ਆਈ ਤਾਜਾ ਵੱਡੀ ਖਬਰ
ਹਵਾਈ ਯਾਤਰਾ ਕਰਨਾ ਹਰ ਇੱਕ ਨੂੰ ਬੇਹੱਦ ਪਸੰਦ ਹੁੰਦਾ ਹੈ। ਇੱਕ ਤਾਂ ਇਸ ਯਾਤਰਾ ਨਾਲ ਸਮੇਂ ਦੀ ਬੱਚਤ ਹੋ ਜਾਂਦੀ ਹੈ ਅਤੇ ਦੂਜਾ ਇਸ ਨਾਲ ਲੰਬੀ ਦੂਰੀ ਨੂੰ ਆਸਾਨੀ ਨਾਲ ਤੈਅ ਕੀਤਾ ਜਾ ਸਕਦਾ ਹੈ। ਹਵਾਈ ਜਹਾਜ਼ ਵਿੱਚ ਇਕੌਨਮੀ, ਫਸਟ ਕਲਾਸ ਅਤੇ ਬਿਜ਼ਨੈੱਸ ਕਲਾਸ ਦੇ ਵੱਖ ਵੱਖ ਭਾਗ ਹੁੰਦੇ ਹਨ ਜਿਸ ਰਾਹੀਂ ਯਾਤਰੀ ਆਪਣੇ ਮਨਪਸੰਦ ਦੀ ਕਲਾਸ ਦੀ ਟਿਕਟ ਲੈ ਕੇ ਸਫ਼ਰ ਕਰ ਸਕਦੇ ਹਨ।
ਪਰ ਹਵਾਈ ਯਾਤਰਾ ਵਿੱਚ ਇੱਕ ਚੀਜ਼ ਦੀ ਕਮੀ ਦਾ ਸਾਹਮਣਾ ਬਹੁਤ ਸਾਰੇ ਲੋਕਾਂ ਨੂੰ ਕਰਨਾ ਪੈਂਦਾ ਹੈ ਉਹ ਹੈ ਵਾਧੂ ਸਮਾਨ ਨੂੰ ਲਿਜਾਣ ਵਾਸਤੇ ਭਾਰੀ ਫੀਸ ਅਦਾ ਕਰਨਾ। ਨਿਰਧਾਰਤ ਕੀਤੀ ਗਈ ਸੀਮਾਂ ਤੋਂ ਵੱਧ ਭਾਰ ਜੇਕਰ ਤੁਸੀਂ ਆਪਣੇ ਨਾਲ ਲੈ ਕੇ ਚਲੋਗੇ ਤਾਂ ਤੁਹਾਨੂੰ ਉਸ ਨੂੰ ਆਪਣੇ ਨਾਲ ਲਿਜਾਣ ਵਾਸਤੇ ਕੁਝ ਪੈਸੇ ਦੇਣੇ ਪੈਣਗੇ। ਪਰ ਇੱਥੇ ਏਅਰ ਇੰਡੀਆ ਆਪਣੇ ਅਮਰੀਕਾ ਅਤੇ ਕਨੇਡਾ ਦੇ ਯਾਤਰੀਆ ਵਾਸਤੇ ਇੱਕ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਈ ਹੈ। ਜਿਸ ਦੇ ਤਹਿਤ ਯਾਤਰੀ ਬਿਨਾਂ ਕੋਈ ਵਾਧੂ ਖਰਚਾ ਦਿੱਤੇ ਆਪਣੇ ਵਾਧੂ ਭਾਰ ਨੂੰ ਹਵਾਈ ਯਾਤਰਾ ਰਾਹੀਂ ਮੁਫ਼ਤ ਲਿਜਾ ਸਕਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਏਅਰ ਇੰਡੀਆ ਨੇ ਆਪਣੇ ਯਾਤਰੀਆਂ ਲਈ ਇਹ ਤੋਹਫ਼ਾ 12 ਨਵੰਬਰ ਜਾਂ ਉਸ ਤੋਂ ਬਾਅਦ ਟਿਕਟਾਂ ਖਰੀਦਣ ਵਾਲਿਆਂ ਨੂੰ ਦਿੱਤਾ ਹੈ। ਜਿਸ ਦੇ ਤਹਿਤ ਇਕੌਨਮੀ ਕਲਾਸ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਹੁਣ ਦੋ 23-23 ਕਿੱਲੋ ਦੇ ਭਾਰ ਵਾਲੇ ਬੈਗ ਦੀ ਵਜਾਏ 2 ਬੈਗ 32 ਕਿੱਲੋ ਭਾਰ ਵਾਲੇ ਬੈਗ ਬਿਨ੍ਹਾਂ ਵਾਧੂ ਖਰਚ ਦੇ ਲਿਜਾ ਸਕਦੇ ਹਨ। ਇਸ ਦੇ ਨਾਲ ਹੀ ਏਅਰ ਇੰਡੀਆ ਨੇ ਬਿਜ਼ਨਸ ਜਾਂ ਫਸਟ ਸ਼੍ਰੇਣੀ ਵਿੱਚ ਜਾਣ ਵਾਲੇ ਯਾਤਰੀਆਂ ਵੱਲੋਂ ਸਮਾਨ ਲੈ ਜਾਣ ਦੀ ਨਿਰਧਾਰਤ ਕੀਤੀ ਗਈ ਸੀਮਾ ਨੂੰ ਵਧਾ ਦਿੱਤਾ ਹੈ।
ਹੁਣ ਇਸ ਸ਼੍ਰੇਣੀ ਦੇ ਯਾਤਰੀ 2 ਪੀਸ 32 ਕਿੱਲੋ ਦੀ ਬਜਾਏ 3 ਪੀਸ 32 ਕਿੱਲੋ ਮੁਫ਼ਤ ਵਿੱਚ ਲਿਜਾ ਸਕਣਗੇ। ਏਅਰ ਇੰਡੀਆ ਦੇ ਵਿੱਚ ਮਹਾਰਾਜਾ ਸਕਾਲਰ ਸਕੀਮ ਪਹਿਲਾਂ ਤੋਂ ਹੀ ਚਲਾਈ ਜਾ ਰਹੀ ਹੈ। ਵਿਦੇਸ਼ ਪੜ੍ਹਨ ਜਾਣ ਦੇ ਚਾਹਵਾਨ ਵਿਦਿਆਰਥੀ ਏਅਰ ਇੰਡੀਆ ਵੱਲੋਂ ਇਕੌਨਮੀ ਕਲਾਸ ਵਾਸਤੇ ਇੱਕ 23 ਕਿੱਲੋਂ ਕਿੱਲੋ ਦਾ ਵਾਧੂ ਬੈਗੇਜ ਅਤੇ ਬਿਜ਼ਨਸ ਕਲਾਸ ਲਈ 32 ਕਿੱਲੋ ਦਾ ਇੱਕ ਵਾਧੂ ਬੈਗਜ ਮੁਫ਼ਤ ਵਿੱਚ ਲੈ ਜਾ ਸਕਦੇ ਹਨ। ਏਅਰ ਇੰਡੀਆ ਵੱਲੋਂ ਇਹ ਤੋਹਫ਼ਾ ਆਪਣੇ ਦੇਸ਼ ਵਾਸੀਆਂ ਨੂੰ ਦੀਵਾਲੀ ਮੌਕੇ ਦਿੱਤਾ ਜਾ ਰਿਹਾ ਹੈ।
Previous Postਰੇਲਵੇ ਸਟੇਸ਼ਨ ਤੇ ਗੀਤ ਗਾ ਕੇ ਮਸ਼ਹੂਰ ਹੋਣ ਵਾਲੀ ਰਾਣੂ ਮੰਡਲ ਲਈ ਹੁਣ ਆਈ ਇਹ ਵੱਡੀ ਖਬਰ
Next Postਪੰਜਾਬ : ਵਿਦਿਆਰਥੀਆਂ ਲਈ ਅਚਾਨਕ ਹੁਣ ਹੋਇਆ ਇਹ ਐਲਨ , ਬੱਚਿਆਂ ਚ ਛਾਈ ਖੁਸ਼ੀ