ਆਈ ਤਾਜਾ ਵੱਡੀ ਖਬਰ
ਇਨਸਾਨ ਵੱਲੋਂ ਕੀਤੀਆਂ ਜਾਂਦੀਆਂ ਨਿਰੰਤਰ ਕੋਸ਼ਿਸ਼ਾਂ ਦੇ ਸਦਕੇ ਉਹ ਕਈ ਤਰ੍ਹਾਂ ਦੇ ਮੁਕਾਮ ਹਾਸਲ ਕਰਨ ਵਿੱਚ ਕਾਮਯਾਬ ਹੁੰਦਾ ਹੈ। ਰੋਜ਼ਾਨਾ ਹੀ ਕੀਤੀਆਂ ਜਾਂਦੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਵਿਚ ਕਈ ਤਰਾਂ ਦੇ ਨਤੀਜੇ ਨਿਕਲ ਕੇ ਸਾਹਮਣੇ ਆਉਂਦੇ ਹਨ। ਜਿੱਥੇ ਇਨ੍ਹਾਂ ਵਿਚੋਂ ਕੁਝ ਸਿੱਖਣ ਨੂੰ ਮਿਲਦਾ ਹੈ ਉਥੇ ਹੀ ਕੁਝ ਨਵੀਆਂ ਚੀਜ਼ਾਂ ਦੀ ਖੋਜ ਵੀ ਕੀਤੀ ਜਾਂਦੀ ਹੈ। ਨਵੀਆਂ ਚੀਜ਼ਾਂ ਨੂੰ ਅਜਮਾਉਣ ਵਿਚ ਕੁਝ ਰਿਸਕ ਤਾਂ ਜ਼ਰੂਰ ਹੁੰਦਾ ਹੈ ਪਰ ਇਸ ਦੇ ਸਫਲ ਹੋਣ ਉਪਰ ਮੁਨਾਫਾ ਵੀ ਵੱਡੀ ਮਾਤਰਾ ਵਿੱਚ ਹੁੰਦਾ ਹੈ।
ਦੇਸ਼ ਅੰਦਰ ਕਈ ਅਜਿਹੀਆਂ ਮੋਹਰੀ ਕੰਪਨੀਆਂ ਹਨ ਜੋ ਨਿਰੰਤਰ ਹੀ ਅਜਿਹੀਆਂ ਕੋਸ਼ਿਸ਼ਾਂ ਕਰਦੀਆਂ ਹਨ ਜਿਸ ਜ਼ਰੀਏ ਉਹ ਹੋਰ ਉਚਾਈਆਂ ਵੱਲ ਨੂੰ ਜਾ ਸਕਣ। ਇੱਥੇ ਇੱਕ ਅਜਿਹੀ ਹੀ ਕੋਸ਼ਿਸ਼ ਰਿਲਾਇੰਸ ਕੰਪਨੀ ਦੇ ਮਾਲਕ ਮੁਕੇਸ਼ ਅੰਬਾਨੀ ਵੱਲੋਂ ਕੀਤੇ ਜਾ ਰਹੇ ਹਨ। ਇਸ ਕੰਪਨੀ ਨੇ ਹੁਣ ਆਪਣੇ ਤੇਲ ਤੋਂ ਰਸਾਇਣ ਕਾਰੋਬਾਰ ਦੀ ਪੂਰੀ ਮਲਕਿਅਤ ਵਾਲੀ ਇਕਾਈ ਵਿੱਚ ਡੀਮਰਜਰ ਦਾ ਆਕਾਰ ਪ੍ਰਦਰਸ਼ਿਤ ਕੀਤਾ ਹੈ।
ਇਸ ਨੂੰ ਅਗਾਂਹ ਲਿਜਾਣ ਵਾਸਤੇ ਕੰਪਨੀ ਨੇ ਸ਼ੇਅਰ ਧਾਰਕਾਂ ਅਤੇ ਰਿਣਦਾਤਾਵਾਂ ਤੋਂ ਮਨਜ਼ੂਰੀ ਮੰਗੀ ਹੈ ਅਤੇ ਉਮੀਦ ਹੈ ਕਿ ਇਸ ਵਿੱਤੀ ਸਾਲ ਦੀ ਦੂਜੀ ਤਿਮਾਹੀ ਤੱਕ ਇਸ ਦੀ ਪ੍ਰਵਾਨਗੀ ਮਿਲ ਜਾਵੇਗੀ। ਮੁਕੇਸ਼ ਅੰਬਾਨੀ ਦੀ ਇਸ ਕੋਸ਼ਿਸ਼ ਦੇ ਨਾਲ ਸਾਊਦੀ ਅਰਾਮਕੋ ਵਰਗੇ ਗਲੋਬਲ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਦੇ ਵਿਚ ਸਹਾਇਤਾ ਮਿਲੇਗੀ। ਦੱਸ ਦਈਏ ਕਿ ਰਿਲਾਇੰਸ ਇੰਡਸਟ੍ਰੀਜ਼ ਤੇਲ ਤੋਂ ਰਸਾਇਣਾਂ ਦੇ ਕਾਰੋਬਾਰ ਲਈ ਇਕ ਵੱਖਰੀ ਕੰਪਨੀ ਸਥਾਪਤ ਕਰ ਰਹੀ ਹੈ ਜਿਸ ਕਦਮ ਨੂੰ ਉਹ ਆਪਣੇ ਭਾਈਵਾਲਾਂ ਦੇ ਨਾਲ ਮਿਲ ਕੇ ਕਰਨ ਦੀ ਕੋਸ਼ਿਸ਼ ਕਰੇਗੀ।
ਦੱਸਣਯੋਗ ਹੈ ਕਿ ਕੰਪਨੀ ਵੱਲੋਂ ਲਏ ਗਏ ਇਸ ਫੈਸਲੇ ਦਾ ਅਸਰ ਰਿਲਾਇੰਸ ਦੀ ਸ਼ੇਅਰ ਮਾਰਕੀਟ ਵਿੱਚ ਵੀ ਦੇਖਣ ਨੂੰ ਮਿਲਿਆ। ਜਿੱਥੇ ਕੰਪਨੀ ਦਾ ਸਟਾਕ 2048 ਦੇ ਪੱਧਰ ‘ਤੇ ਖੁੱਲ੍ਹਿਆ ਤੇ ਅੱਜ ਸਵੇਰੇ 11:45 ‘ਤੇ 29.10 ਅੰਕਾਂ ਦੇ ਪ੍ਰਭਾਵ ਕਾਰਨ 2037.20 ਦੇ ਪੱਧਰ ਤੱਕ ਪਹੁੰਚ ਗਿਆ। ਮੌਜੂਦਾ ਸਮੇਂ ਕੰਪਨੀ ਦਾ ਬਾਜ਼ਾਰ ਪੂੰਜੀਕਰਨ 13.40 ਲੱਖ ਡਾਲਰ ਦਾ ਹੈ ਜੋ ਕਿ ਰਿਲਾਇੰਸ ਨੂੰ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੋਣ ਦਾ ਮਾਣ ਦਿਵਾਉਂਦਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਰਿਲਾਇੰਸ ਕੰਪਨੀ ਦੀ ਡੀਲ ਦੁਨੀਆਂ ਦੀ ਸਭ ਤੋਂ ਵੱਡੀ ਤੇਲ ਕੰਪਨੀ ਸਾਊਦੀ ਅਰਾਮਕੋ ਦੇ ਨਾਲ ਰੁਕੀ ਹੋਈ ਹੈ।
Previous Postਗੁਰਦਵਾਰਾ ਸਾਹਿਬ ਚ ਲੱਖਾਂ ਰੁਪਏ ਦੀ ਨਵੀਂ ਕਾਰ ਖੜੀ ਸੀ , ਜਦੋਂ ਸੇਵਾਦਾਰਾਂ ਨੇ ਜਾ ਕੇ ਕਾਗਜ ਦੇਖੇ ਸਭ ਰਹਿ ਗਏ ਹੈਰਾਨ – ਤਾਜਾ ਵੱਡੀ ਖਬਰ
Next Postਪੰਜਾਬ ਚ ਇਥੇ ਇਕੋ ਸਕੂਲ ਦੇ 30 ਵਿਦਿਆਰਥੀ ਨਿਕਲੇ ਕੋਰੋਨਾ ਪੌਜੇਟਿਵ ਮਚਿਆ ਹੜਕੰਮਪ