ਆਈ ਤਾਜਾ ਵੱਡੀ ਖਬਰ
ਦੇਸ਼ ਦੇ ਪੰਜ ਸੂਬਿਆਂ ਚ ਹੋਣ ਵਾਲੀਆਂ ਚੋਣਾਂ ਨੇ ਜਿੱਥੇ ਹਰ ਪਾਸੇ ਸਿਆਸਤ ਵਿਚ ਹਲਚਲ ਮਚਾਈ ਹੋਈ ਹੈ। ਉੱਥੇ ਹੀ ਪੰਜਾਬ ਵਿੱਚ ਵੀ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਚਲਦੇ ਹੋਏ ਲਗਾਤਾਰ ਸਿਆਸਤ ਨਾਲ ਜੁੜੀਆ ਹੋਈਆਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਸਰੀ ਪਾਰਟੀ ਉਪਰ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਥੇ ਹੀ ਆਪਣੀ ਪਾਰਟੀ ਦੀ ਮਜਬੂਤੀ ਵਾਸਤੇ ਵੀ ਦਿਨ-ਰਾਤ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਵਾਰ ਸਿਆਸਤ ਵਿੱਚ ਬਹੁਤ ਸਾਰੇ ਅਜਿਹੇ ਨਵੇਂ ਚੇਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦੇ ਰਾਜਨੀਤੀ ਵਿਚ ਆਉਣ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਗਿਆ ਸੀ।
18 ਫਰਵਰੀ ਨੂੰ ਜਿੱਥੇ ਸ਼ਾਮ ਨੂੰ ਹੁਣ ਚੋਣ ਪ੍ਰਚਾਰ ਉਪਰ ਪਾਬੰਦੀ ਲੱਗਣ ਜਾ ਰਹੀ ਹੈ। ਉੱਥੇ ਹੀ ਬਹੁਤ ਸਾਰੇ ਵਿਧਾਇਕਾਂ ਤੇ ਪਾਰਟੀ ਵਰਕਰ ਵੱਖ-ਵੱਖ ਪਾਰਟੀਆਂ ਵਿਚ ਸੀਟ ਨਾ ਮਿਲਣ ਦੇ ਚਲਦੇ ਹੋਏ ਵੀ ਆਪਣੀ ਪਾਰਟੀ ਤੋਂ ਨਾਰਾਜ਼ ਨਜ਼ਰ ਆ ਰਹੇ ਹਨ। ਜਿਸ ਕਾਰਨ ਉਨ੍ਹਾਂ ਵੱਲੋਂ ਆਪਣੀ ਪਾਰਟੀ ਦਾ ਸਾਥ ਛੱਡ ਕੇ ਦੂਜੀਆਂ ਪਾਰਟੀਆਂ ਵੱਲ ਰੁਖ਼ ਕੀਤਾ ਜਾ ਰਿਹਾ ਹੈ।
ਹੁਣ ਕਾਂਗਰਸ ਵੱਲੋਂ ਖੁਦ ਆਪਣੇ ਇਸ ਵੱਡੇ ਲੀਡਰ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਜਿਸ ਬਾਰੇ ਸੁਣ ਕੇ ਸਾਰੇ ਹੈਰਾਨ ਸਨ। ਬੀਤੇ ਦਿਨ ਜਿੱਥੇ ਸਾਰੀਆਂ ਪਾਰਟੀਆਂ ਵੱਲੋਂ ਵੱਖ-ਵੱਖ ਚੋਣ ਹਲਕਿਆਂ ਤੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ। ਉਥੇ ਹੀ ਉਨ੍ਹਾਂ ਸੂਚੀਆਂ ਵਿੱਚ ਕੁਝ ਵਿਧਾਇਕਾਂ ਦੇ ਨਾਮ ਨਾ ਹੋਣ ਦੇ ਚਲਦੇ ਹੋਏ ਆਪਣੀਆਂ ਪਾਰਟੀਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ।
ਇਸ ਤਰਾਂ ਹੀ ਬਰਨਾਲਾ ਤੋਂ ਟਿਕਟ ਨਾ ਮਿਲਣ ਕਾਰਨ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਵੱਲੋਂ ਵੀ ਆਪਣੀ ਹੀ ਪਾਰਟੀ ਦੇ ਖਿਲਾਫ ਹੁਣ ਪਾਰਟੀ ਵੱਲੋਂ ਉਸ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕਾਂਗਰਸ ਪਾਰਟੀ ਤੋਂ ਵੱਖ ਕਰ ਦਿੱਤਾ ਹੈ। ਜਿੱਥੇ ਅਨੁਸ਼ਾਸਨੀ ਕਮੇਟੀ ਵੱਲੋਂ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਇਹ ਸਭ ਕੁਝ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਜਾਰੀ ਕੀਤੇ ਗਏ ਆਦੇਸ਼ ਅਨੁਸਾਰ ਕੀਤਾ ਗਿਆ ਹੈ।
Home ਤਾਜਾ ਖ਼ਬਰਾਂ ਕਾਂਗਰਸ ਨੇ ਖੁਦ ਹੀ ਆਪਣੇ ਇਸ ਵੱਡੇ ਲੀਡਰ ਨੂੰ ਇਸ ਕਾਰਨ ਕਢਿਆ ਪਾਰਟੀ ਚੋਂ ਬਾਹਰ – ਸਭ ਰਹਿ ਗਏ ਹੈਰਾਨ
Previous Postਇੰਡੀਆ ਆਉਣ ਵਾਲੇ ਹਵਾਈ ਯਾਤਰੀਆਂ ਲਈ ਹੁਣ ਮੋਦੀ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ
Next Postਆਮ ਆਦਮੀ ਪਾਰਟੀ ਨੂੰ ਅਕਾਲੀ ਦਲ ਨੇ ਦਿੱਤਾ ਇਹ ਵੱਡਾ ਝੱਟਕਾ – ਤਾਜਾ ਵੱਡੀ ਖਬਰ