ਕੰਗਨਾ ਰਣੌਤ ਨਹੀਂ ਹਟਦੀ ਹੁਣ ਕਿਸਾਨ ਅੰਦੋਲਨ ਬਾਰੇ ਕਿਹਾ ਇਹ ਸਾਰੇ ਪਾਸੇ ਹੋ ਰਹੀ ਚਰਚਾ

ਤਾਜਾ ਵੱਡੀ ਖਬਰ

ਕਿਸਾਨੀ ਸੰਘਰਸ਼ ਨੂੰ ਲੈ ਕੇ ਜਿੱਥੇ ਪੰਜਾਬ ਦੇ ਕਲਾਕਾਰ ਤੇ ਗਾਇਕ ਚਰਚਾ ਵਿੱਚ ਹਨ। ਇਨ੍ਹਾਂ ਪੰਜਾਬੀ ਕਲਾਕਾਰਾਂ ਦੇ ਗਾਇਕਾਂ ਵੱਲੋਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਇਸ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ। ਹਰ ਕਲਾਕਾਰ ਅਤੇ ਗਾਇਕ ਵੱਲੋਂ ਦਿੱਲੀ ਵਿੱਚ ਚੱਲ ਰਹੇ ਧਰਨੇ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾਈ ਜਾ ਰਹੀ ਹੈ। ਉਥੇ ਹੀ ਕਿਸਾਨੀ ਸੰਘਰਸ਼ ਦੌਰਾਨ ਇਕ ਬਜ਼ੁਰਗ ਮਾਤਾ ਦੀ ਵੀਡੀਓ ਨੂੰ ਲੈ ਕੇ ਚਰਚਾ ਵਿੱਚ ਆਈ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ।

ਪਹਿਲਾ ਉਸ ਨੇ ਸੰਘਰਸ਼ ਕਰ ਰਹੀ ਬਜ਼ੁਰਗ ਮਾਤਾ ਬਾਰੇ ਕਿਹਾ ਸੀ ਕਿ ਇਸ ਤਰ੍ਹਾਂ ਦੀਆਂ ਬੀਬੀਆਂ ਧਰਨੇ ਵਿੱਚ ਸੌ ਸੌ ਰੁਪਏ ਤੇ ਆ ਜਾਂਦੀਆਂ ਹਨ। ਉਸ ਤੋਂ ਬਾਅਦ ਉਹ ਦਲਜੀਤ ਦੁਸਾਂਝ ਨਾਲ ਵੀ ਉਲਝ ਚੁੱਕੀ ਹੈ। ਜਿਸ ਕਾਰਣ ਪੰਜਾਬੀਆਂ ਵਿੱਚ ਉਸ ਪ੍ਰਤੀ ਕਾਫੀ ਰੋਸ ਪਾਇਆ ਜਾ ਰਿਹਾ ਹੈ। ਪਰ ਇੱਕ ਵਾਰ ਫਿਰ ਕੰਗਨਾ ਰਣੌਤ ਕਿਸਾਨੀ ਸੰਘਰਸ਼ ਨੂੰ ਲੈ ਕੇ ਚਰਚਾ ਵਿੱਚ ਹੈ। ਕੰਗਨਾ ਰਣੌਤ ਵੱਲੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਟਵੀਟ ਕੀਤਾ ਗਿਆ ਹੈ।

ਜੋ ਮੁੜ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਘੇਰੇ ਵਿੱਚ ਆ ਸਕਦੀ ਹੈ। ਕਿਸਾਨੀ ਅੰਦੋਲਨ ਨੂੰ ਲੈ ਕੇ ਵੱਡੀਆਂ ਵੱਡੀਆਂ ਗੱਲਾਂ ਉਸ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਰਾਹੀਂ ਜ਼ਾਹਿਰ ਕੀਤੀਆਂ ਹਨ। ਕੰਗਨਾ ਰਣੌਤ ਵੱਲੋਂ ਪੋਸਟ ਕੀਤੀ ਗਈ ਇਹ 2 .02 ਮਿੰਟ ਦੀ ਵੀਡੀਓ ਉਸ ਲਈ ਫਿਰ ਤੋਂ ਮੁ-ਸ਼-ਕਿ-ਲਾਂ ਪੈਦਾ ਕਰ ਸਕਦੀ ਹੈ। ਇਸ ਵੀਡੀਓ ਵਿੱਚ ਕੰਗਨਾ ਰਣੌਤ ਨੇ ਆਖਿਆ ਹੈ ਕਿ ਮੈਂ ਵਾਅਦਾ ਕੀਤਾ ਸੀ ਕਿ ਜਦੋਂ ਕਿਸਾਨ ਅੰਦੋਲਨ ਦਾ ਭਾਂਡਾ ਫੁੱਟ ਜਾਵੇਗਾ, ਜਿਵੇਂ ਸ਼ਾਹੀਨ ਬਾਗ ਦਾ ਫੁਟਿਆ ਸੀ। ਉਦੋਂ ਮੈਂ ਤੁਹਾਡੇ ਨਾਲ ਇਸ ਸਬੰਧੀ ਗੱਲ ਬਾਤ ਕਰਾਂਗੀ। ਉਸ ਨੇ ਅੱਗੇ ਕਿਹਾ ਕਿ ਪਿਛਲੇ 10-12 ਦਿਨਾਂ ਤੋਂ ਜਿਸ ਤਰ੍ਹਾਂ ਦੀਆਂ ਇਮੋਸ਼ਨਲ, ਮੈਂਟਲ ਲੀਚਿੰਗ , ਆਨਲਾਈਨ ਲੀਚਿੰਗ ਮੈਂ ਝੱਲੀਆਂ ਹਨ। ਰੇ- ਪ। ਦੀਆਂ ਧ-ਮ-ਕੀ-ਆਂ। ਤੱਕ ਮਿਲੀਆਂ ਹਨ।

ਤਾਂ ਇੱਥੇ ਮੇਰਾ ਹੱਕ ਬਣਦਾ ਹੈ ਕਿ ਮੈਂ ਇਸ ਦੇਸ਼ ਨੂੰ ਕੁਝ ਸਵਾਲ ਕਰਾ।ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ ਛੱਡੀ ਤਾਂ ਇਹ ਗੱਲ ਸਾਫ਼ ਹੈ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਇਸ ਅੰਦੋਲਨ ਨੂੰ ਭਖਾਇਆ ਜਾ ਰਿਹਾ ਹੈ। ਕਿਤੇ ਨਾ ਕਿਤੇ ਇਸ ਵਿੱਚ ਅੱਤਵਾਦੀਆਂ ਨੇ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਲੋਕ ਖਾਲਿਸਤਾਨ ਨਹੀਂ ਚਾਹੁੰਦੇ, ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਦੇਸ਼ ਦੇ ਟੁਕੜੇ ਹੋਣ।

ਕੰਗਨਾ ਨੇ ਕਿਹਾ ਕਿ ਮੈਨੂੰ ਅੱਤਵਾਦੀਆ ਤੇ ਉਨ੍ਹਾਂ ਲੋਕਾਂ ਤੋਂ ਸ਼ਿ-ਕਾ-ਇ-ਤ ਨਹੀਂ ਹੈ ਜੋ ਇਸ ਦੇਸ਼ ਨੂੰ ਤੋੜਨਾ ਚਾਹੁੰਦੇ ਹਨ। ਮੈਨੂੰ ਉਨ੍ਹਾਂ ਮਾਸੂਮ ਲੋਕਾਂ ਤੋਂ ਸ਼ਿਕਾਇਤ ਹੈ ਜੋ ਇਸ ਤਰਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਹਨ। ਸ਼ਾਹੀਨ ਬਾਗ ਦੀ ਦਾਦੀ ਪੜ੍ਹ ਨਹੀਂ ਸਕਦੀ, ਪਰ ਫਿਰ ਵੀ ਆਪਣੀ ਨਾਗਰਿਕਤਾ ਬਚਾਉਣ ਲਈ ਅੰਦੋਲਨ ਕਰ ਰਹੀ ਹੈ। ਇਸ ਤਰ੍ਹਾਂ ਹੀ ਪੰਜਾਬ ਦੀ ਦਾਦੀ ਮੈਨੂੰ ਇਨੀਆਂ ਗਾਲਾਂ ਕੱਢ ਰਹੀ ਹੈ। ਇਹ ਕੀ ਹੋ ਰਿਹਾ ਹੈ ਇਸ ਦੇਸ਼ ਵਿਚ। ਇਸ ਵੀਡੀਓ ਨੂੰ ਲੈ ਕੇ ਕੰਗਣਾਂ ਇਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਈ ਹੈ।