ਆਈ ਤਾਜ਼ਾ ਵੱਡੀ ਖਬਰ
ਇੱਕ ਪਾਸੇ ਕਿਸਾਨ ਖੇਤੀਬਾਡ਼ੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਸੰਘਰਸ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਕਿਸਾਨਾਂ ਪ੍ਰਤੀ ਲਗਾਤਾਰ ਹੀ ਅੜੀਅਲ ਰਵੱਈਆ ਅਪਣਾਇਆ ਜਾ ਰਿਹਾ ਹੈ । ਇਕ ਸਾਲ ਪੂਰਾ ਹੋਣ ਵਾਲਾ ਹੈ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠਿਆ ਸੰਘਰਸ਼ ਕਰਦਿਆਂ ਨੂੰ ਪਰ ਕੇਂਦਰ ਸਰਕਾਰ ਦਾ ਵਤੀਰਾ ਉਸੇ ਤਰ੍ਹਾਂ ਹੀ ਸਥਿਰ ਹੈ । ਜਿਸ ਦੇ ਚੱਲਦੇ ਹੁਣ ਕਿਸਾਨਾਂ ਦਾ ਰੋਸ ਵੀ ਲਗਾਤਾਰ ਵਧ ਰਿਹਾ ਹੈ ਤੇ ਕਿਸਾਨਾਂ ਦੇ ਵੱਲੋਂ ਵੀ ਸਮੇਂ ਸਮੇਂ ਤੇ ਹੀ ਪ੍ਰੋਗਰਾਮ ਉਲੀਕ ਕੇ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।
ਇਕ ਪਾਸੇ ਜਿੱਥੇ ਕਿਸਾਨ ਬਰੂਹਾਂ ਤੇ ਬੈਠ ਕੇ ਸੰ-ਘ-ਰ-ਸ਼ ਕਰ ਰਹੇ ਨੇ ਤੇ ਦੂਜੇ ਪਾਸੇ ਹੁਣ ਇਕ ਕਿਸਾਨ ਦੇ ਲਈ ਇਕ ਅਜਿਹੀ ਖ਼ੁਸ਼ੀ ਸਾਹਮਣੇ ਆਈ ਹੈ ਕਿ ਇਕ ਕਿਸਾਨ ਰਾਤੋ ਰਾਤ ਕਰੋੜਾਂ ਦਾ ਮਾਲਕ ਬਣ ਚੁੱਕਿਆ ਹੈ । ਦਰਅਸਲ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਵਿਅਕਤੀ ਦੇ ਵੱਲੋਂ ਦੀਵਾਲੀ ਦਾ ਬੰਪਰ ਪਾਇਆ ਗਿਆ ਸੀ ਤੇ ਪੰਜਾਬ ਸਟੇਟ ਡੀਲਰ ਦੀਵਾਲੀ ਬੰਪਰ ਦਾ ਇੱਕ ਕਰੋੜ ਦਾ ਦੂਜਾ ਇਨਾਮ ਕਿਸਾਨ ਰਾਜਿੰਦਰ ਸਿੰਘ ਦੇ ਵੱਲੋਂ ਜਿੱਤਿਆ ਗਿਆ । ਜਿਸ ਦੇ ਚੱਲਦੇ ਇਹ ਕਿਸਾਨ ਰਾਤੋ ਰਾਤ ਕਰੋੜਪਤੀ ਬਣ ਗਿਆ ।
ਜਦੋਂ ਇਸ ਦੀ ਜਾਣਕਾਰੀ ਇਸ ਕਿਸਾਨ ਨੂੰ ਅਤੇ ਉਸ ਦੇ ਪਰਿਵਾਰ ਨੂੰ ਪਤਾ ਲੱਗੀ ਤਾਂ ਉਨ੍ਹਾਂ ਦੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ । ਪਰਿਵਾਰ ਦੇ ਵਿਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ ਉਨ੍ਹਾਂ ਦੇ ਵੱਲੋਂ ਢੋਲ ਧਮਾਕੇ ਆਪਣੇ ਘਰ ਦੇ ਵਿੱਚ ਵਜਾਏ ਗਏ । ਜ਼ਿਕਰਯੋਗ ਹੈ ਕਿ ਇਸ ਬੰਪਰ ਦਾ ਨਤੀਜਾ ਅੱਠ ਨਵੰਬਰ ਨੂੰ ਐਲਾਨਿਆ ਗਿਆ ਸੀ । ਇਸੇ ਦੇ ਚੱਲਦੇ ਅੱਜ ਜੇਤੂ ਕਿਸਾਨ ਦੇ ਵੱਲੋਂ ਇਸ ਇਨਾਮ ਦੀ ਰਾਸ਼ੀ ਪ੍ਰਾਪਤ ਕਰਨ ਲਈ ਸਟੇਟ ਲਾਟਰੀ ਵਿਭਾਗ ਚੰਡੀਗਡ਼੍ਹ ਸਥਿਤ ਦਫਤਰ ਵਿਖੇ ਲਾਟਰੀ ਟਿਕਟ ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾ ਕਰਵਾਏ ਗਏ ।
ਉੱਥੇ ਹੀ ਰਾਤੋ ਰਾਤ ਕਿਸਾਨ ਤੋਂ ਕਰੋੜਪਤੀ ਬਣੇ ਰਾਜਿੰਦਰ ਸਿੰਘ ਦੇ ਨਾਲ ਜਦੋਂ ਮੀਡੀਆ ਦੇ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਅਤੇ ਇਕ ਪੁੱਤਰ ਹੈ । ਉਹ ਇਸ ਇਨਾਮ ਰਾਸ਼ੀ ਨੂੰ ਆਪਣੀਆਂ ਧੀਆਂ ਦੇ ਵਿਆਹ ‘ਚ ਤੇ ਹੋਰ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਰੇਗਾ।< ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਖੁਸ਼ ਨਸੀਬ ਜੇਤੂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਜਲਦ ਹੀ ਉਸ ਨੂੰ ਸਾਰੇ ਪੈਸੇ ਉਸ ਦੇ ਬੈਂਕ ਖਾਤੇ ਵਿਚ ਤਬਦੀਲ ਕਰ ਦਿੱਤੇ ਜਾਣਗੇ ।
Previous Postਪੰਜਾਬ : ਚਮਤਕਾਰ ਦਿਖਾਉਣ ਦੇ ਚੱਕਰ ਚ ਆ ਗਿਆ ਪੁਲਸ ਦੇ ਅੜਿਕੇ – ਕਾਂਡ ਸੁਣ ਕੰਬ ਜਾਵੇਗੀ ਰੂਹ
Next Postਇਸ MLA ਦੇ ਘਰੇ ਵਾਪਰਿਆ ਕਹਿਰ ਬਾਥਰੂਮ ਚ ਨੂੰਹ ਨੂੰ ਮਿਲੀ ਇਸ ਤਰਾਂ ਮੌਤ – ਤਾਜਾ ਵੱਡੀ ਖਬਰ