ਕਨੇਡਾ ਤੋਂ ਪੰਜਾਬੀਆਂ ਦੇ ਗੜ੍ਹ ਚੋਂ ਆਈ ਇਹ ਵੱਡੀ ਮਾੜੀ ਖਬਰ – ਮਚੀ ਭਾਰੀ ਤਬਾਹੀ ,ਬਚਾਅ ਕਾਰਜ ਜੋਰਾਂ ਤੇ ਜਾਰੀ

ਆਈ ਤਾਜ਼ਾ ਵੱਡੀ ਖਬਰ 

ਕੁਦਰਤ ਵੱਲੋਂ ਜਿੱਥੇ ਕਈ ਵਾਰ ਆਪਣੀ ਤਾਕਤ ਵਿਖਾ ਦਿੱਤੀ ਜਾਂਦੀ ਹੈ, ਉਥੇ ਹੀ ਇਨਸਾਨ ਵੱਲੋਂ ਕੁਦਰਤ ਅਗੇ ਕੋਈ ਵਾਹ ਪੇਸ਼ ਨਾ ਚਲਦੀ ਹੋਈ ਵੇਖ ਕੇ ਇਨਸਾਨ ਵੀ ਹਾਰ ਜਾਂਦਾ ਹੈ। ਜਿੱਥੇ ਅੱਜ ਦੇ ਦੌਰ ਵਿਚ ਇਨਸਾਨ ਵੱਲੋਂ ਬਹੁਤ ਤਰੱਕੀ ਕਰ ਲਈ ਗਈ ਹੈ ਉਥੇ ਹੀ ਕੁਦਰਤ ਵੱਲੋਂ ਕਈ ਵਾਰ ਅਜਿਹਾ ਕਹਿਰ ਵਰਸਾ ਦਿੱਤਾ ਜਾਂਦਾ ਹੈ, ਜੋ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਪਹਿਲਾਂ ਵੀ ਕੁਦਰਤੀ ਆਫਤ ਕਰੋਨਾ ਦੇ ਦੌਰ ਵਿਚੋਂ ਉਭਰਨ ਵਾਸਤੇ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਬੀਤੇ ਦਿਨੀਂ ਕੈਨੇਡਾ ਵਿਚ ਹੋਈ ਭਾਰੀ ਬਰਸਾਤ ਦੇ ਕਾਰਨ ਬਹੁਤ ਸਾਰੇ ਖੇਤਰਾਂ ਵਿੱਚ ਲੋਕਾਂ ਨੂੰ ਹੜ੍ਹਾਂ ਵਾਲੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਿੱਥੇ ਪਹਾੜਾਂ ਦੀਆਂ ਬਹੁਤ ਸਾਰੀਆਂ ਢਿਗ ਡਿਗਣ ਕਾਰਨ ਕਈ ਰਸਤੇ ਵੀ ਬੰਦ ਹੋ ਗਏ ਹਨ ਅਤੇ ਕਈ ਯਾਤਰੀ ਵਿਚਕਾਰ ਹੀ ਫਸ ਗਏ ਹਨ। ਹੁਣ ਪੰਜਾਬੀਆਂ ਦੇ ਗੜ੍ਹ ਵਿੱਚੋਂ ਕੈਨੇਡਾ ਤੋਂ ਇਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਭਾਰੀ ਤਬਾਹੀ ਕਾਰਨ ਬਚਾਅ ਕਾਰਜ ਜਾਰੀ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਪਿਛਲੇ ਕੁਝ ਦਿਨਾਂ ਤੋਂ ਹੋਈ ਭਾਰੀ ਬਰਸਾਤ ਦੇ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਪੇਸ਼ ਆਈਆਂ ਹਨ। ਜਿੱਥੇ ਬਹੁਤ ਸਾਰੇ ਖੇਤਰ ਇੱਕ ਦੂਜੇ ਨਾਲੋਂ ਟੁੱਟ ਚੁੱਕੇ ਹਨ।

ਹੁਣ 8 ਨਵੰਬਰ ਨੂੰ ਡੇਢ ਸਾਲ ਬਾਅਦ ਜਿਥੇ ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ਨੂੰ ਖੋਲ੍ਹਿਆ ਗਿਆ ਸੀ ਉਥੇ ਹੀ ਐਬਟਸਫੋਰਡ ਨੇੜੇ ਕੈਨੇਡਾ-ਅਮਰੀਕਾ ਸਰਹੱਦ ਤੇ ਲੰਘੇ ਨੂੰ ਹੜ੍ਹਾਂ ਵਾਲੀ ਸਥਿਤੀ ਦੇ ਕਾਰਨ ਬੰਦ ਕਰ ਦਿੱਤਾ ਗਿਆ ਹੈ। ਜਿੱਥੇ ਬ੍ਰਿਟਿਸ਼ ਕਲੰਬੀਆ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਉਥੇ ਹੀ ਜ਼ਮੀਨਾਂ ਦੇ ਧਸਣ ਨਾਲ਼ ਲੋਕਾਂ ਦੀ ਆਵਾਜਾਈ ਨੂੰ ਵੀ ਬੰਦ ਕੀਤਾ ਗਿਆ ਹੈ। ਕੈਨੇਡਾ ਦੀ ਸਰਹੱਦ ਤੇ ਪੈਂਦੇ ਇੱਕ ਛੋਟੇ ਜਿਹੇ ਕਸਬੇ ਸੁਮਾਸ ਵਿਚ ਵੀ ਹੜ੍ਹਾਂ ਦਾ ਅਸਰ ਵੇਖਿਆ ਜਾ ਰਿਹਾ ਹੈ ਜੋ ਕਿ ਅਮਰੀਕਾ ਦੀ ਹੱਦ ਵਿਚ ਹੈ।

ਉੱਥੇ ਹੀ ਇਸ ਖੇਤਰ ਦੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਜਗ੍ਹਾ ਤੇ ਜਾਣ ਵਾਸਤੇ ਮਜਬੂਰ ਹੋਣਾ ਪਿਆ ਹੈ। ਉੱਥੇ ਹੀ ਇਸ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਕੈਨੇਡੀਅਨ ਆਰਮਡ ਫੋਰਸ ਵੱਲੋਂ ਵੱਖ-ਵੱਖ ਜਗ੍ਹਾ ਤੇ ਪ੍ਰਭਾਵਤ ਹੋਏ ਲੋਕਾਂ ਲਈ ਕਈ ਤਰ੍ਹਾਂ ਨਾਲ ਮਦਦ ਭੇਜੀ ਜਾ ਰਹੀ ਹੈ। ਇਸ ਮੌਸਮ ਦੀ ਮਾਰ ਨਾਲ ਬਹੁਤ ਸਾਰੇ ਲੋਕਾਂ ਦੀ ਮੌਤ ਵੀ ਹੋ ਗਈ ਹੈ। ਜਿੱਥੇ ਪ੍ਰਧਾਨ ਮੰਤਰੀ ਵੱਲੋਂ ਇਸ ਸਥਿਤੀ ਬਾਰੇ ਆਖਿਆ ਗਿਆ ਹੈ ਕਿ ਕੁਦਰਤ ਦਾ ਕਹਿਰ ਅਜੇ ਵੀ ਜਾਰੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿਚ ਹੋਈ ਰਿਕਾਰਡ ਤੋੜ ਬਾਰਸ਼ ਤੋਂ ਬਾਅਦ ਸੜਕਾਂ ਪਾਣੀ ਨਾਲ ਬੇਹਾਲ ਹੋ ਗਈਆਂ ਹਨ।