ਆਈ ਤਾਜਾ ਵੱਡੀ ਖਬਰ
ਪੰਜਾਬ ਤੋਂ ਹਰ ਸਾਲ ਨੌਜਵਾਨ ਭਾਰੀ ਗਿਣਤੀ ਚ ਵਿਦੇਸ਼ਾਂ ਵੱਲ ਨੂੰ ਰੁੱਖ ਕਰਦੇ ਹਨ , ਜਿਥੇ ਜਾ ਕੇ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈਂਦਾ , ਭਾਰਤ ਦੀ ਧਰਤੀ ਤੋਂ ਅਨੇਕਾਂ ਹੀ ਲੋਕ ਵੱਖ ਵੱਖ ਦੇਸ਼ਾਂ ਵਿੱਚ ਗਏ ਹੋਏ ਨੇ , ਪਰ ਹੁਣ ਤੁਹਾਡੇ ਨਾਲ ਕੈਨੇਡਾ ਨਾਲ ਜੁੜੀ ਖ਼ਬਰ ਬਾਰੇ ਗੱਲ ਕਰਾਂਗੇ ਜਿਥੇ ਕੈਨੇਡਾ ਚ 2 ਪੰਜਾਬੀ ਨੌਜਵਾਨਾਂ ਤੇ ਇੱਕ ਮਾਮਲਾ ਦਰਜ ਕਰਕੇ ਉਸ ਚ ਵਾਰੰਟ ਜਾਰੀ ਕਰ ਦਿੱਤਾ ਗਿਆ l ਦੱਸਦਿਆ ਕਿ ਕੈਨੇਡਾ ਵਿਖੇ ਯੌਰਕ ਰੀਜਨਲ ਪੁਲਸ ਨੇ ਐਲਨਾਜ਼ ਹਜਤਾਮੀਰੀ ‘ਤੇ ਹੋਏ ਵੱਡੇ ਹਮਲੇ ਵਿਚ ਦੋ ਵਿਅਕਤੀਆਂ ਲਈ ਕੈਨੇਡਾ-ਵਿਆਪੀ ਵਾਰੰਟ ਜਾਰੀ ਕਰ ਦਿੱਤਾ ।
ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚਲਿਆ ਕਿ ਬ੍ਰਿਟਿਸ਼ ਕੋਲੰਬੀਆ ਦੇ ਜਸਪ੍ਰੀਤ ਸਿੰਘ ਅਤੇ ਮਿਸੀਸਾਗਾ ਦੇ ਸੁਖਪ੍ਰੀਤ ਸਿੰਘ ਦੋਵਾਂ ‘ਤੇ ਇਸ ਹਮਲੇ ਵਿੱਚ ਸਾਜ਼ਿਸ਼ ਰਚਣ ਦੇ ਦੋਸ਼ ਹਨ। ਇੱਕ ਨਿਊਜ਼ ਕਾਨਫਰੰਸ ਵਿੱਚ ਪੁਲਸ ਨੇ ਮੰਨਿਆ ਕਿ ਕੈਨੇਡਾ-ਵਿਆਪੀ ਵਾਰੰਟ ‘ਤੇ ਲੋੜੀਂਦੇ ਦੋ ਵਿਅਕਤੀ ਅਜੇ ਵੀ ਦੇਸ਼ ਵਿਚ ਹਨ ਤੇ ਪੁਲਸ ਨੂੰ ਉਮੀਦ ਹੈ ਕਿ ਜਨਤਾ ਉਨ੍ਹਾਂ ਬਾਰੇ ਜਾਣਕਾਰੀ ਦੇਣ ਵਿਚ ਮਦਦ ਕਰ ਸਕਦੀ , ਪੁਲਸ ਮੁਤਾਬਕ ਹਜਤਾਮੀਰੀ ਨੂੰ ਰਿਚਮੰਡ ਹਿੱਲ ‘ਚ ਯੋਂਗ ਸਟ੍ਰੀਟ ਅਤੇ ਬੈਂਟਰੀ ਐਵੇਨਿਊ ਨੇੜੇ ਪਾਰਕਿੰਗ ਗੈਰੇਜ ‘ਚ ਫ੍ਰਾਇੰਗ ਪੈਨ ਨਾਲ ਮਾਰਿਆ ਗਿਆ ਸੀ।
ਇਹ ਹਮਲਾ ਇੱਕ ਸਬੰਧਤ ਨਾਗਰਿਕ ਦੁਆਰਾ ਰੋਕਿਆ ਗਿਆ, ਜਿਸ ਨੂੰ ਗੈਰ-ਜਾਨਲੇਵਾ ਸੱਟਾਂ ਲੱਗੀਆਂ ਸਨ। ਜਿਸ ਤੋਂ ਬਾਅਦ ਹੀ ਇਹ ਵੱਡੀ ਕਾਰਵਾਈ ਹੋਈ ਤੇ ,ਹੁਣ ਦੋਸ਼ੀਆਂ ਖਿਲਾਫ ਕਾਰਵਾਈ ਵੀ ਹੋ ਚੁੱਕੀ ਹੈ , ਦੱਸਦਿਆਂ ਕਿ ਇਸ ਮਾਮਲੇ ਵਿੱਚ ਹੁਣ ਤੱਕ 4 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਚਾਰਜ ਕੀਤਾ ਗਿਆ ।
ਓਥੇ ਹੀ ਪੁਲਸ ਅਜੇ ਵੀ ਹਜਤਾਮੀਰੀ ਦੇ ਅਗਵਾ ਦੇ ਸਬੰਧ ਵਿੱਚ ਟੋਰਾਂਟੋ ਦੇ 35 ਸਾਲਾ ਵਿਅਕਤੀ ਦੀ ਭਾਲ ਕਰ ਰਹੀ ਹੈ। ਦੂਜੇ ਪਾਸੇ ਪੁਲਸ ਨੂੰ ਇਹ ਵੀ ਨਹੀਂ ਪਤਾ ਕਿ ਹਜਤਾਮੀਰੀ ਅਜੇ ਵੀ ਜ਼ਿੰਦਾ ਹੈ ਕੇ ਨਹੀਂ ਪਰ ਭਾਲ ਜਾਰੀ ਹੈ l
Previous Postਮਸ਼ਹੂਰ ਅਦਾਕਾਰਾ ਦੀ ਅਚਾਨਕ ਮਿਲੀ ਹੋਟਲ ਚੋਂ ਲਾਸ਼, ਪ੍ਰਸ਼ੰਸਕਾਂ ਚ ਛਾਈ ਸੋਗ ਦੀ ਲਹਿਰ
Next Postਇਸ਼ਕ ਚ ਅੰਨੀ ਹੋਈ ਮਾਂ ਨੇ ਆਸ਼ਿਕ ਨਾਲ ਮਿਲ 2 ਮਾਸੂਮ ਬੱਚਿਆਂ ਨੂੰ ਉਤਾਰਿਆ ਮੌਤ ਦੇ ਘਾਟ