ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਪੰਜਾਬੀਆਂ ਵੱਲੋਂ ਜਿੱਥੇ ਵੱਖ-ਵੱਖ ਦੇਸ਼ਾਂ ਦੇ ਵਿਚ ਜਾ ਕੇ ਆਪਣੇ ਕਾਰੋਬਾਰ ਸ਼ੁਰੂ ਕੀਤੇ ਗਏ ਹਨ। ਉਥੇ ਹੀ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਰਥਿਕ ਤੌਰ ਤੇ ਵੀ ਇਨ੍ਹਾਂ ਪੰਜਾਬੀਆਂ ਦੇ ਕਾਰਨ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਜਿੱਥੇ ਬਹੁਤ ਸਾਰੇ ਪੰਜਾਬੀ ਕੈਨੇਡਾ ਦੀ ਧਰਤੀ ਤੇ ਵੀ ਜਾ ਕੇ ਵਸੇ ਹੋਏ ਹਨ। ਉਥੇ ਹੀ ਉਨ੍ਹਾਂ ਵੱਲੋਂ ਆਪਣੀ ਮਿਹਨਤ ਅਤੇ ਹਿੰਮਤ ਦੇ ਸਦਕਾ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ। ਵੱਖ ਵੱਖ ਖੇਤਰਾਂ ਦੇ ਵਿੱਚ ਜਿੱਥੇ ਪੰਜਾਬੀਆਂ ਨੇ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹਨ।
ਉਥੇ ਹੀ ਪੰਜਾਬੀਆਂ ਬਾਰੇ ਆਏ ਦਿਨ ਹੀ ਅਜਿਹੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਜਿਸ ਨਾਲ ਪੰਜਾਬੀਆਂ ਦਾ ਸਿਰ ਫ਼ਖਰ ਨਾਲ ਉੱਚਾ ਹੋ ਜਾਂਦਾ ਹੈ। ਕੈਨੇਡਾ ਸਰਕਾਰ ਵੱਲੋਂ ਜਿਥੇ ਪੰਜਾਬੀਆਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ। ਉੱਥੇ ਹੀ ਪੰਜਾਬੀ ਨੌਜਵਾਨ ਪੀੜ੍ਹੀ ਵੱਲੋਂ ਵੀ ਸਭ ਖੇਤਰਾਂ ਵਿੱਚ ਅੱਗੇ ਜਾ ਕੇ ਪੁਲਾਂਘਾਂ ਪੁੱਟੀਆਂ ਜਾ ਰਹੀਆਂ ਹਨ। ਹੁਣ ਕੈਨੇਡਾ ਤੋਂ ਚੰਗੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਪੰਜਾਬੀਆਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਕੈਨੇਡਾ ਵਿੱਚ ਵਸਦੇ ਨੌਜਵਾਨ ਦੀ ਜਿੱਥੇ ਕੈਨੇਡਾ ਦੀ ਹਾਕੀ ਟੀਮ ਦੇ ਵਿੱਚ ਚੋਣ ਹੋ ਗਈ ਹੈ। ਜਿਸ ਨੂੰ ਸੁਣ ਕੇ ਪੰਜਾਬੀ ਭਾਈਚਾਰੇ ਦੇ ਨਾਲ-ਨਾਲ ਪੂਰੇ ਪੰਜਾਬ ਵਿੱਚ ਵੀ ਖੁਸ਼ੀ ਦੀ ਲਹਿਰ ਫੈਲ ਗਈ ਹੈ। ਜਿੱਥੇ ਗੁਰਵੀਰ ਸਿੰਘ ਸੰਘੇੜਾ ਭਗਤਾ ਭਾਈ ਕੇ ਦੀ ਅੰਡਰ 18 ਹਾਕੀ ਚੈਂਪੀਅਨਸ਼ਿਪ ਵਿੱਚ ਸੂਬੇ ਦੀ ਹਾਕੀ ਟੀਮ ਲਈ ਚੋਣ ਹੋਈ ਹੈ। ਇਹ ਚੈਂਪੀਅਨਸ਼ਿਪ ਜਿਥੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਰਵਾਈ ਜਾ ਰਹੀ ਹੈ।
ਚੋਣ ਹੋਣ ਵਾਲਾ ਇਹ ਪੰਜਾਬੀ ਨੌਜਵਾਨ ਗੁਰਬੀਰ ਸਿੰਘ ਸੰਘੇੜਾ ਭਗਤਾ ਭਾਈਕੇ ਨਿਵਾਸੀ ਦਰਸ਼ਨ ਸਿੰਘ ਫੋਜੀ ਦਾ ਪੋਤਰਾ ਹੈ। ਜਿੱਥੇ ਇਸ ਨੌਜਵਾਨ ਦਾ ਪਿਤਾ ਤੇ ਦਰਸ਼ਨ ਸਿੰਘ ਫੌਜੀ ਦਾ ਬੇਟਾ ਵੀ ਹਾਕੀ ਦੇ ਨਾਲ ਡਾਢਾ ਮੋਹ ਰੱਖਦਾ ਸੀ। ਉਥੇ ਹੀ ਹੁਣ ਉਨ੍ਹਾਂ ਦੇ ਪੁੱਤਰ ਵੱਲੋਂ ਹਾਕੀ ਟੀਮ ਵਿੱਚ ਚੋਣ ਕਰਵਾ ਕੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਗਿਆ ਹੈ।
Previous Postਪੰਜਾਬ ਚ ਇਥੇ ਫੋਨ ਚ ਹੋਇਆ ਧਮਾਕਾ, ਦੇਖ ਉਡੇ ਸਭ ਦੇ ਹੋਸ਼- ਫੋਨ ਦੇ ਹੋਏ ਟੁਕੜੇ ਟੁਕੜੇ
Next Postਹੋਟਲ ਚੋਂ ਖਾਣਾ ਆਡਰ ਕੀਤਾ ਦੇਖਿਆ ਤਾਂ ਉਡੇ ਸਭ ਦੇ ਹੋਸ਼- ਵਿੱਚੋ ਨਿਕਲੀ ਸੱਪ ਦੀ ਚਮੜੀ, ਮਚਿਆ ਹੜਕੰਪ