ਕਰਲੋ ਘਿਓ ਨੂੰ ਭਾਂਡਾ: ਪੰਜਾਬ ਪੁਲਿਸ ਦਾ ਸਟਿੱਕਰ ਲਗਾ ਕਰ ਰਹੇ ਸੀ ਇਹ ਕਾਰਾ- ਚੜੇ ਅੜਿਕੇ

ਆਈ ਤਾਜ਼ਾ ਵੱਡੀ ਖਬਰ 

ਕਈ ਲੋਕਾਂ ਵੱਲੋਂ ਜਲਦ ਅਮੀਰ ਹੋਣ ਦੇ ਚੱਕਰ ਵਿਚ ਬਹੁਤ ਸਾਰੇ ਗੈਰਕਾਨੂੰਨੀ ਕੰਮ ਕੀਤੇ ਜਾਂਦੇ ਹਨ। ਅਜਿਹੇ ਅਨਸਰਾਂ ਵੱਲੋਂ ਜਿੱਥੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਥੇ ਹੀ ਪੰਜਾਬ ਸਰਕਾਰ ਦੇ ਲਾਗੂ ਕੀਤੇ ਗਏ ਆਦੇਸ਼ਾਂ ਦੇ ਅਨੁਸਾਰ ਪੰਜਾਬ ਪੁਲਿਸ ਵੀ ਕਾਫੀ ਚੌਕਸ ਨਜ਼ਰ ਆ ਰਹੀ ਹੈ ਜਿਸ ਵੱਲੋਂ ਅਜਿਹੇ ਗੈਰ ਸਮਾਜਿਕ ਅਨਸਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਜਿਥੇ ਪੰਜਾਬ ਵਿੱਚ ਨਸ਼ਿਆਂ ਨੂੰ ਠੱਲ ਪਾਉਣ ਵਾਸਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਥੇ ਹੀ ਨਸ਼ਿਆਂ ਦੀ ਤਸਕਰੀ ਅਤੇ ਸਪਲਾਈ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਪੁਲਿਸ ਦਾ ਸਟੀਕਰ ਲਗਾ ਕੇ ਇਹ ਕਾਰਾ ਕੀਤਾ ਜਾ ਰਿਹਾ ਸੀ ਜੋ ਪੁਲਸ ਦੇ ਅੜਿੱਕੇ ਚੜੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਪੂਰਥਲਾ ਦੇ ਅੰਮ੍ਰਿਤਸਰ ਰੋਡ ਤੋਂ ਸਾਹਮਣੇ ਆਇਆ ਹੈ।

ਜਿੱਥੇ ਗੁਪਤ ਸੂਚਨਾ ਦੇ ਅਧਾਰ ਤੇ ਇੱਕ ਉਸ ਕਾਰ ਨੂੰ ਕਾਬੂ ਕੀਤਾ ਗਿਆ ਹੈ ਜਿੱਥੇ ਸਵਿਫਟ ਗੱਡੀ ਉਪਰ ਪੰਜਾਬ ਪੁਲਿਸ ਦਾ ਸਟੀਕਰ ਲਗਾ ਕੇ ਸ਼ਰਾਬ ਦੀ ਸਪਲਾਈ ਕੀਤੀ ਜਾਂਦੀ ਸੀ। ਪੰਜਾਬ ਪੁਲਿਸ ਦਾ ਸਟੀਕਰ ਲਗਾਏ ਜਾਣ ਦੇ ਕਾਰਨ ਹੀ ਇਸ ਗੱਡੀ ਨੂੰ ਕਿਸੇ ਵੱਲੋਂ ਵੀ ਨਹੀਂ ਰੋਕਿਆ ਜਾਂਦਾ ਸੀ। ਜਿੱਥੇ ਇਸ ਸਟਿੱਕਰ ਵਾਲੀ ਗੱਡੀ ਦੇ ਰਾਹੀਂ ਨਾਜਾਇਜ਼ ਸ਼ਰਾਬ ਦੀ ਸਪਲਾਈ ਕੀਤੀ ਜਾ ਰਹੀ ਸੀ। ਉਥੇ ਹੀ ਗੁਪਤ ਸੂਚਨਾ ਦੇ ਅਧਾਰ ਤੇ ਜਾਲ ਵਿਛਾ ਕੇ ਪੀਸੀਆਰ ਟੀਮ ਵੱਲੋਂ ਇਸ ਗੱਡੀ ਨੂੰ ਕਾਬੂ ਕੀਤਾ ਗਿਆ ਹੈ।

ਉਥੇ ਹੀ ਇਸ ਕਾਰ ਵਿੱਚੋਂ ਚਾਰ ਪੇਟੀਆਂ ਨਾਜਾਇਜ਼ ਸ਼ਰਾਬ ਅਤੇ ਦੋ ਲੀਟਰ ਲਾਹਣ ਬਰਾਮਦ ਕੀਤੀ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਕੋਤਵਾਲੀ ਦੇ ਇੰਚਾਰਜ ਰਸ਼ਪਾਲ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਇਹ ਗੱਡੀ ਟਰਾਂਸਪੋਰਟ ਵਿਭਾਗ ਵਿਚ ਚਰਨਜੀਤ ਨਿਵਾਸੀ ਮੁਹੱਲਾ ਸ਼ਹਿਰੀਆਂ ਦੇ ਨਾਮ ਤੇ ਰਜਿਸਟਰਡ ਹੈ।

ਉਥੇ ਹੀ ਪੀਸੀਆਰ ਦੀ ਟੀਮ ਨੇ ਕਾਰ ਅਤੇ ਦੋਸ਼ੀਆਂ ਨੂੰ ਥਾਣਾ ਕੋਤਵਾਲੀ ਦੇ ਹਵਾਲੇ ਕਰ ਦਿੱਤਾ ਹੈ। ਜਿਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੇਸ ਦਰਜ ਕੀਤਾ ਗਿਆ ਹੈ। ਇਸ ਚਿੱਟੇ ਰੰਗ ਦੀ ਸਵਿਫਟ ਕਾਰ ਦੀ ਤਲਾਸ਼ੀ ਅੰਮ੍ਰਿਤਸਰ ਚੌਂਕੀ ਤੋਂ ਥੋੜਾ ਅੱਗੇ ਜਾ ਕੇ ਗੋਇੰਦਵਾਲ ਸਾਹਿਬ ਰੋਡ ਤੇ ਲਈ ਗਈ ਸੀ।