ਆਈ ਤਾਜਾ ਵੱਡੀ ਖਬਰ
ਦੇਸ਼ ਵਿਚ ਵੱਖ-ਵੱਖ ਤਰ੍ਹਾਂ ਦੇ ਵਿਦੇਸ਼ੀ ਸਮਾਨ ਉਪਰ ਪਾਬੰਦੀ ਲਗਾਈ ਜਾ ਰਹੀ ਹੈ ਤਾਂ ਜੋ ਦੇਸ਼ ਅੰਦਰ ਬਣਾਈਆਂ ਜਾ ਰਹੀਆਂ ਵਸਤਾਂ ਦਾ ਵੱਧ ਤੋਂ ਵੱਧ ਉਤਪਾਦਨ ਕੀਤਾ ਜਾ ਸਕੇ। ਇਨ੍ਹਾਂ ਸਵਦੇਸ਼ੀ ਵਸਤਾਂ ਦੇ ਵੱਧ ਤੋਂ ਵੱਧ ਉਤਪਾਦਨ ਦੇ ਨਾਲ ਹੀ ਦੇਸ਼ ਦੀ ਆਰਥਿਕਤਾ ਹੋਰ ਮਜ਼ਬੂਤ ਹੋਵੇਗੀ। ਬੀਤੇ ਕੁਝ ਸਮੇਂ ਦੌਰਾਨ ਦੇਸ਼ ਅੰਦਰ ਚੀਨ ਨਾਲ ਜੁੜੀਆਂ ਹੋਈਆਂ ਵਸਤਾਂ ਅਤੇ ਮੋਬਾਈਲ ਐਪਲੀਕੇਸ਼ਨ ਦਾ ਬਾਈਕਾਟ ਕਰ ਦਿੱਤਾ ਗਿਆ ਸੀ ਅਤੇ ਇਸ ਨੂੰ ਹੋਰ ਜ਼ਿਆਦਾ ਪ੍ਰੋਤਸਾਹਿਤ ਕਰਨ ਦੇ ਵਾਸਤੇ ਦੇਸ਼ ਦੇ ਲੋਕ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਸੀ।
ਪਰ ਹੁਣ ਕੇਂਦਰ ਦੀ ਮੋਦੀ ਸਰਕਾਰ ਦੋਹਰੇ ਮਾਪਦੰਡ ਦੀ ਨੀਤੀ ਅਪਣਾ ਰਹੀ ਹੈ। ਮੋਦੀ ਸਰਕਾਰ ਚੀਨੀ ਵਸਤਾਂ ਦੇ ਬਾਈਕਾਟ ਕਰਨ ਦੇ ਨਾਲ-ਨਾਲ ਦੇਸ਼ ਅੰਦਰ ਚੱਲ ਰਹੇ ਕਈ ਪ੍ਰੋਜੈਕਟਾਂ ਦਾ ਨਿਰਮਾਣ ਕਾਰਜ ਚੀਨੀ ਕੰਪਨੀਆਂ ਕੋਲੋਂ ਕਰਵਾ ਰਹੀ ਹੈ। ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਦਿੱਲੀ ਤੋਂ ਮੇਰਠ ਦਰਮਿਆਨ ਬਣਾਏ ਜਾਣ ਵਾਲੇ ਖੇਤਰੀ ਰੈਪਿਡ ਟ੍ਰਾਂਜਿਟ ਸਿਸਟਮ ਪ੍ਰੋਜੈਕਟ ਵਿੱਚ ਇਕ ਜ਼ਮੀਨ ਦੋਜ਼ ਸੁਰੰਗ ਨੂੰ ਬਣਾਇਆ ਜਾਣਾ ਹੈ ਜਿਸ ਦਾ ਠੇਕਾ ਚੀਨ ਦੀ ਇਕ ਕੰਸਟ੍ਰਕਸ਼ਨ ਕੰਪਨੀ ਨੂੰ ਦਿੱਤਾ ਗਿਆ ਹੈ।
ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਸ ਕੰਟਰੈਕਟ ਦੀ ਸੋਸ਼ਲ ਮੀਡੀਆ ਉਪਰ ਕਰੜੇ ਸ਼ਬਦਾਂ ਵਿੱਚ ਆਲੋਚਨਾ ਕੀਤੀ ਜਾ ਰਹੀ ਹੈ। ਇਸ ਜ਼ਮੀਨਦੋਜ਼ ਸੁਰੰਗ ਨੂੰ ਬਣਾਉਣ ਦਾ ਠੇਕਾ ਰਾਸ਼ਟਰੀ ਰਾਜਧਾਨੀ ਖੇਤਰ ਟਰਾਂਸਪੋਰਟ ਕਾਰਪੋਰੇਸ਼ਨ ਨੇ ਚੀਨ ਦੇ ਇੱਕ ਕੰਸਟ੍ਰਕਸ਼ਨ ਲਿਮਟਿਡ ਕੰਪਨੀ ਸ਼ੰਘਾਈ ਟਨਲ ਇੰਜੀਨੀਅਰਿੰਗ ਨੂੰ ਸੌਂਪਿਆ ਹੈ। ਇਹ ਚੀਨੀ ਕੰਪਨੀ ਸਥਾਨਕ ਨਿਊ ਅਸ਼ੋਕ ਨਗਰ ਤੋਂ ਸਾਹਿਬਾਬਾਦ ਦੇ ਵਿਚਕਾਰ ਤਕਰੀਬਨ 5.6 ਕਿਲੋਮੀਟਰ ਲੰਬੀ ਜ਼ਮੀਨੀ ਸੁਰੰਗ ਦੀ ਉਸਾਰੀ ਕਰੇਗੀ।
ਇਸ ਸਬੰਧੀ ਐਨਸੀਆਰਟੀਸੀ ਦਾ ਆਖਣਾ ਹੈ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਰੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰਵਾਉਣ ਤੋਂ ਬਾਅਦ ਹੀ ਇਹ ਠੇਕਾ ਚੀਨੀ ਕੰਪਨੀ ਨੂੰ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਦੇਸ਼ ਅੰਦਰ ਇਸ ਤਰ੍ਹਾਂ ਦੇ ਪਹਿਲੇ ਖੇਤਰੀ ਰੈਪਿਡ ਟ੍ਰਾਂਜ਼ਿਟ ਸਿਸਟਮ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਐਨ ਸੀ ਆਰ ਟੀ ਸੀ ਦੇ ਇਕ ਬੁਲਾਰੇ ਨੇ ਆਖਿਆ ਕਿ 82 ਕਿਲੋਮੀਟਰ ਲੰਬੇ ਦਿੱਲੀ-ਗਾਜ਼ੀਆਬਾਦ-ਮੇਰਠ ਕੋਰੀਡੋਰ ਦੇ ਬਣਨ ਵਾਸਤੇ ਇਹ ਠੇਕਾ ਦਿੱਤਾ ਗਿਆ ਹੈ ਜਿਸ ਦਾ ਕੰਮ ਬਹੁਤ ਤੇਜ਼ੀ ਦੇ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ। ਇਸ ਕੰਮ ਵਾਸਤੇ ਵੱਖ-ਵੱਖ ਦੇਸ਼ਾਂ ਦੀਆਂ ਕੰਪਨੀਆਂ ਨੇ ਬੋਲੀ ਲਗਾਈ ਸੀ ਪਰ ਹਰ ਇੱਕ ਪਹਿਲੂ ਨੂੰ ਦੇਖਣ ਤੋਂ ਬਾਅਦ ਇਸ ਦਾ ਜ਼ਿੰਮਾ ਚੀਨੀ ਕੰਪਨੀ ਨੂੰ ਸੌਂਪਿਆ ਗਿਆ।
Previous Postਸਾਵਧਾਨ : ਹੁਣੇ ਹੁਣੇ ਮੌਸਮ ਵਿਭਾਗ ਨੇ ਬਾਰਿਸ਼ ਦੇ ਬਾਰੇ ਚ ਜਾਰੀ ਕੀਤਾ ਇਹ ਤਾਜਾ ਵੱਡਾ ਅਲਰਟ
Next Postਹੁਣੇ ਹੁਣੇ ਪੰਜਾਬ ਦੀ ਇਸ ਮਹਾਨ ਹਸਤੀ ਦੀ ਹੋਈ ਅਚਾਨਕ ਮੌਤ , ਛਾਈ ਸੋਗ ਦੀ ਲਹਿਰ