ਆਈ ਤਾਜਾ ਵੱਡੀ ਖਬਰ
ਕਿਸਾਨਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲ਼ੀ ਦੀਆਂ ਸਰਹੱਦਾਂ ਤੇ ਸੰਘਰਸ਼ ਕੀਤਾ ਜਾ ਰਿਹਾ ਹੈ। ਤਾਂ ਜੋ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਖੇਤੀ ਕਨੂੰਨਾਂ ਨੂੰ ਰੱਦ ਕੀਤਾ ਜਾ ਸਕੇ। ਉਥੇ ਹੀ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਦੇ ਵਿਚਕਾਰ ਹੋਈਆਂ ਸਾਰੀਆਂ ਮੀਟਿੰਗ ਹੁਣ ਤੱਕ ਬੇਸਿੱਟਾ ਰਹੀਆਂ ਹਨ। ਕਿਸਾਨਾਂ ਵੱਲੋਂ ਜਿਥੇ ਇਨਾਂ ਖੇਤੀ ਕਨੂੰਨਾਂ ਨੂੰ ਸਿਰੇ ਤੋਂ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ ਸਰਕਾਰ ਵੱਲੋਂ ਇਨ੍ਹਾਂ ਖੇਤਾਂ ਤੋਂ ਉਨ੍ਹਾਂ ਨੂੰ ਰੱਦ ਕਰਨ ਤੋਂ ਇਨਕਾਰ ਕਰਦੇ ਹੋਏ ਇਹਨਾ ਵਿੱਚ ਸੁਧਾਰ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਜਿਸ ਨੂੰ ਠੁਕਰਾ ਦਿੱਤਾ ਗਿਆ ਸੀ।
ਹੁਣ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤਾ ਗਿਆ ਹੈ ਵੱਡਾ ਝ-ਟ-ਕਾ, ਜਿਸ ਸੰਬੰਧੀ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਪਹਿਲਾਂ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ। ਉੱਥੇ ਹੀ ਆੜਤੀਆ ਐਸੋਸੀਏਸ਼ਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਫਿਰ ਕੇਂਦਰ ਸਰਕਾਰ ਵੱਲੋਂ ਕਣਕ ਦੀ ਨਮੀ ਦੀ ਮਾਤਰਾ ਅਤੇ ਨਿਰਯਾਤ ਮੁੱਲ ਨੂੰ ਲੈ ਕੇ ਵੀ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ।
ਹੁਣ ਕੇਂਦਰ ਸਰਕਾਰ ਵੱਲੋਂ ਚੁੱਪ-ਚੁਪੀਤੇ ਨਰਮੇ ਦੇ ਬੀਜ ਦੀ ਕੀਮਤ ਵਿਚ ਹਰ ਪੈਕਟ ਉੱਪਰ ਪਏ ਦਾ ਵਾਧਾ ਕਰਦੇ ਹੋਏ ਸਰਕਾਰ ਨੂੰ ਇੱਕ ਹੋਰ ਝ-ਟ-ਕਾ ਦਿੱਤਾ ਗਿਆ ਹੈ। ਪਿਛਲੇ ਸਾਲ ਇਸ ਦੀ ਕੀਮਤ 730 ਰੁਪਏ, ਲਾਗੂ ਕੀਤੀ ਗਈ ਸੀ ਜੋ ਇਸ ਵਾਰ ਸਰਕਾਰ ਵੱਲੋਂ 767 ਰੁਪਏ ਕਰ ਦਿੱਤੀ ਗਈ ਹੈ। ਬੀਜਾਂ ਦੇ ਪੈਕਟਾਂ ਦੀ ਸਪਲਾਈ ਦਾ ਵਧੇਰੇ ਅਸਰ ਮਾਲਵਾ ਪੱਟੀ ਦੇ ਕਿਸਾਨਾਂ ਉੱਪਰ ਪਵੇਗਾ। ਜਿਸ ਵਿਚ ਬਠਿੰਡਾ ,ਮੁਕਤਸਰ, ਸਾਹਿਬ ਫਾਜ਼ਿਲਕਾ ਮੋਗਾ ਸੰਗਰੂਰ ਮਾਨਸਾ ਬਰਨਾਲਾ ਤੇ ਫਰੀਦਕੋਟ ਸ਼ਾਮਲ ਹਨ।
ਬੀਜ ਪੈਕਟਾਂ ਦੀ ਕੀਮਤ ਵਿਚ ਕੀਤੇ ਗਏ ਵਾਧੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸਰੂਪ ਸਿੰਘ ਸਿੱਧੂ ਵੱਲੋਂ ਕਿਹਾ ਗਿਆ ਹੈ, ਸਰਕਾਰ ਵੱਲੋਂ ਇਸ ਦੀਆਂ ਕੀਮਤਾਂ ਵਿਚ ਕੀਤੇ ਗਏ ਇਸ ਵਾਧੇ ਨਾਲ ਦੇਸ਼ ਦੇ ਕਿਸਾਨਾਂ ਉੱਪਰ ਚਾਰ ਕਰੋੜ ਰੁਪਏ ਦਾ ਵਾਧੂ ਬੋਝ ਪਾਇਆ ਜਾ ਰਿਹਾ ਹੈ। ਕਰੋਨਾ ਦੇ ਕਾਰਨ ਲੋਕ ਪਹਿਲਾਂ ਹੀ ਆਰਥਿਕ ਮੰ-ਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀਆ ਨੀਤੀਆਂ ਦੀ ਮਾ-ਰ ਲੋਕਾਂ ਉਪਰ ਪੈ ਰਹੀ ਹੈ।
Previous Postਸੋਨੇ ਦੇ ਗਹਿਣੇ ਰੱਖਣ ਵਾਲੇ ਹੋ ਜਾਵੋ ਸਾਵਧਾਨ – ਘਰ ਵਿਚ ਸਿਰਫ ਏਨਾ ਸੋਨਾ ਹੀ ਰੱਖ ਸਕਦੇ ਹਨ ਨਹੀ ਤਾ ਹੋ ਸਕਦਾ ਜਬਤ
Next Postਕਨੇਡਾ ਤੋਂ ਆਈ ਮਾੜੀ ਖਬਰ – ਪੰਜਾਬੀ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ , ਛਾਈ ਸੋਗ ਦੀ ਲਹਿਰ