰ
ਬੇਸ਼ੱਕ ਪੰਜਾਬ ਦੇ ਵਿੱਚ ਮੌਨਸੂਨ ਦੀ ਰਫਤਾਰ ਹੁਣ ਕਾਫੀ ਮੱਠੀ ਪੈ ਚੁੱਕੀ ਹੈ, ਪਰ ਵੱਖ ਵੱਖ ਥਾਵਾਂ ਤੇ ਮੌਸਮ ਦਾ ਬਦਲਦਾ ਰੂਪ ਆਪਣਾ ਵੱਖਰਾ ਹੀ ਰੂਪ ਦਿਖਾ ਰਿਹਾ ਹੈ। ਉੱਥੇ ਹੀ ਪੰਜਾਬ ਦੇ ਕਈ ਜਿਲਿਆਂ ਦੇ ਵਿੱਚ ਹੋ ਰਹੀ ਬਰਸਾਤ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਦਿੰਦੀ ਪਈ ਹੈ l ਇਸੇ ਵਿਚਾਲੇ ਹੁਣ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ l ਅਗਲੇ ਕੁਝ ਦਿਨ ਸੂਬੇ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ, ਹਰਿਆਣਾ ਅਤੇ ਚੰਡੀਗੜ੍ਹ ਵਿਚ ਮੱਧ ਤੋਂ ਭਾਰੀ ਮੀਂਹ ਪੈ ਸਕਦਾ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ ।
ਜੇਕਰ ਗੱਲ ਕੀਤੀ ਜਾਵੇ ਮਾਹਾ ਨਗਰ ਜਲੰਧਰ ਦੀ ਤਾਂ, ਜਲੰਧਰ ਤੋਂ ਇਲਾਵਾ ਪੰਜਾਬ ਦੇ ਕਈ ਹਿੱਸਿਆਂ ਵਿਚ ਅੱਜ ਸਵੇਰ ਤੋਂ ਹੀ ਬੱਦਲਵਾਈ ਦੇਖਣ ਨੂੰ ਮਿਲੀ l ਜਦਕਿ ਕਈ ਥਾਈਂ ਹਲਕੀ ਬੂੰਦਾਂ ਬਾਂਦੀ ਤੇ ਕਿਤੇ-ਕਿਤੇ ਦਰਮਿਆਨੀ ਬਾਰਿਸ਼ ਹੋਈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ । ਉਥੇ ਹੀ ਗੁਆਂਢੀ ਸੂਬੇ ਹਿਮਾਚਲ ਵਿਚ ਸ਼ਿਮਲਾ ਸਣੇ ਕਈ ਸ਼ਹਿਰਾ ਵਿਚ ਤੇਜ਼ ਧੁੱਪ ਤੋਂ ਬਾਅਦ ਅਚਾਨਕ ਦੁਪਹਿਰ ਬਾਅਦ ਬੱਦਲ ਆਏ ਤੇ ਤੇਜ਼ ਮੀਂਹ ਪਿਆ। ਸ਼ਿਮਲੇ ਵਿਚ 26 ਅਤੇ ਕਾਂਗੜਾ ਵਿਚ 24 ਮਿਲੀਮਟਰ ਬਾਰਿਸ਼ ਦਰਜ ਕੀਤੀ ਗਈ । ਦੂਜੇ ਪਾਸੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਲਈ ਅਗਲੇ ਦੋ ਤੋਂ ਤਿੰਨ ਦਿਨ ਲਈ ਯੈਲੋ ਅਲਰਟ ਜਾਰੀ ਕੀਤਾ ਹੈ, ਜਿਸ ਕਾਰਨ ਇਥੇ ਰਹਿਣ ਵਾਲੇ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਦੇਸ਼ ਤੇ ਕੁੱਲ 25 ਰਾਜਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਿਸ ਕਾਰਨ ਦੇਸ਼ ਦੇ 25 ਰਾਜਾਂ ਦੇ ਵਿੱਚ ਭਾਰੀ ਪੈ ਸਕਦਾ ਹੈ । ਇਸਤੋਂ ਮੌਸਮ ਵਿਭਾਗ ਦੇ ਬੁਲੇਟਿਨ ਅਨੁਸਾਰ ਪਿਛਲੇ 24 ਘੰਟਿਆਂ ਵਿਚ ਸੂਬੇ ਵਿਚ ਕਈ ਇਲਾਕਿਆਂ ਵਿਚ ਹਲਕੀ ਤੋਂ ਮੱਧ ਬਾਰਿਸ਼ ਹੋਈ। ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਪੈ ਰਹੇ ਮੀਹ ਦੇ ਕਾਰਨ ਵੱਡੀ ਤਬਾਹੀ ਵੇਖਣ ਨੂੰ ਮਿਲਦੀ ਪਈ ਹੈ ਭਰੇ ਸੇ ਵਿਚਾਰੇ ਪੰਜਾਬ ਦੇ ਵਿੱਚ ਜਾਰੀ ਕੀਤੇ ਗਏ ਮੀਦੇ ਅਲਰਟ ਨੂੰ ਲੈ ਕੇ ਲੋਕ ਕਾਫੀ ਖੁਸ਼ ਦਿਖਾਈ ਦੇ ਰਹੀ ਹਨ। ਇਸ ਪਿੱਛੇ ਦਾ ਕਾਰਨ ਹੈ ਕਿ ਬੀਤੇ ਕੁਝ ਸਮੇਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਦੀ ਕਮੀ ਵੇਖਣ ਨੂੰ ਮਿਲਦੀ ਪਈ ਸੀ, ਪਰ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਇਸ ਚੇਤਾਵਨੀ ਦੇ ਕਾਰਨ ਲੋਕ ਬਹੁਤ ਜ਼ਿਆਦਾ ਖੁਸ਼ ਹਨ l
Previous Postਭੈਣ ਦੁਆਰਾ ਰੱਖੜੀ ਬੰਨ੍ਹਣ ਤੋਂ ਪਹਿਲਾਂ ਭਰਾ ਦੇ ਗਲੇ ਚ ਫਸ ਗਿਆ ਰਸਗੁੱਲਾ - ਹੋ ਗਈ ਮੌਤ
Next Postਇੱਕ ਹੋਰ ਪੰਜਾਬ ਦੇ ਜਿਲ੍ਹੇ ਚ ਹੋਇਆ ਛੁੱਟੀ ਦਾ ਐਲਾਨ – ਸਕੂਲ ਅਤੇ ਦਫਤਰ ਰਹਿਣਗੇ ਬੰਦ