ਆਈ ਤਾਜਾ ਵੱਡੀ ਖਬਰ
ਚੀਨ ਦੇ ਸ਼ਹਿਰ ਵੁਹਾਨ ਤੋਂ 2019 ਦੇ ਅਖ਼ੀਰ ਵਿੱਚ ਸ਼ੁਰੂ ਹੋਈ ਕਰੋਨਾ ਨੇ ਸਾਰੇ ਵਿਸ਼ਵ ਨੂੰ ਪ੍ਭਾਵਿਤ ਕੀਤਾ ਹੈ। ਕੋਈ ਵੀ ਦੇਸ਼ ਇਸ ਦੇ ਪ੍ਰਭਾਵ ਹੇਠ ਆਉਣ ਤੋਂ ਨਹੀਂ ਬਚ ਸਕਿਆ। ਇਸ ਕਰੋਨਾ ਨੇ ਵਿਸ਼ਵ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਦੇਸ਼ ਅਮਰੀਕਾ ਨੂੰ ਪ੍ਰਭਾਵਤ ਕੀਤਾ ਹੈ। ਜਿੱਥੇ ਸਭ ਤੋਂ ਵੱਧ ਕਰੋਨਾ ਤੋਂ ਸੰਕਰਮਿਤ ਹੋਏ ਮਰੀਜਾਂ ਦੀ ਗਿਣਤੀ ਹੈ। ਬਹੁਤ ਸਾਰੇ ਦੇਸ਼ਾਂ ਵੱਲੋਂ ਕਰੋਨਾ ਦੀ ਅਗਲੀ ਲਹਿਰ ਨੂੰ ਦੇਖਦੇ ਹੋਏ ਪੁਖਤਾ ਇੰ-ਤ-ਜਾ-ਮ ਕੀਤੇ ਜਾ ਰਹੇ ਹਨ। ਕਈ ਦੇਸ਼ਾ ਵੱਲੋਂ ਫਿਰ ਤੋਂ ਤਾਲਾਬੰਦੀ ਕੀਤੀ ਜਾ ਰਹੀ ਹੈ।
ਭਾਰਤ ਵਿੱਚ ਵੀ ਕਈ ਜਗਾ ਉਪਰ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ। ਜਿੱਥੇ ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਦੀ ਵੈਕਸੀਨ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਉਥੇ ਹੀ ਪਿਛਲੇ ਕੁਝ ਦਿਨਾ ਤੋ ਕਰੋਨਾ ਕੇਸਾਂ ਵਿਚ ਕਾਫੀ ਉਛਾਲ ਵੇਖਿਆ ਜਾ ਰਿਹਾ ਹੈ। ਕੈਨੇਡਾ ਤੋਂ ਆ ਰਹੀ ਹੈ ਅਜਿਹੀ ਮਾੜੀ ਖਬਰ ਜਿਸ ਦਾ ਕਿਸੇ ਨੇ ਸੋਚਿਆ ਵੀ ਨਹੀਂ ਸੀ। ਕੈਨੇਡਾ ਦੇ ਵਿਚ ਵੀ ਦਿਨੋਂ-ਦਿਨ ਕਰੋਨਾ ਦਾ ਕਹਿਰ ਵਧ ਰਿਹਾ ਹੈ। ਜਿਸ ਕਾਰਨ ਬਹੁਤ ਸਾਰੇ ਪ੍ਰਵਾਸੀ ਕੈਨੇਡਾ ਨੂੰ ਛੱਡ ਕੇ ਆਪਣੇ ਦੇਸ਼ਾਂ ਨੂੰ ਪਰਤਣ ਲਈ ਮਜਬੂਰ ਹੋ ਗਏ ਹਨ।
ਕੈਨੇਡਾ ਵੱਲੋਂ ਕਰਵਾਏ ਗਏ ਲੇਬਰ ਫੋਰਸ ਸਰਵੇ ਦੇ ਮੁਤਾਬਕ ਪੰਜ ਸਾਲ ਤੋਂ ਘੱਟ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਸਥਾਈ ਵਸਨੀਕਾਂ ਦੀ ਗਿਣਤੀ 2020 ਤਕ ਚਾਰ ਫੀਸਦੀ ਘਟ ਗਈ ਹੈ। ਜੋ ਕਿ 10,19,000 ਰਹਿ ਗਈ ਹੈ। ਕਿਉਂਕਿ ਕਰੋਨਾ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਜਾਣ ਕਾਰਨ ਆਰਥਿਕਤਾ ਉੱਤੇ ਵੀ ਅਸਰ ਪਿਆ ਹੈ। ਕੈਨੇਡਾ ਵਿੱਚ ਆਏ ਨਵੇਂ ਲੋਕਾਂ ਨੂੰ ਨੌਕਰੀ ਨਾ ਮਿਲਣ ਕਾਰਨ ਭਾਰੀ ਆ-ਰ-ਥਿ-ਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨੋਕਰੀ ਨਾ ਹੋਣ ਦੇ ਕਾਰਨ ਹੀ ਬਹੁਤ ਸਾਰੇ ਲੋਕ ਵਾਪਸ ਆਪਣੇ ਦੇਸ਼ਾਂ ਨੂੰ ਪਰਤ ਚੁੱਕੇ ਹਨ ਤੇ ਉਨ੍ਹਾਂ ਦੇ ਵਾਪਸ ਆਉਣ ਦੇ ਆਸਾਰ ਨਜ਼ਰ ਨਹੀਂ ਆ ਰਹੇ। ਉੱਥੇ ਹੀ ਬਹੁਤ ਸਾਰੇ ਪ੍ਰਵਾਸੀ ਮੰਦੀ ਦੇ ਦੌਰ ਕਾਰਨ ਉਨ੍ਹਾਂ ਦਾ ਆਪਣੇ ਦੇਸ ਪਰਤਣ ਦਾ ਰੁਝਾਨ ਅਸਾਧਾਰਣ ਨਹੀਂ ਹੈ। ਆਪਣੇ ਦੇਸ਼ ਪਰਤੇ ਪਰਵਾਸੀ ਹੁਣ ਆਪਣੇ ਪਰਿਵਾਰ ਨਾਲ ਰਹਿ ਸਕਦੇ ਹਨ ਅਤੇ ਉਨ੍ਹਾਂ ਨੂੰ ਕਰਾਇਆ ਵੀ ਨਹੀਂ ਦੇਣਾ ਹੋਵੇਗਾ।
Previous Postਹੁਣੇ ਹੁਣੇ ਹੋਇਆ ਹਵਾਈ ਹਾਦਸਾ – ਦੁਨੀਆਂ ਦੇ ਇਸ ਚੋਟੀ ਦੇ ਅਮੀਰ ਸਖਸ਼ ਦੀ ਵੀ ਹੋਈ ਮੌਤ
Next Postਹਵਾਈ ਯਾਤਰਾ ਕਰਨ ਦੇ ਸ਼ੋਕੀਨ ਪੰਜਾਬੀਆਂ ਲਈ ਆਈ ਇਹ ਵੱਡੀ ਖਬਰ ਪੰਜਾਬ ਤੋਂ