ਕਨੇਡਾ ਚ ਵਾਪਰਿਆ ਕਹਿਰ 23 ਸਾਲਾਂ ਦੇ ਨੌਜਵਾਨ ਪੰਜਾਬੀ ਨੂੰ ਮਿਲੀ ਅਚਾਨਕ ਇਸ ਤਰਾਂ ਮੌਤ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਭਾਰਤ ਦਾ ਹਰ ਇਨਸਾਨ ਵਿਦੇਸ਼ਾਂ ਦੀ ਚਕਾਚੌਂਧ ਨੂੰ ਦੇਖਦੇ ਹੋਏ ਵਿਦੇਸ਼ ਜਾਣ ਲਈ ਬਹੁਤ ਸਾਰੇ ਉਪਰਾਲੇ ਕਰਦਾ ਹੈ। ਜਿੱਥੇ ਜਾ ਕੇ ਉਹ ਸਖਤ ਮਿਹਨਤ ਸਦਕਾ ਆਪਣੇ ਘਰਦਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਉਥੇ ਹੀ ਆਪਣੇ ਸੁਪਨਿਆਂ ਨੂੰ ਵੀ ਪੂਰਾ ਕਰਦਾ ਹੈ। ਹੁਣ ਬਹੁਤ ਸਾਰੇ ਵਿਦਿਆਰਥੀ ਕੈਨੇਡਾ ਦਾ ਰੁਖ ਕਰ ਰਹੇ ਹਨ। ਜਿੱਥੇ ਉਹ ਆਪਣੀ ਜ਼ਿੰਦਗੀ ਦੇ ਸਨਿਹਰੀ ਸੁਪਨਿਆਂ ਨੂੰ ਖੰਭ ਲਾ ਕੇ ਉਡ ਸਕਣ। ਬਹੁਤ ਸਾਰੇ ਦੇਸ਼ਾਂ ਦੇ ਲੋਕ ਕੰਮਕਾਰ ਦੇ ਸਿਲਸਿਲੇ ਵਿਚ ਵਿਦੇਸ਼ ਜਾਂਦੇ ਹਨ। ਹਰ ਇਨਸਾਨ ਵਿਦੇਸ਼ ਜਾਣ ਦੀ ਇੱਛਾ ਰੱਖਦਾ ਹੈ। ਕੁਝ ਲੋਕ ਵਿਦੇਸ਼ ਖੁਸ਼ੀ ਨਾਲ ਜਾਂਦੇ ਹਨ ਅਤੇ ਕੁੱਝ ਘਰ ਦੀਆਂ ਮਜਬੂਰੀਆਂ ਨੂੰ ਪੂਰੇ ਕਰਨ ਲਈ। ਤਾਂ ਜੋ ਉਹ ਆਪਣੇ ਪਰਵਾਰ ਨੂੰ ਇਕ ਵਧੀਆ ਪਰਵਰਿਸ਼ ਦੇ ਸਕਣ।

ਗੱਲ ਕੀਤੀ ਜਾਵੇ ਬਾਹਰਲੇ ਦੇਸ਼ਾਂ ਦੀ ਖੂਬਸੂਰਤੀ ਦੀ ਤਾਂ ਬਹੁਤ ਸਾਰੇ ਦੇਸ਼ਾਂ ਦੀ ਖੂਬਸੂਰਤੀ ਵੀ ਲੋਕਾਂ ਨੂੰ ਆਪਣੇ ਵੱਲ ਖਿੱਚ ਕੇ ਲੈ ਜਾਂਦੀ ਹੈ। ਉੱਥੋਂ ਦਾ ਮਾਹੌਲ, ਉਥੋਂ ਦੀ ਖੂਬਸੂਰਤੀ ਅਤੇ ਉਥੇ ਬਹੁਤ ਸਾਰੇ ਆਮਦਨ ਦੇ ਸਾਧਨ, ਜਿਨ੍ਹਾਂ ਦੇ ਕਾਰਨ ਬਹੁਤ ਸਾਰੇ ਭਾਰਤੀ ਵਿਦੇਸ਼ਾਂ ਵੱਲ ਖਿੱਚੇ ਜਾਂਦੇ ਹਨ। ਅੱਜ ਦੇ ਦੌਰ ਦੇ ਵਿੱਚ ਵਿਦਿਆਰਥੀਆਂ ਅਤੇ ਹੋਰ ਬਹੁਤ ਸਾਰੇ ਲੋਕਾਂ ਦੀ ਪਹਿਲੀ ਪਸੰਦ ਕੈਨੇਡਾ ਹੈ। ਜਿੱਥੇ ਜਾਣ ਲਈ ਵੱਖ-ਵੱਖ ਰਸਤਿਆਂ ਰਾਹੀਂ ਲੋਕ ਕੈਨੇਡਾ ਜਾਂਦੇ ਹਨ। ਹੁਣ ਫਿਰ ਕਨੇਡਾ ਵਿਚ ਵਾਪਰਿਆ ਕਹਿਰ 23 ਸਾਲਾਂ ਦੇ ਨੌਜਵਾਨ ਪੰਜਾਬੀ ਨੂੰ ਮਿਲੀ ਅਚਾਨਕ ਇਸ ਤਰਾਂ ਮੌਤ , ਜਿਸ ਨਾਲ ਸੋਗ ਦੀ ਲਹਿਰ ਛਾ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਫਿਰ ਕੈਨੇਡਾ ਵਿੱਚ ਇੱਕ 23 ਸਾਲਾ ਵਿਦਿਆਰਥੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਨੌਜਵਾਨ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਜੋਬਨਜੀਤ ਸਿੰਘ ਦੀ ਕੈਨੇਡਾ ਦੇ ਸਰੀ ਸ਼ਹਿਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਪੰਜਾਬ ਦੇ ਕੁੱਲਗੜ੍ਹੀ ਨਜ਼ਦੀਕੀ ਪਿੰਡ ਚੰਗਾਲੀ ਕਦੀਮ ਦੇ ਵਾਸੀ ਕਾਂਗਰਸੀ ਆਗੂ ਲਖਵਿੰਦਰ ਸਿੰਘ ਜੰਬਰ ਦਾ ਪੁੱਤਰ ਸੀ । ਮ੍ਰਿਤਕ ਜੋਬਨਜੀਤ ਸਿੰਘ ਦੀ ਉਮਰ ਲਗਭਗ 23 ਸਾਲ ਦੀ ਸੀ।

ਉਸ ਦੀ ਮੌਤ ਦੀ ਖਬਰ ਸੁਣਦੇ ਹੀ ਉਸ ਦੇ ਇਲਾਕੇ ਵਿੱਚ ਤੇ ਆਸਪਾਸ ਦੇ ਪਿੰਡਾਂ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਹੀ ਇੱਕ ਨੌਜਵਾਨ ਵੱਲੋਂ ਰੇਲ ਗੱਡੀ ਅੱਗੇ ਆ ਕੇ ਖੁਦਕੁਸ਼ੀ ਕਰ ਲਈ ਗਈ ਸੀ। ਕੈਨੇਡਾ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਦੇ ਨਾਲ ਇਸ ਤਰਾਂ ਦੇ ਹਾਦਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿਸ ਨਾਲ ਮਾਹੌਲ ਹੋਰ ਸੋਗਮਈ ਹੋ ਜਾਂਦਾ ਹੈ।