ਆਈ ਤਾਜਾ ਵੱਡੀ ਖਬਰ
ਕਰੋਨਾ ਨੂੰ ਵੇਖਦੇ ਹੋਏ ਵੱਖ ਵੱਖ ਦੇਸ਼ਾਂ ਵੱਲੋਂ ਆਪਣੇ ਲੋਕਾਂ ਦੀ ਸੁਰੱਖਿਆ ਲਈ ਕਈ ਤਰ੍ਹਾਂ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ ਅਤੇ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਜਿਸ ਸਦਕਾ ਲੋਕਾਂ ਨੂੰ ਉਨ੍ਹਾਂ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ ਜਾ ਸਕੇ। ਜਿੱਥੇ ਚੀਨ ਤੋਂ ਸ਼ੁਰੂ ਹੋਈ ਇਸ ਕਰੋਨਾ ਨੇ ਚੀਨ ਵਿਚ ਭਾਰੀ ਤਬਾਹੀ ਮਚਾਈ ਹੈ ਉੱਥੇ ਹੀ ਕਈ ਦੇਸ਼ਾਂ ਵਿੱਚ ਅਜੇ ਵੀ ਕਈ ਲੋਕ ਕਰੋਨਾ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਸਾਰੇ ਦੇਸ਼ਾਂ ਵਿੱਚ ਜਿੱਥੇ ਕਰੋਨਾ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉੱਥੇ ਹੀ ਹਵਾਈ ਉਡਾਣਾਂ ਨੂੰ ਸ਼ੁਰੂ ਕੀਤੇ ਜਾਣ ਤੇ ਲੋਕਾਂ ਲਈ ਕਰੋਨਾ ਟੀਕਾਕਰਨ ਹੋਇਆ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ,
ਹੁਣ ਕੈਨੇਡਾ ਵਿੱਚ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਇੱਕ ਚੰਗੀ ਖਬਰ ਸਾਹਮਣੇ ਆਈ ਹੈ ਜਿੱਥੇ ਲੋਕਾਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਕੈਨੇਡਾ ਸਰਕਾਰ ਵੱਲੋਂ ਪਾਬੰਦੀਆਂ ਵਿਚ ਢਿੱਲ ਦਿੱਤੀ ਗਈ ਹੈ। ਉਥੇ ਹੀ ਇਮੀਗ੍ਰੇਸ਼ਨ ਮੰਤਰੀ ਮਾਰਕ ਮੈਂਡੀਸੀਨੋ ਵੱਲੋਂ ਇਕ ਅਹਿਮ ਕਦਮ ਦਾ ਐਲਾਨ ਕੀਤਾ ਗਿਆ ਹੈ। ਜਿਸ ਸਦਕਾ ਲੋਕਾਂ ਨੂੰ ਹਵਾਈ ਯਾਤਰਾ ਵਿੱਚ ਰਾਹਤ ਮਿਲ ਸਕੇਗੀ। ਉਨ੍ਹਾਂ ਨੇ ਕਿਹਾ ਹੈ ਕਿ ਕੈਨੇਡਾ ਦੇ ਕੋਲ ਉਹ ਦਸਤਾਵੇਜ਼ ਹੋਣੇ ਚਾਹੀਦੇ ਹਨ ਜਿਸ ਵਿਚ ਯਾਤਰੀ ਸੁਰੱਖਿਅਤ ਯਾਤਰਾ ਕਰ ਸਕਣਗੇ। ਇਸ ਲਈ ਯਾਤਰੀਆਂ ਨੂੰ ਕੌਮਾਂਤਰੀ ਅਤੇ ਘਰੇਲੂ ਉਡਾਨਾਂ ਵਿੱਚ ਸਫਰ ਕਰਨ ਲਈ ਇੱਕ ਵੈਕਸੀਨ ਵਾਲਾ ਪਾਸਪੋਰਟ ਜਾਰੀ ਕੀਤਾ ਜਾਵੇਗਾ।
ਜਿਸ ਵਿੱਚ ਉਨ੍ਹਾਂ ਯਾਤਰੀਆਂ ਦੇ ਟੀਕਾਕਰਨ ਦੇ ਪੁਖ਼ਤਾ ਸਬੂਤ ਸ਼ਾਮਲ ਹੋਣਗੇ। ਦੁਨੀਆ ਵਿੱਚ ਕੈਨੇਡਾ ਦੇ ਕੋਲ ਹੀ ਇਹ ਸਭ ਤੋਂ ਚੰਗਾ ਟੀਕਾਕਰਨ ਰਿਕਾਰਡ ਵੀ ਹੋਵੇਗਾ। ਇਸ ਬਾਰੇ ਗੱਲਬਾਤ ਕਰਦੇ ਹੋਏ ਆਖਿਆ ਗਿਆ ਹੈ ਕਿ ਸਭ ਤੋਂ ਪਹਿਲਾਂ ਪਾਸਪੋਰਟ ਬਣਾਏ ਜਾਣਗੇ ਅਤੇ ਓਟਾਵਾ ਨੂੰ ਦੱਸ ਸੂਬਿਆਂ ਅਤੇ 3 ਉੱਤਰੀ ਖੇਤਰਾਂ ਨਾਲ ਦਰਿਸ਼ਟੀਕੋਣ ਤੇ ਉਸ ਦੇ ਨਾਲ ਸਹਿਮਤ ਹੋਣ ਦੀ ਲੋੜ ਹੈ। ਇਨ੍ਹਾਂ ਦਸਤਾਵੇਜ਼ਾਂ ਦੇ ਜ਼ਰੀਏ ਹੀ ਲੋਕਾਂ ਨੂੰ ਇਕ ਵਾਰ ਮੁੜ ਸੁਰਖਿਅਤ ਯਾਤਰਾ ਕਰਨ ਦੀ ਲੋੜ ਹੋਵੇਗੀ।
ਇਸ ਲਈ ਹੀ ਕੈਨੇਡਾ ਇੱਕ ਡਿਜੀਟਲ ਵੈਕਸੀਨ ਵਾਲਾ ਪਾਸਪੋਰਟ ਬਣਾਉਣ ਵਾਲਾ ਕੰਮ ਕਰ ਰਿਹਾ ਹੈ। ਇਹ ਸੁਵਿਧਾ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਹੀ ਮੁਹਈਆ ਕਰਵਾ ਦਿੱਤੀ ਜਾਵੇਗੀ ਜਿਸ ਵਿੱਚ ਯਾਤਰੀਆਂ ਨੂੰ ਵਿਦੇਸ਼ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਬਾਰੇ ਜਾਣਕਾਰੀ ਸਰਕਾਰੀ ਅਧਿਕਾਰੀਆਂ ਵੱਲੋਂ ਜਾਰੀ ਕੀਤੀ ਗਈ ਹੈ।
Previous Postਇਸ ਕਾਰਨ ਪਾਇਲਟ ਨੇ ਅਚਾਨਕ ਸ਼ਹਿਰ ਦੀ ਵਿਚਕਾਰ ਕਰ ਦਿੱਤੀ ਹੈਲੀਕਾਪਟਰ ਦੀ ਲੈਂਡਿੰਗ – ਸਾਰੀ ਦੁਨੀਆ ਤੇ ਹੋ ਗਈ ਚਰਚਾ
Next Postਹੁਣੇ ਹੁਣੇ ਇਥੇ ਹੋਇਆ ਭਿਆਨਕ ਹਵਾਈ ਹਾਦਸਾ, ਹੋਈਆਂ ਮੌਤਾਂ – ਛਾਈ ਸੋਗ ਦੀ ਲਹਿਰ