ਕਰਲੋ ਘਿਓ ਨੂੰ ਭਾਂਡਾ : ਪੈ ਗਿਆ ਪੰਗਾ 10 ਮਾਰਚ ਤੋਂ ਪੰਜਾਬ ਲਈ ਹੋ ਗਿਆ ਹੁਣ ਇਹਨਾਂ ਵਲੋਂ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਜ਼ਿੰਦਗੀ ਜਿਉਣ ਵਾਸਤੇ ਖੁਰਾਕ ਦੀ ਜ਼ਰੂਰਤ ਹੁੰਦੀ ਹੈ। ਇੱਕ ਸਿਹਤਮੰਦ ਖ਼ੁਰਾਕ ਦੀ ਪੂਰਤੀ ਸਾਨੂੰ ਅਨਾਜ ਤੋਂ ਹੀ ਪ੍ਰਾਪਤ ਹੁੰਦੀ ਹੈ। ਅਨਾਜ ਜਿਸ ਦੇ ਵਿੱਚ ਕਣਕ, ਚਾਵਲ ਅਤੇ ਮੱਕੀ ਤੋਂ ਇਲਾਵਾ ਵੱਖ ਵੱਖ ਦਾਲਾਂ ਅਤੇ ਸਬਜ਼ੀਆਂ ਵੀ ਸ਼ਾਮਲ ਹੁੰਦੀਆਂ ਹਨ‌‌। ਇਨ੍ਹਾਂ ਦੇ ਸਹੀ ਸੁਮੇਲ ਦੇ ਸਦਕਾ ਇੱਕ ਸੰਪੂਰਨ ਭੋਜਨ ਨੂੰ ਤਿਆਰ ਕੀਤਾ ਜਾਂਦਾ ਹੈ। ਪਰ ਇਸ ਅਨਾਜ ਦੀ ਪੈਦਾਵਾਰ ਤੋਂ ਲੈ ਕੇ ਸਾਡੀ ਭੋਜਨ ਦੀ ਥਾਲੀ ਦੇ ਸ਼ਿੰਗਾਰ ਬਣਨ ਤੱਕ ਦਾ ਸਫਰ ਬਹੁਤ ਹੀ ਅਹਿਮ ਅਤੇ ਦਿਲਚਸਪ ਹੁੰਦਾ ਹੈ।

ਜਿਸ ਦੇ ਨਾਲ ਵੱਖ ਵੱਖ ਤਰਾਂ ਦੇ ਲੋਕ ਜੁੜੇ ਹੁੰਦੇ ਹਨ ਜੋ ਕਿ ਇਸ ਦੀ ਪੈਦਾਵਾਰ ਤੋਂ ਲੈ ਕੇ ਇਸ ਦੇ ਭੋਜਨ ਦੇ ਰੂਪ ਵਿੱਚ ਬਣਨ ਤੱਕ ਦਾ ਸਾਥ ਦਿੰਦੇ ਹਨ। ਇਨ੍ਹਾਂ ਵਿੱਚੋਂ ਹੀ ਕੁਝ ਲੋਕ ਪੰਜਾਬ ਦੀਆਂ ਅਨਾਜ ਮੰਡੀਆਂ ਦੇ ਨਾਲ ਸਬੰਧਤ ਹੁੰਦੇ ਹਨ ਜਿਨ੍ਹਾਂ ਵੱਲੋਂ ਇੱਕ ਅਹਿਮ ਐਲਾਨ ਕੀਤਾ ਗਿਆ ਹੈ। ਰਾਜ ਭਰ ਦੇ ਕਾਰੀਗਰਾਂ ਦੇ ਵੱਲੋਂ 10 ਮਾਰਚ ਤੋਂ ਅਣਮਿੱਥੇ ਸਮੇਂ ਦੇ ਲਈ ਪੰਜਾਬ ਦੀਆਂ ਸਾਰੀਆਂ ਅਨਾਜ ਮੰਡੀਆਂ ਨੂੰ ਪੂਰਨ ਤਰੀਕੇ ਨਾਲ ਬੰਦ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਲਏ ਗਏ ਫੈਸਲਿਆਂ ਦੇ ਖਿਲਾਫ ਆਪਣੇ ਗੁੱਸੇ ਨੂੰ ਜ਼ਾਹਿਰ ਕਰਨ ਦਾ ਐਲਾਨ ਕੀਤਾ ਗਿਆ ਹੈ।

ਦੱਸ ਦਈਏ ਕਿ ਇਹ ਐਲਾਨ ਖੰਨਾ ਮੰਡੀ ਦੇ ਵਿੱਚ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਮੁਖੀ ਰਵਿੰਦਰ ਸਿੰਘ ਚੀਮਾ ਨੇ ਆੜ੍ਹਤੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਕੀਤਾ। ਇਸੇ ਦੌਰਾਨ ਉਨ੍ਹਾਂ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਆਖਿਆ ਕਿ ਕੇਂਦਰ ਸਰਕਾਰ ਨੇ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਕਿਸਾਨ ਸੰਘਰਸ਼ ਵਿਚ ਵਿਚੋਲਿਆਂ ਦੇ ਧੜੇ ਦੁਆਰਾ ਫ਼ਸਲਾਂ ਦੀ ਅਦਾਇਗੀ ਅਤੇ ਜ਼ਮੀਨਾਂ ਬੰਦ ਕਰਨ ਲਈ ਫ਼ਸਲਾਂ ਦੀ ਖਰੀਦ ਲਈ ਆਰਡਰ ਜਾਰੀ ਕੀਤਾ ਹੈ। ਇਸ ਸਬੰਧੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਭਰੋਸਾ ਦਿੰਦੇ ਹੋਏ ਆਖਿਆ ਹੈ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਉਪਰ ਮੋਹਰ ਲੱਗੀ ਹੋਈ ਹੈ

ਅਤੇ ਕੇਂਦਰ ਦੇ ਆਦੇਸ਼ ਕਣਕ ਦੀ ਇਸ ਫ਼ਸਲ ‘ਤੇ ਲਾਗੂ ਕੀਤੇ ਜਾਣਗੇ। ਚੀਮੇ ਨੇ ਇਹ ਵੀ ਆਖਿਆ ਕਿ ਪੰਜਾਬ ਸਰਕਾਰ ਨੇ ਪਿਛਲੇ ਤਿੰਨ ਸੀਜ਼ਨ ਤੋਂ ਆੜ੍ਹਤੀਆਂ ਦੇ 1.5 ਕਰੋਡ਼ ਅਤੇ ਮਜ਼ਦੂਰੀ ਦੇ 50 ਕਰੋੜ ਨੂੰ ਰੋਕ ਕੇ ਰੱਖਿਆ ਹੋਇਆ ਹੈ। ਜਿਸ ਨੂੰ ਲੈਣ ਵਾਸਤੇ ਜਦੋਂ ਉਹ ਆੜ੍ਹਤੀ ਖ਼ੁਰਾਕ ਮੰਤਰੀ ਨੂੰ ਮਿਲਦੇ ਹਨ ਤਾਂ ਉਨ੍ਹਾਂ ਦਾ ਅਪਮਾਨ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਦੇ ਇਸ ਝੂਠ ਦਾ ਪਰਦਾਫਾਸ਼ ਆਰਟੀਆਈ ਦੀ ਇੱਕ ਰਿਪੋਰਟ ਤੋਂ ਕੀਤਾ ਗਿਆ ਹੈ।