ਆਈ ਤਾਜਾ ਵੱਡੀ ਖਬਰ
ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਜਿੱਥੇ ਬਹੁਤ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਆਏ ਦਿਨ ਦੁੱਖਦਾਈ ਖਬਰਾਂ ਦਾ ਆਉਣਾ ਲਗਾਤਾਰ ਜਾਰੀ ਹੈ। ਅਜਿਹੇ ਡਰ ਦੇ ਦੌਰ ਵਿੱਚ ਕੁਝ ਅਜਿਹੀਆਂ ਖ਼ਬਰਾਂ ਵੀ ਹਨ ਜੋ ਸਾਹਮਣੇ ਆਉਣ ਤੇ ਲੋਕਾਂ ਵਿਚ ਖੁਸ਼ੀ ਦੇਖੀ ਜਾਂਦੀ ਹੈ ਤੇ ਜੋ ਲੋਕਾਂ ਨੂੰ ਹੈ-ਰਾ-ਨ ਕਰ ਦਿੰਦੀਆਂ ਹਨ। ਕਿਉਂਕਿ ਕੁਝ ਘਟਨਾਵਾਂ ਦੇ ਆਉਣ ਨਾਲ ਦੇਸ਼ ਦੇ ਹਾਲਾਤਾਂ ਉਪਰ ਚੰਗਾ ਅਸਰ ਹੁੰਦਾ ਹੈ । ਇਨਸਾਨ ਦੀ ਜ਼ਿੰਦਗੀ ਵਿਚ ਕੁਝ ਪਲ ਅਜਿਹੇ ਹੁੰਦੇ ਹਨ ਜਿਸ ਤੋਂ ਬਿਨਾਂ ਉਨ੍ਹਾਂ ਦੀ ਜ਼ਿੰਦਗੀ ਅਧੂਰੀ ਮੰਨੀ ਜਾਂਦੀ ਹੈ। ਹਰ ਪਰਵਾਰ ਦੇ ਵਿਚ ਘਰ ਦੇ ਮਾਹੌਲ ਨੂੰ ਖ਼ੁਸ਼ਗਵਾਰ ਬਣਾਉਣ ਲਈ ਬੱਚਿਆਂ ਦਾ ਹੋਣਾ ਬੇਹੱਦ ਜ਼ਰੂਰੀ ਹੈ। ਜਿੱਥੇ ਕੁਝ ਮਾਪੇ ਬੱਚਿਆਂ ਦੀ ਤਾਂਘ ਵਿੱਚ ਉਦਾਸ ਰਹਿੰਦੇ ਹਨ, ਉੱਥੇ ਹੀ ਕਈ ਜਗ੍ਹਾ ਰੱਬ ਵੱਲੋਂ ਬਹੁਤ ਜ਼ਿਆਦਾ ਮੇਹਰ ਬਰਸਾ ਦਿੱਤੀ ਜਾਂਦੀ ਹੈ।
ਕੁਦਰਤ ਦੇ ਰੰਗ ਹੀ ਹਨ ਜਿੱਥੇ 10 ਬੱਚਿਆਂ ਨੂੰ ਇਕ 37 ਸਾਲਾ ਦੀ ਔਰਤ ਵੱਲੋਂ ਜਨਮ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸਾਊਥ ਅਫਰੀਕਾ ਦੇ ਸਾਹਮਣੇ ਆਈ ਹੈ। ਜਿੱਥੇ ਇਕ 37 ਸਾਲਾ ਮਹਿਲਾ ਨੂੰ ਡਾਕਟਰਾਂ ਵੱਲੋਂ ਸਕੈਨਿੰਗ ਦੇ ਸਮੇਂ ,6 ਬੱਚਿਆਂ ਦਾ ਖੁਲਾਸਾ ਕੀਤਾ ਗਿਆ ਸੀ। ਉੱਥੇ ਹੀ ਇਸ ਔਰਤ ਵੱਲੋਂ 29 ਹਫ਼ਤਿਆਂ ਬਾਅਦ 10 ਬੱਚਿਆਂ ਨੂੰ ਸੀ ਸੈਕਸ਼ਨ ਦੇ ਜ਼ਰੀਏ ਜਨਮ ਦਿੱਤਾ ਗਿਆ ਹੈ। ਇਹ ਸਾਰੇ ਬੱਚੇ ਤੰਦਰੁਸਤ ਹਨ। ਪਰ ਅਜੇ ਇਨ੍ਹਾਂ ਬੱਚਿਆਂ ਨੂੰ ਜੀਵਤ ਰੱਖਣ ਲਈ ਅਗਲੇ ਕੁਝ ਮਹੀਨਿਆਂ ਤੱਕ ਇਨਕੁਬੇਟਰਾਂ ਵਿਚ ਰੱਖਿਆ ਜਾਵੇਗਾ।
37 ਸਾਲਾਂ ਦੀ ਮਹਿਲਾ ਜੋ ਇੱਕ ਸਟੋਰ ਉਪਰ ਕੰਮ ਕਰਦੀ ਸੀ। ਉਸ ਨੂੰ ਗਰਭ ਅਵਸਥਾ ਦੇ ਸ਼ੁਰੂਆਤ ਵਿੱਚ ਕਾਫੀ ਮੁਸ਼ਕਲਾਂ ਪੇਸ਼ ਆਈਆਂ। ਉਹ ਬਿਮਾਰ ਸੀ ਅਤੇ ਉਸ ਦੀ ਲੱਤ ਵਿਚ ਦਰਦ ਦਾ ਅਹਿਸਾਸ ਹੁੰਦਾ ਰਹਿੰਦਾ ਸੀ। ਜਿਸ ਕਾਰਨ ਉਹ ਆਪਣੇ ਬੱਚਿਆਂ ਨੂੰ ਲੈ ਕੇ ਕਾਫੀ ਚਿੰਤਤ ਸੀ।
ਇਸ ਔਰਤ ਦੇ ਪਹਿਲਾਂ ਵੀ ਛੇ ਸਾਲ ਦੇ ਦੋ ਜੁੜਵਾ ਬੱਚੇ ਹਨ। ਉੱਥੇ ਹੀ ਇਸ ਔਰਤ ਵੱਲੋਂ ਮਈ ਮਹੀਨੇ ਵਿੱਚ ਮਰਾਕੋ ਦੇ ਹਸਪਤਾਲ ਵਿੱਚ 9 ਬੱਚਿਆਂ ਨੂੰ ਜਨਮ ਦੇਣ ਵਾਲਾ ਰਿਕਾਰਡ ਵੀ ਤੋੜ ਦਿੱਤਾ ਗਿਆ ਹੈ। ਪਰ ਡਾਕਟਰਾਂ ਵੱਲੋਂ ਤੇ ਗਿਨੀਜ਼ ਵਰਲਡ ਰਿਕਾਰਡ ਵਲੋ 10 ਬੱਚਿਆਂ ਦੇ ਜਨਮ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
Previous Postਪੰਜਾਬ ਚ ਪੀਂਘ ਝੂਟਦਿਆ ਇਸ ਤਰਾਂ ਮਿਲੀ ਬਚੇ ਨੂੰ ਮੌਤ ਦੇਖ ਨਿਕਲੀਆਂ ਸਭ ਦੀਆਂ ਧਾਹਾਂ
Next Postਮਸ਼ਹੂਰ ਪੰਜਾਬੀ ਗਾਇਕ ਦੀ ਭਰ ਜਵਾਨੀ ਚ ਹੋਈ ਅਚਾਨਕ ਮੌਤ, ਸੰਗੀਤ ਜਗਤ ਚ ਛਾਈ ਸੋਗ ਦੀ ਲਹਿਰ