ਕਨੇਡਾ ਤੋਂ ਆਈ ਮਾੜੀ ਖਬਰ – 13 ਦਸੰਬਰ ਤੋਂ ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿਚ ਫੈ- ਲੀ ਕਰੋਨਾ ਨੇ ਸਾਰੀ ਦੁਨੀਆਂ ਨੂੰ ਚ-ਪੇ-ਟ ਵਿੱਚ ਲਿਆ ਹੋਇਆ ਹੈ। ਕੁਝ ਦੇਸ਼ਾਂ ਵਿੱਚ ਇਸਦੀ ਅਗਲੀ ਲਹਿਰ ਸ਼ੁਰੂ ਹੋਣ ਦੇ ਨਾਲ ਕੇਸਾਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਜਿਸ ਦੇ ਸਿੱਟੇ ਵਜੋਂ ਬਹੁਤ ਸਾਰੇ ਦੇਸ਼ਾਂ ਵਿੱਚ ਤਾਲਾਬੰਦੀ ਕੀਤੀ ਜਾ ਰਹੀ ਹੈ। ਜਿਸ ਨਾਲ ਇਸ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਸਰਦੀ ਦੇ ਵਧਣ ਨਾਲ ਕਰੋਨਾ ਕੇਸਾਂ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਅਮਰੀਕਾ ਵਾਂਗ ਹੀ ਕੈਨੇਡਾ ਦੇ ਵਿੱਚ ਵੀ ਕਰੋਨਾ ਕੇਸਾਂ ਵਿਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ।

ਕੈਨੇਡਾ ਦੇ ਇਕ ਸੂਬੇ ਵਿੱਚ 13 ਦਸੰਬਰ ਤੱਕ ਲਾਕਡਾਊਨ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਦੇ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਪਾਬੰਦੀਆਂ ਨੂੰ ਸਖਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜੇਸਨ ਕੈਨੀ ਸਰਕਾਰ ਦੇ ਆਦੇਸ਼ ਅਨੁਸਾਰ ਜਾਰੀ ਕੀਤੀਆਂ ਗਈਆਂ ਪਾਬੰਦੀਆਂ 13 ਦਸੰਬਰ 2020 ਤੋਂ ਲਾਗੂ ਹੋ ਕੇ ਜਨਵਰੀ 2021 ਦੇ ਪਹਿਲੇ ਹਫ਼ਤੇ ਤੱਕ ਜਾਰੀ ਰਹਿਣਗੀਆਂ। ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਦੀ ਸਮਾਂ-ਸੀਮਾ ਚਾਰ ਹਫਤੇ ਰੱਖੀ ਗਈ ਹੈ।

ਆਊਟਡੋਰ ਤੇ ਇਨਡੋਰ ਇਕੱਠਾ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕੈਲਗਰੀ ਵਿੱਚ ਸਭ ਲਈ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਹੈ। 13 ਦਸੰਬਰ 2020 ਤੋਂ ਲਾਗੂ ਹੋ ਰਹੀਆਂ ਪਾਬੰਦੀਆਂ ਵਿੱਚ ਪੱਬਾਂ, ਰੈਸਟੋਰੈਂਟ , ਬਾਰ , ਲਾਉਜਿਜ਼, ਕੈਫ਼ੇ ਵਿਚ ਬੈਠ ਕੇ ਨਹੀਂ ਖਾ ਸਕਦੇ। ਟੇਕ ਆਊਟ ਅਤੇ ਡਿਲਵਰੀ ਕੀਤੀਆਂ ਜਾਣਗੀਆਂ। ਰੈਕ ਰਿਕਏਸ਼ਨਲ ਐਂਡ ਫਿਟਨਸ ਸੈਂਟਰ, ਵਾਟਰ ਪਾਰਕ ,ਮਿਊਜ਼ੀਅਮ ਬੰਦ ਕੀਤੇ ਗਏ ਹਨ। ਬਿੰਗੋ ਹਾਲ, ਕੈਸੀਨੋ, ਇੰਟਰਟੇਨਮੈਂਟ ਸੈਂਟਰ, ਗੇਮਿੰਗ ਕੌਪਲੈਕਸਿਜ਼, ਪ੍ਰਾਈਵੇਟ ਕਲੱਬ ਬੰਦ ਰਹਿਣਗੇ। ਟੈਟੂ ਪਾਰਲਰ, ਮਸਾਜ ਥੈਰੇਪੀ ਸੈਂਟਰ, ਹੇਅਰ ਸੈਲੂਨ ਨੂੰ ਵੀ ਬੰਦ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਰੀਟੇਲ ਸਟੋਰ ਖੁੱਲ੍ਹੇਗਾ, ਗਾਹਕਾਂ ਦੀ ਸੰਖਿਆ 15 ਪ੍ਰਤਿਸ਼ਤ ਕਰ ਦਿਤੀ ਗਈ ਹੈ। ਵਿਆਹ ਤੇ ਸੰ-ਸ-ਕਾ- ਰ ਤੇ 10 ਵਿਅਕਤੀਆਂ ਤੋਂ ਜ਼ਿਆਦਾ ਲੋਕਾਂ ਦੇ ਇਕੱਠ ਤੇ ਮਨਾਹੀ ਹੈ। ਕੇਅਰ ਗਿਵਰਜ਼, ਕੋ- ਪੇਅਰੈਟਿੰਗ , ਚਾਇਲਡ ਕੇਅਰ, ਹੈਲਥ ਕੇਅਰ ਪ੍ਰੋਵਾਈਡਰ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ। ਐਮਰਜੈਂਸੀ ਸਰਵਿਸਾਂ, ਫਿਜ਼ਿਓਥਰੈਪੀ, ਸੋਸ਼ਲ ਅਤੇ ਪ੍ਰੋਟੈਕਟਿਵ ਸਰਵਿਸਾਂ, ਸੂਪ ਕਿਚਨਾਂ, ਸ਼ੈਲਟਰਾਂ ਨੂੰ ਇਨ੍ਹਾਂ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ। ਬਹੁਤ ਸਾਰੇ ਕਰਮਚਾਰੀਆਂ ਨੂੰ ਘਰ ਤੋਂ ਹੀ ਕੰਮ ਕਰਨ ਲਈ ਕਹਿ ਦਿੱਤਾ ਗਿਆ ਹੈ। ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਸਖਤ ਅਪੀਲ ਕੀਤੀ ਗਈ ਹੈ।