ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਕਰੋਨਾ ਦੇ ਵਾਧੇ ਨਾਲ ਸਰਕਾਰ ਦੀ ਚਿੰਤਾ ਵੀ ਵਧ ਰਹੀ ਹੈ। ਜਿੱਥੇ ਕਰੋਨਾ ਦੀ ਅਗਲੀ ਲਹਿਰ ਬਹੁਤ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਉੱਥੇ ਹੀ ਭਾਰਤ ਵਿੱਚ ਵੀ ਕਰੋਨਾ ਦੇ ਕੇਸ ਲਗਾਤਾਰ ਤੇਜ਼ੀ ਨਾਲ ਵਧ ਰਹੇ ਹਨ। ਭਾਰਤ ਦੇ ਵਿਚ ਇਸ ਸਮੇਂ ਸਥਿਤੀ ਬਹੁਤ ਹੀ ਚਿੰਤਾਜਨਕ ਬਣੀ ਹੋਈ ਹੈ ਜਿਥੇ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਸੂਬਾ ਮਹਾਰਾਸ਼ਟਰ ਹੈ। ਜਿੱਥੇ ਮੁੰਬਈ ਦੇ ਵਿੱਚ ਬਹੁਤ ਸਾਰੇ ਫ਼ਿਲਮੀ ਅਦਾਕਾਰ ਵੀ ਇਸ ਕਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਕੇਂਦਰ ਸਰਕਾਰ ਵੱਲੋਂ ਸਭ ਸੂਬਾ ਸਰਕਾਰਾਂ ਨੂੰ ਆਪਣੇ ਹਾਲਾਤਾਂ ਦੇ ਅਨੁਸਾਰ ਤਾਲਾਬੰਦੀ ਕਰਨ ਅਤੇ ਸਖਤੀ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ। ਕਰੋਨਾ ਨਾਲ ਖਰਾਬ ਹੁੰਦੇ ਹਲਾਤਾਂ ਨੂੰ ਦੇਖਦੇ ਹੋਏ ਸਰਕਾਰ ਨੇ ਪੰਜਾਬ ਵਿਚ ਇੱਥੇ ਇਹ ਵੱਡਾ ਐਲਾਨ ਕਰ ਦਿੱਤਾ ਹੈ।
ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਜ਼ਿਲਾ ਮੈਜਿਸਟ੍ਰੇਟ ਵੱਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਕਰੋਨਾ ਨਾਲ ਮਰੀਜ਼ਾਂ ਨੂੰ ਪੇਸ਼ ਹੋਣ ਵਾਲੀਆਂ ਸਿਹਤ ਸਹੂਲਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਲੁਧਿਆਣਾ ਦੇ ਜ਼ਿਲ੍ਹਾ ਮਜਿਸਟ੍ਰੇਟ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਮੁਨਾਫ਼ਾਖੋਰੀ ਨੂੰ ਰੋਕਣ ਲਈ ਕਈ ਸਖਤ ਕਦਮ ਚੁੱਕੇ ਗਏ ਹਨ। ਜਿੱਥੇ ਕਰੋਨਾ ਮਰੀਜ਼ਾਂ ਨੂੰ ਲਿਜਾਣ ਵਿਚ ਐਬੂਲੈਸ ਦੇ ਕਿਰਾਏ ਵਿੱਚ ਕਿਲੋ ਮੀਟਰ ਦੇ ਹਿਸਾਬ ਨਾਲ ਕਰਾਇਆ ਤੈਅ ਕਰ ਦਿੱਤਾ ਗਿਆ ਹੈ। ਜਿਸ ਨਾਲ ਮਰੀਜਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਹੱਲ ਹੋ ਜਾਣਗੀਆਂ।
