ਕੁਦਰਤ ਨੇ ਮਚਾਇਆ ਵੱਡਾ ਕਹਿਰ, ਅਸਮਾਨੋਂ ਆਈ ਮੌਤ ਨੇ ਲੈ ਲਈ 8 ਲੋਕਾਂ ਦੀ ਜਾਨ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਿਸ ਤਰ੍ਹਾਂ ਅਜੋਕੇ ਸਮੇਂ ਵਿੱਚ ਮਨੁੱਖ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ,ਦੂਜੇ ਪਾਸੇ ਕੁਦਰਤ ਵੀ ਸਮੇਂ ਸਮੇਂ ਤੇ ਆਪਣਾ ਕਰੋਪੀ ਰੂਪ ਵਿਖਾ ਕੇ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰ ਰਹੀ ਹੈ । ਜਿੱਥੇ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਦੇ ਕਾਰਨ ਬਹੁਤ ਸਾਰਾ ਜਾਨੀ ਨੁਕਸਾਨ ਹੋਇਆ, ਹੁਣ ਇਸੇ ਵਿਚਕਾਰ ਕੁਦਰਤ ਦੀ ਕਰੋਪੀ ਨੇ ਇਕ ਅਜਿਹਾ ਰੂਪ ਵਿਖਾਇਆ ਹੈ ਜਿਸ ਦੇ ਚਲਦੇ ਹੁਣ ਕਈ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਗੁਆ ਲਈਆਂ ਹਨ । ਮਾਮਲਾ ਅਸਾਮ ਤੋਂ ਸਾਹਮਣੇ ਆਇਆ ਹੈ। ਜਿੱਥੇ ਅਸਾਮ ਤੇ ਵੱਖ ਵੱਖ ਥਾਵਾਂ ਤੇ ਬਿਜਲੀ ਡਿੱਗਣ ਕਾਰਨ ਦੋ ਬੱਚਿਆਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਜਾਣ ਸਬੰਧੀ ਖ਼ਬਰ ਸਾਹਮਣੇ ਆਈ ਹੈ ।

ਦਰਅਸਲ ਅਸਾਮ ਦੇ ਵੱਖ ਵੱਖ ਥਾਵਾਂ ਤੇ ਬਿਜਲੀ ਡਿੱਗਣ ਹਨ੍ਹੇਰੀ ਅਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਕਈ ਲੋਕਾਂ ਨੇ ਆਪਣੀ ਜਾਨ ਗੁਆ ਲਈ ਹੈ। ਇਸ ਦੀ ਜਾਣਕਾਰੀ ਇਕ ਸਰਕਾਰੀ ਬੁਲਿਟਨ ਵਿਚ ਦਿੱਤੀ ਗਈ ਹੈ । ਦਰਅਸਲ ਅਸਮ ਸੂਬਾ ਆਫਤ ਪ੍ਰਬੰਧਨ ਅਥਾਰਿਟੀ ਮੁਤਾਬਕ ਵੀਰਵਾਰ ਨੂੰ ਅਸਾਮ ਦੇ ਕਈ ਹਿੱਸਿਅਾਂ ਦੇ ਵਿੱਚ ਭਾਰੀ ਮੀਂਹ ਪਿਆ ।

ਜਿਸ ਕਾਰਨ ਸ਼ਹਿਰ ਦੇ ਵਿਚ ਕਾਫੀ ਪਾਣੀ ਭਰ ਗਿਆ ਤੇ ਸੂਬੇ ਚ ਗਰਮੀਆਂ ਦੇ ਮੌਸਮ ਵਿੱਚ ਪੈਣ ਵਾਲੀ ਬਾਰਿਸ਼ ਨੂੰ ਬੋਰਦਾਈਸਿੱਲ੍ਹਾ ਕਿਹਾ ਜਾਂਦਾ ਹੈ ਤੇ ਬੁਲੇਟਨ ਮੁਤਾਬਕ ਹਨੇਰੀ ਅਤੇ ਮੀਂਹ ਕਾਰਨ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੋ ਗਿਆ । ਕਈ ਥਾਵਾਂ ਤੇ ਦਰੱਖਤ ਡਿੱਗ ਪਏ ।ਕਈ ਥਾਵਾਂ ਤੇ ਲੋਕਾਂ ਦੇ ਘਰ ਟੁੱਟ ਗਏ ਤੇ ਕਈ ਖੰਭੇ ਜੜ੍ਹ ਤੋਂ ਹੀ ਉੱਖੜ ਗਏ ।

ਜਿਸਦੇ ਚਲਦੇ ਡਿਬਰੂਗੜ੍ਹ ਵਿੱਚ ਹਨ੍ਹੇਰੀ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ । ਉਨ੍ਹਾਂ ਚ ਬਾਰਾਂ ਸਾਲਾਂ ਦਾ ਇੱਕ ਬੱਚਾ ਵੀ ਸ਼ਾਮਲ ਹੈ । ਅਥਾਰਿਟੀ ਨੇ ਦੱਸਿਆ ਹੈ ਕਿ ਬਾਰਪੇਟਾ ਜ਼ਿਲ੍ਹੇ ਵਿੱਚ ਇਸ ਕੁਦਰਤੀ ਆਫ਼ਤ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜਿਨ੍ਹਾਂ ਵਿਚ ਪੰਦਰਾਂ ਸਾਲਾਂ ਦਾ ਇੱਕ ਬੱਚਾ ਵੀ ਸ਼ਾਮਲ ਸੀ । ਇਸ ਕੁਦਰਤ ਦੀ ਕਰੋਪੀ ਦੇ ਕਾਰਨ ਜੋ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ, ਉਸ ਦੇ ਚੱਲਦੇ ਹੁਣ ਚਾਰੇ ਪਾਸੇ ਕਾਫ਼ੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।