ਆਈ ਤਾਜ਼ਾ ਵੱਡੀ ਖਬਰ
ਰੂਸ ਵੱਲੋਂ ਯੂਕਰੇਨ ਉਪਰ ਕੀਤੇ ਜਾ ਰਹੇ ਹਮਲਿਆਂ ਨੂੰ ਜਿਥੇ ਕਾਫੀ ਸਮਾਂ ਹੋ ਚੱਲਿਆ ਹੈ ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਲਗਾਤਾਰ ਉਸ ਉਪਰ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ ਜਿਸਦੇ ਚਲਦੇ ਹੋਏ ਰੂਸ ਨੂੰ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਜਾ ਸਕੇ। ਉਥੇ ਹੀ ਅਮਰੀਕਾ-ਕੈਨੇਡਾ, ਬ੍ਰਿਟੇਨ ਅਤੇ ਫਰਾਂਸ ਵੱਲੋਂ ਲਗਾਤਾਰ ਰੂਸ ਨੂੰ ਇਸ ਵਿਰੁੱਧ ਨੂੰ ਰੋਕੇ ਜਾਣ ਵਾਸਤੇ ਵੀ ਅਪੀਲ ਕੀਤੀ ਗਈ ਹੈ। ਪਰ ਰੂਸ ਵੱਲੋਂ ਲਗਾਤਾਰ ਇਸ ਯੁੱਧ ਨੂੰ ਜਾਰੀ ਰੱਖਿਆ ਜਾ ਰਿਹਾ ਹੈ, ਹੁਣ ਜਿੱਥੇ ਇਸ ਯੁੱਧ ਦੇ ਕਾਰਨ ਯੂਕ੍ਰੇਨ ਵਿਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਾ ਹੈ ਅਤੇ ਯੂਕਰੇਨ ਦੇ ਬਹੁਤ ਸਾਰੇ ਨਾਗਰਿਕਾਂ ਨੇ ਦੇਸ਼ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਰਹਿ ਰਹੇ ਹਨ।
ਉਥੇ ਹੀ ਹੁਣ ਕੈਨੇਡਾ ਤੋਂ ਇਕ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ ਜਿੱਥੇ ਜਸਟਿਨ ਟਰੂਡੋ ਸਰਕਾਰ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਕੈਨੇਡਾ ਸਰਕਾਰ ਵੱਲੋਂ ਰੂਸ ਦੇ ਰਾਸ਼ਟਰਪਤੀ ਨੂੰ ਇਸ ਯੁੱਧ ਨੂੰ ਰੋਕਣ ਅਤੇ ਆਪਣੀਆਂ ਫੌਜਾਂ ਨੂੰ ਵਾਪਸ ਬੁਲਾਉਣ ਵਾਸਤੇ ਵੀ ਅਪੀਲ ਕੀਤੀ ਗਈ ਸੀ ਅਤੇ ਲਗਾਤਾਰ ਹਰ ਉਸ ਉਪਰ ਦਬਾਅ ਬਣਾਇਆ ਜਾ ਰਿਹਾ ਹੈ।
ਉੱਥੇ ਹੀ ਹੁਣ ਕੈਨੇਡਾ ਵੱਲੋਂ ਰੂਸ ਉਪਰ ਕੁਝ ਹੋਰ ਸਖ਼ਤ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਜਿਸ ਦੀ ਜਾਣਕਾਰੀ ਦਿੰਦੇ ਹੋਏ ਵਿਦੇਸ਼ ਮਾਮਲਿਆਂ ਦੇ ਮੰਤਰੀ ਅਨਿਲ ਜੋਸ਼ੀ ਵੱਲੋਂ ਦੱਸਿਆ ਗਿਆ ਹੈ ਕਿ ਯੂਕ੍ਰੇਨ ਦੇ ਵੱਖਵਾਦੀ ਖੇਤਰ ਨੂੰ ਬਣਾਉਣ ਵਾਲੇ ਪੀਪਲਸ ਕੌਂਸਲਰ ਦੇ 11 ਸੀਨੀਅਰ ਅਧਿਕਾਰੀਆਂ ਅਤੇ ਹੋਰ ਇਕ ਸੌ ਬੰਨਵੇਂ ਮੈਂਬਰਾਂ ਉੱਪਰ ਸਖ਼ਤ ਪਾਬੰਦੀਆਂ ਲਗਾਉਣ ਦਾ ਐਲਾਨ ਕੈਨੇਡਾ ਸਰਕਾਰ ਵੱਲੋਂ ਕੀਤਾ ਗਿਆ ਹੈ। ਜਿਥੇ 24 ਫਰਵਰੀ ਤੋਂ ਲਗਾਤਾਰ ਹੀ ਰੂਸ ਵੱਲੋਂ ਯੂਕਰੇਨ ਉਪਰ ਹਵਾਈ ਹਮਲੇ ਕੀਤੇ ਜਾ ਰਹੇ ਹਨ।
ਇਸ ਯੁਧ ਨੂੰ ਰੋਕਣ ਵਾਸਤੇ ਜਿੱਥੇ ਕੈਨੇਡਾ ਸਰਕਾਰ ਵੱਲੋ ਰੂਸ ਉੱਤੇ ਸਾਰੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਉਥੇ ਹੀ ਕੈਨੇਡਾ ਦੇ ਸਹਿਯੋਗੀਆਂ ਅਤੇ ਭਾਈਵਾਲਾਂ ਨਾਲ ਤਾਲਮੇਲ ਵੀ ਕਾਇਮ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਨੂੰ ਲਾਗੂ ਰੱਖਿਆ ਜਾ ਸਕੇ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਕੈਨੇਡਾ ਸਰਕਾਰ ਵੱਲੋਂ ਰੂਸ ਨੂੰ ਆਪਣੀਆਂ ਫੌਜਾਂ ਯੂਕਰੇਨ ਤੋਂ ਵਾਪਸ ਬੁਲਾਏ ਜਾਣ ਵਾਸਤੇ ਵੀ ਦਬਾਅ ਪਾਇਆ ਜਾ ਰਿਹਾ ਹੈ।
Previous Postਅਮਰੀਕਾ ਤੋਂ ਆਈ ਹੈਰਾਨ ਕਰਨ ਵਾਲੀ ਖਬਰ, ਇਕ ਬਿੱਲੀ ਨੂੰ ਇਸ ਕਾਰਨ ਬਣਾਇਆ ਸ਼ਹਿਰ ਦਾ ਮੇਅਰ- ਸਾਰੇ ਪਾਸੇ ਹੋ ਗਈ ਚਰਚਾ
Next Postਪੰਜਾਬ ਚ ਇਥੇ ਮੱਕੀ ਦੇ ਖੇਤ ਚ ਵਾਪਰੀ ਘਟਨਾ, ਦੇਖ ਉਡੇ ਸਭ ਦੇ ਹੋਸ਼- ਪੁਲਿਸ ਨੇ ਕੀਤੀ ਇਹ ਕਾਰਵਾਈ