ਆਈ ਤਾਜਾ ਵੱਡੀ ਖਬਰ
ਪਿਛਲੇ ਸਾਲ 26 ਨਵੰਬਰ ਤੋਂ ਸ਼ੁਰੂ ਹੋਏ ਕਿਸਾਨੀ ਸੰਘਰਸ਼ ਨੂੰ ਚੱਲਦਿਆਂ ਅੱਜ ਸੱਤ ਮਹੀਨੇ ਹੋ ਗਏ ਹਨ। ਕਿਸਾਨਾਂ ਵੱਲੋਂ ਖੇਤੀ ਤੇ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਤੇ ਨਵੰਬਰ ਤੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੀਆਂ ਕਈ ਉੱਘੀਆਂ ਸ਼ਖਸੀਅਤਾਂ ਨੇ ਹਿੱਸਾ ਲਿਆ ਹੈ ਅਤੇ ਦੇਸ਼-ਵਿਦੇਸ਼ ਦੀਆਂ ਕਈ ਜਾਣੀਆ ਮਾਣੀਆ ਹਸਤੀਆ ਨੇ ਕਿਸਾਨਾਂ ਨੂੰ ਅਪਣਾ ਸਮਰਥਨ ਦਿੱਤਾ ਹੈ। ਕਿਸਾਨਾਂ ਵੱਲੋਂ ਇਸ ਖੇਤੀਬਾੜ੍ਹੀ ਕਾਨੂੰਨ ਨੂੰ ਰੱਦ ਕਰਵਾਉਣ ਅਤੇ ਸਰਕਾਰ ਤੋਂ ਖੇਤੀਬਾੜੀ ਸੰਬੰਧੀ ਆਪਣੀਆਂ ਮੰਗਾਂ ਮਨਵਾਉਣ ਲਈ ਕਾਫ਼ੀ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਸਰਕਾਰ ਵੱਲੋਂ ਹਮੇਸ਼ਾ ਹੀ ਇਸ ਮਾਮਲੇ ਨੂੰ ਅਣਗੋਲਿਆਂ ਕੀਤਾ ਜਾਂਦਾ ਰਿਹਾ ਹੈ
ਉਥੇ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜੂਨ ਨੂੰ ਲੈ ਕੇ ਇਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਸਰਕਾਰ ਵੱਲੋਂ ਜਾਰੀ ਕੀਤੇ ਲੋਕ ਮਾਰੂ ਖੇਤੀਬਾੜੀ ਕਾਲੇ ਕਨੂੰਨ ਦੀਆਂ ਵਧੀਕੀਆਂ, ਧੱਕੇਸ਼ਾਹੀ ਅਤੇ ਕਿਸਾਨਾਂ ਦੇ ਅੰਦੋਲਨ ਨੂੰ ਆਤੰਕਵਾਦੀਆਂ ਦਾ ਨਾਮ ਦੇ ਕੇ ਬਦਨਾਮ ਕਰਨ ਦੀਆਂ ਘਟੀਆਂ ਚਾਲਾਂ ਦੇ ਵਿਰੋਧ ਵਿਚ 26 ਜੂਨ “ਖੇਤੀ ਬਚਾਓ ਲੋਕਤੰਤਰ ਬਚਾਓ ਦਿਵਸ” ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਅਤੇ ਇਪਟਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਦੁਆਰਾ ਕਿਹਾ ਗਿਆ ਕਿ ਕਿਸਾਨ ਦਿੱਲੀ ਦੇ ਹਰ ਮੋਰਚੇ ਦੇ ਹਰ ਬੁਲਾਵੇ ਨੂੰ ਮੰਨਦਿਆਂ ਹੋਇਆ ਪੂਰੀ ਵਫਾਦਾਰੀ ਨਾਲ ਇਨ੍ਹਾਂ ਮੋਰਚਿਆਂ ਵਿੱਚ ਸ਼ਾਮਿਲ ਹੁੰਦੇ ਹਨ, ਅਤੇ ਭਵਿੱਖ ਵਿੱਚ ਵੀ ਕਿਸਾਨ ਇਨ੍ਹਾਂ ਮੋਰਚਿਆਂ ਦੇ ਬੁਲਾਵੇ ਤੇ ਅਮਲ ਕਰਦੇ ਰਹਿਣਗੇ।
ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਦੇ ਇਨ੍ਹਾਂ ਕਾਲ਼ੇ ਕਨੂੰਨਾਂ ਦੇ ਵਿਰੁੱਧ ਇਨਸਾਨ/ਕਿਸਾਨ ਅੰਦੋਲਨ ਅੰਦੋਲਨਕਾਰੀਆਂ ਦੇ ਹੋਂਸਲੇ ਕਦੇ ਵੀ ਡਗਮਗਾਉਣਗੇ ਨਹੀਂ ਅਤੇ ਹਮੇਸ਼ਾਂ ਹੀ ਉਨ੍ਹਾਂ ਦੇ ਇਹ ਕਿਸਾਨੀ ਹੌਂਸਲੇ ਬੁਲੰਦ ਰਹਿਣਗੇ, ਅਤੇ ਉਨ੍ਹਾਂ ਨੇ 26 ਜੂਨ ਨੂੰ “ਖੇਤੀ ਬਚਾਓ ਲੋਕਤੰਤਰ ਬਚਾਓ” ਦਿਵਸ ਮਨਾਉਣ ਲਈ ਜ਼ਿਲ੍ਹਾ ਪੱਧਰੀ,ਤਹਿਸੀਲ ਪੱਧਰੀ ਅਤੇ ਰਾਜ ਭਵਨ ਚੰਡੀਗੜ੍ਹ ਸਾਹਮਣੇ ਰੋਸ ਮੁਜ਼ਾਹਰਾ ਕਰਨ ਨੂੰ ਲੈ ਕੇ ਲੋਕਾਂ ਨੂੰ ਇਸ ਮੁਜ਼ਾਹਰੇ ਵਿੱਚ ਤਨ ਦੇਹੀ ਨਾਲ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਸ ਰੋਸ ਪ੍ਰਦਰਸ਼ਨ ਵਿਚ ਰੰਗਕਰਮੀ, ਕਲਮਕਾਰ ਅਤੇ ਇਪਟਾ ਦੇ ਕਾਰਕੁੰਨ ਆਦਿ ਸ਼ਾਮਿਲ ਹੋਣਗੇ।
Home ਤਾਜਾ ਖ਼ਬਰਾਂ ਕਿਸਾਨ ਅੰਦੋਲਨ ਬਾਰੇ 26 ਜੂਨ ਨੂੰ ਲੈ ਕੇ ਇਹਨਾਂ ਵਲੋਂ ਹੋ ਗਿਆ ਵੱਡਾ ਐਲਾਨ – ਕਿਸਾਨ ਹੋ ਗਏ ਬਾਗੋ ਬਾਗ
Previous Postਅਖੰਡ ਪਾਠ ਕਰਦਿਆਂ ਵਾਪਰੀ ਅਜਿਹੀ ਘਟਨਾ ਸਭ ਰਹਿ ਗਏ ਹੈਰਾਨ – ਪ੍ਰਬੰਧਕਾਂ ਨੂੰ ਪਈਆਂ ਭਾਜੜਾਂ
Next Post300 ਸਾਲਾਂ ਬਾਅਦ ਇਸ ਪਿੰਡ ਚ ਘੋੜੀ ਤੇ ਚੜਿਆ ਲਾੜਾ – ਤਾਜਾ ਵੱਡੀ ਹੈਰਾਨੀਜਨਕ ਖਬਰ