ਕਰਲੋ ਘਿਓ ਨੂੰ ਭਾਂਡਾ, ਪੰਜਾਬ ਚ ਇਥੇ ਨਕਲੀ ਰਿਵਾਲਵਰ ਨਾਲ ਲੁਟੇਰੇ ਕਰਨ ਆਏ ਸੀ ਕਾਂਡ, ਪਰ ਚੜੇ ਅੜਿਕੇ- ਹੋਈ ਛਿੱਤਰ ਪਰੇਡ

ਆਈ ਤਾਜ਼ਾ ਵੱਡੀ ਖਬਰ 

ਅੱਜ ਕੱਲ੍ਹ ਚੋਰਾਂ ਤੇ ਲੁਟੇਰਿਆਂ ਦੇ ਹੌਂਸਲੇ ਇੰਨੇ ਜਿਆਦੇ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਵੱਲੋਂ ਕਈ ਵੱਡੀਆਂ ਵਾਰਦਾਤਾਂ ਨੂੰ ਹਥਿਆਰਾਂ ਦੀ ਨੋਕ ਤੇ ਅੰਜਾਮ ਦਿੱਤਾ ਜਾਂਦਾ ਹੈ । ਲੁਟੇਰਿਆਂ ਅਤੇ ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ । ਜਿਸ ਦੇ ਚੱਲਦੇ ਇਨ੍ਹਾਂ ਵੱਲੋਂ ਬਿਨਾਂ ਕਿਸੇ ਡਰ ਤੋਂ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ।ਜਦੋਂ ਕਿਤੇ ਵੀ ਅਜਿਹੀਆਂ ਅਪਰਾਧਕ ਵਾਰਦਾਤਾਂ ਵਾਪਰਦੀਆਂ ਹਨ ਤਾਂ ਲੋਕਾਂ ਵਿੱਚ ਕਾਫ਼ੀ ਡਰ ਅਤੇ ਸਹਿਮ ਦਾ ਮਾਹੌਲ ਬਣ ਜਾਂਦਾ ਹੈ। ਪਰ ਕੁਝ ਲੁਟੇਰੇ ਦਿਮਾਗ ਤੋਂ ਏਨੇ ਸ਼ਾਤਰ ਹੁੰਦੇ ਹਨ ਕਿ ਉਨ੍ਹਾਂ ਦੇ ਵੱਲੋਂ ਨਕਲੀ ਹਥਿਆਰਾਂ ਦਾ ਇਸਤੇਮਾਲ ਕਰਕੇ ਵੀ ਅਜਿਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ।

ਅਜਿਹਾ ਹੀ ਮਾਮਲਾ ਨਾਭਾ ਤੋਂ ਸਾਹਮਣੇ ਆਇਆ। ਜਿਥੇ ਦਿਨ ਦਿਹਾੜੇ ਲੁਟੇਰਿਆਂ ਦੇ ਵੱਲੋਂ ਨਕਲੀ ਰਿਵਾਲਵਰ ਦੀ ਨੋਕ ਤੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਉਸ ਸਮੇਂ ਪੁਲੀਸ ਦੇ ਵੱਲੋਂ ਇਨ੍ਹਾਂ ਸ਼ਾਤਰਾਂ ਗ੍ਰਿਫ਼ਤਾਰ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਸਮੇਂ ਨਾਭਾ ਦੀ ਗਊਸ਼ਾਲਾ ਆਸ਼ਰਮ ਕੋਲ ਕੁਝ ਲੁਟੇਰੇ ਆਏ ਅਤੇ ਉਨ੍ਹਾਂ ਵੱਲੋਂ ਕਾਊਂਟਰ ਤੇ ਬੈਠੀ ਮੈਡਮ ਨੂੰ ਕਿਹਾ ਕਿ ਸਾਡੇ ਵਿਦੇਸ਼ ਤੋਂ ਪੈਸੇ ਆਉਣੇ ਹਨ ਕੁਝ ਮਿੰਟਾਂ ਬਾਅਦ ਜਦੋਂ ਮੈਡਮ ਨੇ ਨੋਟਾਂ ਦੀ ਗਿਣਤੀ ਕਰ ਰਹੀ ਸੀ ਤਾਂ ਇਕ ਲੁਟੇਰੇ ਨੇ ਰਿਵਾਲਰ ਦੀ ਨੌਕ ’ਤੇ ਨਕਦੀ ਖੋਹੀ।

ਦੂਜਾ ਲੁਟੇਰਾ ਗੱਲੇ ’ਚੋਂ ਪੈਸੇ ਕੱਢ ਕੇ ਭੱਜ ਗਿਆ। ਲੁਟੇਰਿਆਂ ਨੇ ਮਿੰਨੀ ਗੋਇਲ ਦੇ 29 ਸਾਲਾ ਬੇਟੇ ਧੀਰਜ ਗੋਇਲ ਨੂੰ ਤੇਜ਼ ਹਥਿਆਰ ਨਾਲ ਫੱਟੜ ਕਰ ਦਿੱਤਾ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ । ਸੂਚਨਾ ਮਿਲਣ ’ਤੇ ਮਿੰਟਾਂ ’ਚ ਹੀ ਪੁਲਸ ਇੰਸਪੈਕਟਰ ਰਾਕੇਸ਼ ਕੁਮਾਰ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਦੋਵੇਂ ਲੁਟੇਰਿਆਂ ਵੀਰਪਾਲ ਸਿੰਘ ਤੇ ਗੁਰਸੇਵਕ ਸਿੰਘ ਵਾਸੀ ਕੌਲ ਨੂੰ ਕਾਬੂ ਕਰ ਲਿਆ।

ਉੱਥੇ ਹੀ ਐੱਸ. ਐੱਸ.ਓ. ਨੇ ਦੱਸਿਆ ਕਿ ਧੀਰਜ ਗੋਇਲ ਦੇ ਬਿਆਨਾਂ ਅਨੁਸਾਰ ਦੋਵੇਂ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਤੇਜ਼ਧਾਰ ਹਥਿਆਰ ਦਾਤੀ ਤੇ ਨਕਲੀ ਰਿਵਾਲਵਰ ਵੀ ਬਰਾਮਦ ਕੀਤਾ ਗਿਆ ਹੈ। ਫਿਲਹਾਲ ਪੁਲਸ ਵਲੋਂ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ।