ਕਰੋਨਾ ਤੋਂ ਬਾਅਦ ਹੁਣ ਇੰਡੀਆ ਚ ਟੋਮੈਟੋ ਫਲੂ ਬਿਮਾਰੀ ਨੇ ਦਿੱਤੀ ਦਸਤਕ, ਏਨੇ ਬੱਚੇ ਪ੍ਰਭਾਵਿਤ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਫੈਲੀ ਲੰਪੀ ਸਕਿਨ ਨਾਂ ਦੀ ਬਿਮਾਰੀ ਜਿੱਥੇ ਵਧੇਰੇ ਕਰਕੇ ਪਸ਼ੂਆਂ ਨੂੰ ਪ੍ਰਭਾਵਿਤ ਕਰ ਰਹੀ ਹੈ ਉਥੇ ਹੀ ਇਸ ਦਾ ਅਸਰ ਇਨਸਾਨਾ ਉਪਰ ਵੀ ਦੇਖਿਆ ਜਾ ਰਿਹਾ ਹੈ। ਉਥੇ ਹੀ ਇਸ ਬਿਮਾਰੀ ਦੀ ਚਪੇਟ ਵਿੱਚ ਆਉਣ ਵਾਲੇ ਪਸ਼ੂਆਂ ਦੇ ਮਾਲਕਾਂ ਨੂੰ ਪਸ਼ੂਆਂ ਦੇ ਦੁੱਧ ਦਾ ਇਸਤੇਮਾਲ ਨਾ ਕਰਨ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ। ਜਿਸ ਨਾਲ ਇਸ ਬਿਮਾਰੀ ਉਪਰ ਕਾਬੂ ਪਾਇਆ ਜਾ ਸਕੇ। ਵੈਟਨਰੀ ਵਰਕਰਾਂ ਦੀਆਂ ਗਜ਼ਟਡ ਛੁਟੀਆਂ ਦੀ ਸੂਬਾ ਸਰਕਾਰ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਹਨ। ਹਰ ਇਕ ਤੋਂ ਬਾਅਦ ਇਕ ਬਿਮਾਰੀਆਂ ਨਾਲ ਜੁੜੀਆਂ ਹੋਈਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿੱਥੇ ਪਹਿਲਾਂ ਕਰੋਨਾ ਨੇ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕੀਤਾ। ਹੁਣ ਇੰਡੀਆ ਵਿੱਚ ਟੋਮੈਟੋ ਫਲੂ ਨਾਮ ਦੀ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ ਜਿਥੇ ਏਨੇ ਬੱਚੇ ਪ੍ਰਭਾਵਤ ਹੋਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਅਤੇ ਮੰਕੀ ਪਾਕਸ ਤੋਂ ਬਾਅਦ ਹੁਣ ਬੱਚਿਆਂ ਵਿੱਚ ਹੋਰ ਬਿਮਾਰੀ ਫੈਲਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੰਡੀਆ ਵਿੱਚ ਹੁਣ ਟੋਮੈਟੋ ਫਲੂ ਨੇ ਦਸਤਕ ਦੇ ਦਿੱਤੀ ਹੈ ਜਿਸ ਕਾਰਨ ਅਸੀਂ ਮਾਮਲੇ ਸਾਹਮਣੇ ਆਏ ਹਨ। ਜਿੱਥੇ ਬੱਚਿਆਂ ਦੇ ਵਿੱਚ ਚਮੜੀ ਤੇ ਧਫੜ ਦਿਖਾਈ ਦਿੰਦੇ ਹਨ ਅਤੇ ਜਲਨ ਦੀ ਸ਼ਿਕਾਇਤ ਹੁੰਦੀ ਹੈ। ਉਥੇ ਹੀ ਸਾਹਮਣੇ ਆਉਣ ਵਾਲੇ ਲੱਛਣਾਂ ਦੇ ਵਿੱਚ ਸਰੀਰ ਤੇ ਹੋਣ ਵਾਲੇ ਦਾਣੇ ਲਾਲ ਰੰਗ ਦੇ ਹੋ ਕੇ ਦਰਦ ਵਾਲੇ ਛਾਲਿਆ ਵਿਚ ਤਬਦੀਲ ਹੋਏ ਹਨ ਜਿਸ ਕਾਰਨ ਇਸ ਦਾ ਨਾਮ ਟੋਮੈਟੋ ਫਲੂ ਰੱਖਿਆ ਗਿਆ ਹੈ।

ਡਾਕਟਰ ਵੱਲੋਂ ਇਸ ਬੀਮਾਰੀ ਦੀ ਤੁਲਨਾ ਜਿੱਥੇ ਡੇਂਗੂ , ਚਿਕਨਗੂਨੀਆ ਤੇ ਮੰਕੀਪਾਕਸ ਦੇ ਮਾਮਲਿਆਂ ਨਾਲ ਕੀਤੀ ਜਾ ਰਹੀ ਹੈ। ਉੱਥੇ ਹੀ ਬਹੁਤ ਸਾਰੇ ਡਾਕਟਰ ਅਤੇ ਖੋਜਕਾਰਾਂ ਵੱਲੋਂ ਵਿੱਚ ਹੋਣ ਵਾਲੀ ਇਸ ਬੀਮਾਰੀ ਨੂੰ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਇਸ ਦੇ ਲਛੱਣ ਸਰੀਰ ਤੇ ਕਿਉ ਦਿਖਾਈ ਦੇ ਰਹੇ ਹਨ। ਇਸ ਬੀਮਾਰੀ ਦੀ ਗੰਭੀਰਤਾ ਬਾਰੇ ਅਜੇ ਕੋਈ ਵੀ ਸਬੂਤ ਸਾਹਮਣੇ ਨਹੀਂ ਆਇਆ ਹੈ। ਅਤੇ ਬੱਚਿਆਂ ਦਾ ਆਮ ਇਲਾਜ ਹੀ ਕੀਤਾ ਜਾ ਰਿਹਾ ਹੈ ਖ਼ਬਰਾਂ ਅੱਜ ਸਕਦਾ ਹੈ।

ਉਥੇ ਹੀ ਬੱਚਿਆਂ ਦਾ ਇਲਾਜ ਤਰਲ ਪਦਾਰਥਾਂ, ਅਰਾਮ ਅਤੇ ਪੈਰਾਸਿਟਾਮੋਲ ਦੀ ਦਵਾਈ ਨਾਲ ਕੀਤਾ ਜਾ ਰਿਹਾ ਹੈ। ਮਈ ਅਤੇ ਜੁਲਾਈ 2022 ਦੇ ਵਿਚ ਇਸ ਬਿਮਾਰੀ ਦੇ ਕਾਰਨ ਪ੍ਰਭਾਵਿਤ ਹੋਣ ਵਾਲੇ 82 ਕੇਸ ਸਾਹਮਣੇ ਆ ਚੁੱਕੇ ਹਨ। ਇਹ ਬੀਮਾਰੀ ਛੋਟੀ ਉਮਰ ਦੇ ਬੱਚਿਆਂ ਵਿੱਚ ਫੈਲ ਗਈ ਹੈ ਜਿਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਹੈ।