ਕਿਸਾਨ ਸੰਘਰਸ਼ ਦੇ ਖਜਾਨਚੀ ਦੇ ਘਰੇ ਹੋ ਗਿਆ ਇਹ ਮਾੜਾ ਕਾਂਡ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਦੇਸ਼ ਦੇ ਕਿਸਾਨਾਂ ਵੱਲੋਂ ਪਿਛਲੇ ਸਾਲ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਉਥੇ ਹੀ ਕਿਸਾਨਾਂ ਦੇ ਵਲੋਂ ਇਸ ਸੰਘਰਸ਼ ਨੂੰ ਲੰਬਾ ਚਲਾਉਣ ਦੇ ਲਈ ਹੁਣ ਹੱਥ ਘੁੱਟ ਕੇ ਖ਼ਰਚਾ ਕੀਤਾ ਜਾ ਰਿਹਾ ਹੈ। ਕਿਸਾਨ ਇੱਕ-ਇੱਕ ਪੈਸਾ ਜੋੜ ਕੇ ਸੰਘਰਸ਼ ਲੜ ਰਹੇ ਹਨ, ਤਾਂ ਜੋ ਇਹ ਅੰਦੋਲਨ ਲੰਬਾ ਚਲ ਸਕੇ ਅਤੇ ਕਿਸਾਨ ਆਪਣੀਆਂ ਮੰਗਾਂ ਮਨਵਾ ਸਕਣ। ਕਿਸਾਨਾਂ ਵੱਲੋਂ ਇਸ ਸੰਘਰਸ਼ ਨੂੰ ਜਾਰੀ ਰੱਖਣ ਲਈ ਗਰਮੀ ਅਤੇ ਸਰਦੀ ਦੀ ਵੀ ਕੋਈ ਪਰਵਾਹ ਨਹੀਂ ਕੀਤੀ ਗਈ। ਹੁਣ ਕਿਸਾਨੀ ਸੰਘਰਸ਼ ਦੌਰਾਨ ਖ਼ਜ਼ਾਨਚੀ ਦੇ ਘਰੇ ਵਾਪਰੀ ਇਸ ਘਟਨਾ ਬਾਰੇ ਜਾਣਕਾਰੀ ਸਾਹਮਣੇ ਆਈ ਹੈ।

ਜੋ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਹੈ। ਹੁਣ ਕਿਸਾਨਾਂ ਨੇ ਅੰਦੋਲਨ ਤੇ ਹੁਣ ਚੋਰ ਭਾਰੀ ਪੈਂਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ ਇੱਕ ਕਿਸਾਨ ਜਥੇਬੰਦੀ ਦੇ ਖਜ਼ਾਨਚੀ ਜਗਜੀਤ ਸਿੰਘ ਦੇ ਘਰ ਵਿੱਚ ਚੋਰਾਂ ਨੇ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਹੈ । ਚੋਰਾਂ ਦੀ ਨਜ਼ਰ ਵੀ ਹੁਣ ਕਿਸਾਨਾਂ ਦੇ ਪੈਸੇ ‘ਤੇ ਆ ਗਈ ਹੈ। ਜਿਸਦੇ ਚਲੱਦੇ ਹੁਣ ਚੋਰਾਂ ਦੇ ਵਲੋਂ ਸੰਗਰੂਰ ਦੇ ਇੱਕ ਪਿੰਡ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਖਜ਼ਾਨਚੀ ਦੇ ਘਰ ਚੋਰਾਂ ਨੇ ਚੋਰੀ ਨੂੰ ਅੰਜਾਮ ਦਿੱਤਾ।

ਚੋਰਾਂ ਦੇ ਵਲੋਂ ਘਟਨਾ ਨੂੰ ਅੰਜਾਮ ਦੇਂਦੇ ਹੋਏ ਚੋਰ ਘਰ ਵਿਚੋਂ 70,000 ਰੁਪਏ ਨਕਦੀ ਅਤੇ 5 ਤੋਲੇ ਸੋਨਾ ਚੋਰੀ ਕਰ ਕੇ ਮੌਕੇ ਤੋਂ ਚੋਰ ਫਰਾਰ ਹੋ ਗਏ। ਇਹਨਾਂ ਪੈਸਿਆਂ ਨੂੰ ਪਿੰਡ ਤੋਂ ਸੌ-ਸੌ ਰੁਪਏ ਇਕੱਠੇ ਕਰਨ ਤੋਂ ਬਾਅਦ ਦਿੱਲੀ ਸੰਘਰਸ਼ ਲਈ 80,000 ਰੁਪਏ ਇਕੱਠੇ ਕੀਤੇ ਗਏ ਸਨ । ਪਰ ਇਸ ਨਿਦਣਯੋਗ ਘਟਨਾ ਦੀ ਹਰ ਪਾਸੇ ਨਿਖੇਧੀ ਹੋ ਰਹੀ ਹੈ । ਉਥੇ ਹੀ ਮੀਡੀਆਂ ਦੇ ਰੂਬਰੂ ਹੁੰਦੇ ਹੋਏ ਕਿਸਾਨ ਆਗੂ ਨੇ ਦੱਸਿਆ ਕਿ ਅਸੀਂ ਇੱਕ ਇੱਕ ਰੁਪਇਆ ਜੋੜ੍ਹ ਨੇ ਸੰਘਰਸ਼ ਲੜ ਰਹੇ ਹਾਂ ਪਰ ਇਸ ਤਰ੍ਹਾਂ ਦੀਆਂ ਕੋਜੀਆਂ ਹਰਕਤਾਂ ਨੇ ਕਿਸਾਨਾ ਨੂੰ ਕਾਫ਼ੀ ਪ੍ਰੇਸ਼ਾਨੀ ਦਿੱਤੀ ਹੈ ।

ਉਹਨਾਂ ਕਿਹਾ ਪਿੰਡ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ। ਪੁਲਿਸ ਕੁਝ ਨਹੀਂ ਕਰ ਰਹੀ । ਓਹਨਾ ਕਿਹਾ , ਅਸੀਂ ਇੱਕ-ਇੱਕ ਪੈਸਾ ਜੋੜ ਕੇ ਸੰਘਰਸ਼ ਲੜ ਰਹੇ ਹਾਂ। ਪਰ ਇਸ ਹਰਕਤ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਡਰ ਦਾ ਮਾਹੌਲ ਫੈਲ ਚੁਕਾ ਹੈ ।