ਆਈ ਤਾਜਾ ਵੱਡੀ ਖਬਰ
ਸਾਲ 2019 ਦੇ ਅਖ਼ੀਰ ਵਿਚ ਚੀਨ ਦੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਈ ਕਰੋਨਾ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਕੋਈ ਵੀ ਦੇਸ਼ ਇਸ ਦੇ ਪ੍ਰਭਾਵ ਹੇਠ ਆਉਣ ਤੋਂ ਨਹੀਂ ਬਚ ਸਕਿਆ। ਉੱਥੇ ਹੀ ਕਰੋਨਾ ਦੀ ਅਗਲੀ ਲਹਿਰ ਨੇ ਮੁੜ ਤੋਂ ਸਭ ਦੇਸ਼ਾਂ ਨੂੰ ਆਪਣਾ ਸ਼ਿ-ਕਾ-ਰ ਬਣਾਉਣਾ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਟੀਕਾਕਰਣ ਕੀਤੇ ਜਾਣ ਦੇ ਬਾਵਜੂਦ ਵੀ ਕਰੋਨਾ ਕੇਸਾਂ ਵਿਚ ਕਮੀ ਨਹੀਂ ਵੇਖੀ ਜਾ ਰਹੀ। ਇਸ ਕਰੋਨਾ ਦੇ ਨਾਲ ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲਾ ਦੇਸ ਅਮਰੀਕਾ ਹੈ। ਜਿੱਥੇ ਕਰੋਨਾ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਕਰੋਨਾ ਦੇ ਵਧ ਰਹੇ ਪ੍ਰਸਾਰ ਨੂੰ ਦੇਖਦੇ ਹੋਏ ਸਰਹੱਦਾਂ ਤੇ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਕਨੇਡਾ ਤੋਂ ਇੰਡੀਆ ਵਾਲਿਆ ਲਈ ਇੱਕ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਕੈਨੇਡਾ ਵੱਲੋਂ ਕਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਆਪਣੀਆਂ ਸਰਹੱਦਾਂ ਉਪਰ ਚੌਕਸੀ ਵਧਾਈ ਗਈ ਹੈ। ਉੱਥੇ ਹੀ ਕੈਨੇਡਾ ਆਉਣ ਵਾਲਿਆਂ ਦਾ ਕਰੋ ਟੈਸਟ ਲਾਜ਼ਮੀ ਕੀਤਾ ਗਿਆ ਹੈ ਅਤੇ ਦੇਸ਼ ਅੰਦਰ ਦਾਖਲ ਹੋਣ ਉਪਰੰਤ ਵੀ ਕਰੋਨਾ ਟੈਸਟ ਕਰਨਾ, ਅਤੇ ਇਕਾਂਤਵਾਸ ਕਰਨਾ ਲਾਜ਼ਮੀ ਕੀਤਾ ਗਿਆ ਹੈ।
ਉੱਥੇ ਹੀ ਕਈ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਨਾਂ ਵਿੱਚ ਕਰੋਨਾ ਤੋਂ ਸੰਕਰਮਿਤ ਯਾਤਰੀ ਪਾਏ ਗਏ ਹਨ। ਮਾਰਚ ਮਹੀਨੇ ਵਿੱਚ ਦਿੱਲੀ ਤੋਂ ਕੈਨੇਡਾ ਪੁੱਜਣ ਵਾਲੀਆ ਅੰਤਰਰਾਸ਼ਟਰੀ ਉਡਾਨਾਂ ਵਿਚੋਂ ਇਕ ਤਿਹਾਈ ਉਡਾਨਾਂ ਦੇ ਯਾਤਰੀ ਕਰੋਨਾ ਤੋਂ ਸੰਕਰਮਿਤ ਹੋਏ ਹਨ। 3 ਮਾਰਚ ਤੋਂ 19 ਮਾਰਚ ਤੱਕ ਕੁੱਲ 98 ਅੰਤਰ-ਰਾਸ਼ਟਰੀ ਉਡਾਨਾਂ ਵਿਚੋਂ ਕਰੋਨਾ ਮਰੀਜ਼ ਮਿਲੇ ਹਨ ਜਿਨ੍ਹਾਂ ਵਿੱਚੋ 30 ਭਾਰਤ ਦੀ ਰਾਜਧਾਨੀ ਦਿੱਲੀ ਤੋਂ ਪਹੁੰਚੀਆਂ ਹਨ। ਜਿੱਥੇ ਕੈਨੇਡਾ ਸਰਕਾਰ ਵੱਲੋਂ ਕ੍ਰੋਨਾ ਟੈਸਟ ਲਾਜ਼ਮੀ ਕੀਤਾ ਗਿਆ ਹੈ ਉਥੇ ਹੀ ਕੈਨੇਡਾ ਪੁੱਜਣ ਵਾਲੇ ਯਾਤਰੀਆਂ ਵਿੱਚ ਕਰੋਨਾ ਦੇ ਮਾਮਲੇ ਵਧ ਰਹੇ ਹਨ।
ਇਸ ਸਬੰਧੀ ਏਅਰ ਇੰਡੀਆ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਕੋਈ ਵੀ ਢਿੱਲ ਨਹੀਂ ਵਰਤੀ ਗਈ ਹੈ। ਇਨ੍ਹਾਂ ਉਡਾਨਾਂ ਰਾਹੀਂ ਕੈਨੇਡਾ ਪੁੱਜਣ ਵਾਲੇ ਯਾਤਰੀਆਂ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਹੀ ਹੈ। 11 ਮਾਰਚ ਨੂੰ ਏਅਰ ਇੰਡੀਆ ਦੀ ਉਡਾਣ ਵਿੱਚੋਂ ਕਰੋਨਾ ਸੰਕਰਮਿਤ ਮਰੀਜ਼ ਪਾਏ ਗਏ ਸਨ। ਇਸ ਤੋਂ ਇਲਾਵਾ ਦੁਬਈ ,ਇਸਲਾਮਾਬਾਦ , ਦੋਹਾ, ਆਬੂ ਧਾਬੀ, ਪੈਰਿਸ ਅਤੇ ਲਾਹੌਰ ਤੋਂ ਆਈਆਂ ਉਡਾਨਾਂ ਵੀ ਸ਼ਾਮਲ ਹਨ।
Previous Postਇੰਡੀਆ ਚ NRI ਲਈ ਹੋ ਗਿਆ ਇਹ ਐਲਾਨ – ਕਰ ਸਕਣਗੇ ਹੁਣ ਇਹ ਕੰਮ
Next Post15 ਲੱਖ ਰੁਪਏ ਇਸ ਕਾਰਨ ਗੈਸ ਦੇ ਸਟੋਪ ਤੇ ਸਾੜ ਦਿੱਤੇ – ਸਾਰੇ ਪਾਸੇ ਹੋ ਗਈ ਚਰਚਾ