ਕੈਪਟਨ ਸਰਕਾਰ ਨੇ ਹੁਣ ਸਮਾਗਮ, ਪ੍ਰੋਗਰਾਮ ਕਰਨ ਲਈ ਕਰਤਾ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕੇਂਦਰੀ ਸਰਕਾਰ ਵੱਲੋਂ ਕਰੋਨਾ ਵਾਇਰਸ ਦੇ ਚਲਦਿਆਂ ਪੂਰੇ ਦੇਸ਼ ਨੂੰ ਤਾਲਾ ਬੰਦ ਕਰ ਦਿੱਤਾ ਗਿਆ ਸੀ ਅਤੇ ਹਵਾਈ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਸਨ ਤੇ ਵਿਦਿਅਕ ਅਦਾਰੇ ਅਤੇ ਬਾਕੀ ਸਾਰੇ ਮਿਹਕਮੇ ਵੀ ਬੰਦ ਕਰ ਦਿੱਤੇ ਗਏ ਸਨ, ਤਾਂ ਜੋ ਲੋਕਾਂ ਨੂੰ ਇਸ ਖ਼ਤਰਨਾਕ ਵਾਇਰਸ ਦੀ ਲਪੇਟ ਵਿਚ ਆਉਣ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਪੰਜਾਬ ਸਰਕਾਰ ਵੱਲੋਂ ਹਰ ਖੇਤਰ ਵਿੱਚ ਸਭ ਤਰ੍ਹਾਂ ਦੀਆਂ ਰੋਕਾਂ ਲਗਾ ਦਿੱਤੀਆਂ ਗਈਆਂ ਸਨ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਲਈ ਕਿਸੇ ਵੀ ਤਰਾਂ ਦੇ ਇਕੱਠ ਦੀ ਮਨਾਹੀ ਕੀਤੀ ਗਈ। ਸਰਕਾਰ ਦੇ ਇਸ ਫੈਸਲੇ ਵਿਆਹ-ਸ਼ਾਦੀ ਅਤੇ ਅੰਤਿਮ ਸੰਸਕਾਰ ਵਰਗੀਆਂ ਰਸਮਾਂ ਤੇ ਵੀ ਲਾਗੂ ਕੀਤੇ ਗਏ ਸਨ।

ਕਰੋਨਾ ਦੇ ਘਟ ਰਹੇ ਪ੍ਰਭਾਵ ਨੂੰ ਦੇਖ ਕੇ ਸਰਕਾਰ ਵੱਲੋਂ ਇਨ੍ਹਾਂ ਸਭ ਬੰਦਸ਼ਾਂ ਤੇ ਕਾਫੀ ਛੋਟਾਂ ਦਿੱਤੀਆਂ ਗਈਆਂ ਹਨ ਪਰ ਇਸ ਉਪਰੰਤ ਲੋਕਾਂ ਨੂੰ ਕਰੋਨਾ ਪਰੋਟੋਕਾਲ ਦੀ ਪਾਲਣਾ ਕਰਨੀ ਲਾਜ਼ਮੀ ਕੀਤੀ ਗਈ ਹੈ। ਨਾ ਬੰਦ ਦੌਰਾਨ ਕਈ ਕਲਾਕਾਰਾਂ ਨੂੰ ਵੀ ਇਸ ਦੀ ਮਾਰ ਝੱਲਣੀ ਪਈ ਹੈ ਜਿਸ ਕਾਰਨ ਉਨ੍ਹਾਂ ਦੇ ਪ੍ਰੋਗਰਾਮ ਬੰਦ ਹੋਣ ਕਰਕੇ ਆਰਥਿਕ ਤੰਗੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਦੁਆਰਾ ਕਲਾਕਾਰਾਂ ਲਈ ਇਕ ਵੱਡਾ ਐਲਾਨ ਕੀਤਾ ਗਿਆ ਹੈ ਜਿਸ ਬਾਰੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਿੱਟੂ ਖੰਨੇ ਵਾਲਾ ਦੀ ਅਗਵਾਈ ਹੇਠ ਪੰਜਾਬ ਦੇ ਕਈ ਫ਼ਿਲਮੀ ਕਲਾਕਾਰਾਂ ਅਤੇ ਗਾਇਕਾਂ ਜਿਨ੍ਹਾਂ ਵਿਚ ਕੁਲਵੰਤ ਸੇਖੋਂ, ਕੁਲਵੰਤ ਬਿੱਲਾ, ਕਰਮਜੀਤ ਅਨਮੋਲ, ਅਲਾਪ ਸਿਕੰਦਰ, ਸਤਵਿੰਦਰ ਬੁੱਗਾ, ਮਲਕੀਤ ਰੌਣੀ, ਬਲਵੀਰ ਰਾਏ, ਅਵਤਾਰ ਤਾਰਾ, ਜਸਵੀਰ ਢਿੱਲੋਂ ਅਤੇ ਗੁਰਿੰਦਰ ਗਿੰਦੀ ਆਦਿ ਵੱਲੋਂ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਅਤੇ ਸੱਭਿਆਚਾਰਕ ਮੇਲਿਆਂ ਨੂੰ ਮੁੜ ਸ਼ੁਰੂ ਕਰਨ ਦਾ ਮੰਗ ਪੱਤਰ ਭੇਜਿਆ ਗਿਆ ਹੈ।

ਧਰਮਸੋਤ ਦੁਆਰਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਗੱਲ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਨੇ ਇਨ੍ਹਾਂ ਪ੍ਰੋਗਰਾਮਾਂ ਨੂੰ 200 ਵਿਅਕਤੀ ਆਊਟ ਡੋਰ ਅਤੇ 100 ਵਿਅਕਤੀ ਇੰਨਡੋਰ ਰੱਖਣ ਦੇ ਹੁਕਮ ਜਾਰੀ ਕਰਕੇ ਖੋਲਣ ਦੀ ਇਜਾਜਤ ਦਿੱਤੀ ਹੈ। ਇਸ ਦੇ ਨਾਲ ਹੀ ਕਰੋਨਾ ਕਾਲ ਵਿੱਚ ਸ਼ੂਟਿੰਗ ਅਤੇ ਪ੍ਰੋਗਰਾਮ ਕਰਨ ਤੇ ਦਰਜ ਹੋਏ ਮਾਮਲੇ ਨੂੰ ਵੀ ਖਾਰਜ ਕਰਨ ਦੀ ਅਪੀਲ ਕੀਤੀ ਹੈ।