ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਵਿੱਚ ਜਦੋਂ ਕਰੋਨਾ ਦਾ ਖਤਰਾ ਵਧਨਾ ਸ਼ੁਰੂ ਹੋਇਆ ਸੀ ਤਾਂ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਉਪਰ ਤਾਲਾਬੰਦੀ ਕਰ ਲਈ ਗਈ ਸੀ। ਉਥੇ ਹੀ ਵਿਦੇਸ਼ਾਂ ਤੋਂ ਆਉਣ ਵਾਲੀਆਂ ਉਡਾਨਾਂ ਨੂੰ ਰੋਕ ਦਿੱਤਾ ਗਿਆ ਸੀ ਅਤੇ ਸਾਰੀਆਂ ਸਰਹੱਦਾਂ ਤੇ ਸਖ਼ਤ ਪਾਬੰਦੀ ਲਾਗੂ ਕੀਤੀਆਂ ਗਈਆਂ ਸਨ। ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਜਿਥੇ ਲੋਕਾਂ ਨੂੰ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਸੀ ਉਥੇ ਹੀ ਦੇਸ਼ ਅੰਦਰ ਵੱਧ ਤੋਂ ਵੱਧ ਟੀਕਾਕਰਣ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ ਸੀ। ਜਿਸ ਨਾਲ ਇਸ ਕਰੋਨਾ ਨੂੰ ਕਾਫ਼ੀ ਹੱਦ ਤੱਕ ਠੱਲ ਵੀ ਪਾਈ ਗਈ ਹੈ।
ਕਰੋਨਾ ਦੇ ਵਧ ਰਹੇ ਮਾਮਲਿਆਂ ਦੇ ਕਾਰਨ ਕਈ ਦੇਸ਼ਾਂ ਵਿਚ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਉਥੇ ਉਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਦੇਸ਼ਾਂ ਵਿੱਚ ਮੰਕੀਪਾਕਸ ਦੇ ਮਾਮਲੇ ਵੀ ਸਾਹਮਣੇ ਆਏ ਹਨ। ਜਿਨ੍ਹਾਂ ਨੂੰ ਦੇਖਦੇ ਹੋਏ ਕਈ ਦੇਸ਼ਾਂ ਵਿੱਚ ਫਿਰ ਤੋਂ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇਸ ਦੇ ਵਾਧੇ ਨੂੰ ਰੋਕਿਆ ਜਾ ਸਕੇ। ਹੁਣ ਕਰੋਨਾ ਤੋ ਬਾਅਦ ਇੰਡੀਆ ਲਈ ਫਿਰ ਤੋਂ ਖ਼ਤਰੇ ਦੀ ਘੰਟੀ ਵੱਜੀ ਹੈ ਜਿੱਥੇ ਨਵੀ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਉੱਤਰ ਪ੍ਰਦੇਸ਼ ਵਿੱਚ ਗਾਜ਼ੀਆਬਾਦ ਤੋਂ ਇਕ ਮੰਕੀਪਾਕਸ ਦੇ ਮਾਮਲੇ ਦੇ ਸਾਹਮਣੇ ਆਉਣ ਨਾਲ ਹਲਚਲ ਪੈਦਾ ਹੋ ਗਈ ਹੈ।
ਜਿੱਥੇ 5 ਸਾਲ ਦੀ ਬੱਚੀ ਨੂੰ ਖ਼ਾਰਸ਼ ਧਫੜ ਦੀ ਸ਼ਿਕਾਇਤ ਹੋਣ ਤੇ ਉਸ ਦੇ ਹਸਪਤਾਲ ਵੱਲੋਂ ਸੈਂਪਲ ਲਏ ਗਏ ਹਨ ਜੋ ਜਾਂਚ ਲਈ ਭੇਜ ਦਿੱਤੇ ਗਏ ਹਨ। ਉਥੇ ਹੀ ਇਹ ਵੀ ਦਸਿਆ ਗਿਆ ਹੈ ਕਿ ਇਸ ਬੱਚੀ ਦਾ ਵਿਦੇਸ਼ ਤੋਂ ਆਏ ਕਿਸੇ ਵਿਅਕਤੀ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ।
ਉੱਥੇ ਹੀ ਬੱਚੀ ਨੂੰ ਹੋਰ ਕੋਈ ਸਿਹਤ ਸੰਬੰਧੀ ਸਮੱਸਿਆ ਨਾ ਹੋਣ ਤੇ ਉਸ ਨੂੰ ਮੈਡੀਕਲ ਅਫਸਰ ਵੱਲੋਂ ਸਾਵਧਾਨੀ ਵਰਤਣ ਵਾਸਤੇ ਵੀ ਆਖਿਆ ਗਿਆ ਹੈ। ਉਥੇ ਹੀ ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਵੱਲੋਂ ਲਗਾਤਾਰ ਇਸ ਬੀਮਾਰੀ ਨੂੰ ਖ਼ਤਮ ਕਰਨ ਵਾਸਤੇ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਸਾਰੇ ਦੇਸ਼ਾਂ ਨੂੰ ਚੌਕਸੀ ਵਰਤਣ ਵਾਸਤੇ ਵੀ ਆਖਿਆ ਗਿਆ ਹੈ। ਕਿਉਂਕਿ ਇਸ ਬਿਮਾਰੀ ਦੇ ਮਾਮਲੇ ਬਹੁਤ ਸਾਰੇ ਦੇਸ਼ਾਂ ਵਿੱਚ ਫੈਲ ਚੁੱਕੇ ਹਨ।
Home ਤਾਜਾ ਖ਼ਬਰਾਂ ਕਰੋਨਾ ਤੋਂ ਬਾਅਦ ਇੰਡੀਆ ਲਈ ਫਿਰ ਵਜੀ ਖਤਰੇ ਦੀ ਘਣਤੀ, ਨਵੀ ਬਿਮਾਰੀ ਨੇ ਦਿੱਤੀ ਦਸਤਕ, ਏਦਾਂ ਕਰਦੀ ਸਰੀਰ ਚ ਪ੍ਰਵੇਸ਼
ਤਾਜਾ ਖ਼ਬਰਾਂ
ਕਰੋਨਾ ਤੋਂ ਬਾਅਦ ਇੰਡੀਆ ਲਈ ਫਿਰ ਵਜੀ ਖਤਰੇ ਦੀ ਘਣਤੀ, ਨਵੀ ਬਿਮਾਰੀ ਨੇ ਦਿੱਤੀ ਦਸਤਕ, ਏਦਾਂ ਕਰਦੀ ਸਰੀਰ ਚ ਪ੍ਰਵੇਸ਼
Previous Postਪੰਜਾਬ ਚ ਇਥੇ ਨੌਜਵਾਨ ਨੇ ਇਸ ਕਾਰਨ ਥਾਣੇ ਅਗੇ ਪੈਟਰੋਲ ਪਾ ਖੁਦ ਨੂੰ ਲਾਈ ਅੱਗ, ਹੋਈ ਮੌਤ- ਤਾਜਾ ਵੱਡੀ ਖਬਰ
Next Postਪੰਜਾਬ ਚ ਇਥੇ ਲੁਟੇਰੇ ਖੋ ਰਹੇ ਸੀ ਕੁੜੀਆਂ ਤੋਂ ਐਕਟਿਵਾ, ਰੋਕਣ ਤੇ ਗੋਲੀ ਮਾਰ ਕਰਤਾ ਵਿਅਕਤੀ ਦਾ ਕਤਲ