ਕਿਉਂਕਿ ਬਹੁਤ ਸਾਰੇ ਮਰੀਜ਼ਾਂ ਨੂੰ ਹਸਪਤਾਲਾਂ ਦੇ ਵਿੱਚ ਪਹੁੰਚਾਉਣ ਲਈ ਐਂਬੂਲੈਂਸ ਦੇ ਮਾਲਕਾਂ ਵੱਲੋਂ ਮੁਨਾਫ਼ਾਖੋਰੀ ਕੀਤੀ ਜਾ ਰਹੀ ਹੈ। ਇਸ ਲਈ ਕਿ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਕਿਹਾ ਗਿਆ ਹੈ ਕਿ ਅਗਰ ਕੋਈ ਵੀ ਤਹਿ ਕੀਤੇ ਗਏ ਕਿਰਾਏ ਤੋਂ ਵਧੇਰੇ ਕਿਰਾਏ ਦੀ ਮੰਗ ਕਰਦਾ ਹੈ ਤਾਂ ਉਸ ਬਾਰੇ ਜਾਣਕਾਰੀ ਦਿੱਤੀ ਜਾਵੇ, ਜਿਸਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ। ਸਕੱਤਰ ਆਰ.ਟੀ.ਏ .ਸ੍ਰੀ ਸੰਦੀਪ ਗੜਾ ਵੱਲੋਂ ਆਖਿਆ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਹੋਣ ਤੇ ਐਂਬੂਲੈਂਸ ਹੈਲਪਲਾਈਨ ਨੰਬਰ78143-63850 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਥੇ ਹੀ ਕਰੋਨਾ ਮਰੀਜਾਂ ਦੀ ਸਹੂਲਤ ਲਈ ਐਂਬੂਲੈਂਸ ਵੈਨ ਦੇ ਰੇਟ ਨਿਰਧਾਰਤ ਕੀਤੇ ਗਏ ਹਨ। ਜਿਸ ਵਿਚ ਐਂਬੂਲੈਸ ਵੈਨ/ ਇਨੋਵਾ ਐਂਬੂਲੈਂਸ 25 ਕਿਲੋਮੀਟਰ ਤੱਕ ਘੱਟੋ ਘੱਟ ਕਿਰਾਇਆ 2500 ਰੁਪਏ ਅਤੇ 25 ਕਿਲੋਮੀਟਰ ਤੋਂ ਵੱਧ 12 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਲੈ ਸਕਦੇ ਹਨ। ਵੈਂਟੀਲੇਟਰ ਵਾਲੀ ਐਂਬੂਲੈਂਸ ਦਾ 25 ਕਿਲੋਮੀਟਰ ਤੱਕ ਘੱਟੋ ਘੱਟ 5 ਹਜ਼ਾਰ, 25 ਕਿਲੋਮੀਟਰ ਤੋਂ ਵੱਧ ਪ੍ਰਤੀ ਕਿਲੋਮੀਟਰ 25 ਰੁਪਏ ਦੇ ਹਿਸਾਬ ਨਾਲ ਕਰਾਇਆ ਤੈਅ ਕੀਤਾ ਗਿਆ ਹੈ। ਅਗਰ ਕੋਈ ਇਸ ਤੋਂ ਵਧੇਰੇ ਕਿਰਾਏ ਵਸੂਲ ਕਰੇਗਾ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Previous Postਸਾਵਧਾਨ: ਪੰਜਾਬ ਦੇ ਇਸ ਜਿਲ੍ਹੇ ਚ ਕੋਰੋਨਾ ਕਰਕੇ ਵਿਆਹਾਂ ਬਾਰੇ ਆਈ ਵੱਡੀ ਖਬਰ ਲਗੀ ਇਹ ਰੋਕ
Next Postਇੰਡੀਆ ਚ 3 ਮਈ ਤੋਂ 20 ਮਈ ਤੱਕ ਪੂਰੀ ਤਰਾਂ ਨਾਲ ਲਾਕ ਡਾਊਨ ਲਗਣ ਦੀ ਵਾਇਰਲ ਖਬਰ ਦੀ ਦੇਖੋ ਸਚਾਈ