ਉਡਦੇ ਹਵਾਈ ਜਹਾਜ ਤੋਂ ਇਥੇ ਡਿੱਗੀ ਇਹ ਗੰਦੀ ਚੀਜ ਸਾਰੇ ਰਹਿ ਗਏ ਹੈਰਾਨ – ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿੱਚ ਜਿੱਥੇ ਇਨਸਾਨ ਨੂੰ ਸਿਹਤਮੰਦ ਰੱਖਣ ਲਈ ਬਹੁਤ ਸਾਰੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਉੱਥੇ ਹੀ ਵਾਤਾਵਰਨ ਦੀ ਸਾਂਭ ਸੰਭਾਲ ਲਈ ਲੋਕਾਂ ਨੂੰ ਪ੍ਰੇਰਿਤ ਵੀ ਕੀਤਾ ਜਾਂਦਾ ਹੈ, ਕਿਉਂਕਿ ਚੰਗੇ ਵਾਤਾਵਰਨ ਵਿੱਚ ਹੀ ਚੰਗੀ ਸਿਹਤ ਦੀ ਉਪਜ ਹੋ ਸਕਦੀ ਹੈ। ਜਿੱਥੇ ਇਨਸਾਨ ਵੱਲੋਂ ਕਈ ਜਗ੍ਹਾ ਤੇ ਗੰਦਗੀ ਫੈਲਾ ਦਿੱਤੀ ਜਾਂਦੀ ਹੈ ਜਿਸ ਦੇ ਕਈ ਗੰਭੀਰ ਸਿੱਟੇ ਵੀ ਸਾਹਮਣੇ ਆਉਂਦੇ ਹਨ। ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਕਈ ਤਰਾਂ ਦੀਆਂ ਗੰਭੀਰ ਸਮੱਸਿਆਵਾਂ ਦਰਪੇਸ਼ ਆ ਜਾਂਦੀਆਂ ਹਨ। ਵਿਦੇਸ਼ਾਂ ਦੀ ਧਰਤੀ ਤੇ ਜਿੱਥੇ ਸਾਫ ਵਾਤਾਵਰਣ ਨੂੰ ਸਾਰੇ ਲੋਕਾਂ ਵੱਲੋਂ ਪਿਆਰ ਕੀਤਾ ਜਾਂਦਾ ਹੈ। ਜਿਸ ਕਾਰਨ ਵਿਦੇਸ਼ਾਂ ਦੀ ਖ਼ੂਬਸੂਰਤੀ ਦੀ ਗੱਲ ਹਰ ਪਾਸੇ ਹੁੰਦੀ ਹੈ। ਉਥੇ ਹੀ ਕਈ ਵਾਰ ਅਜਿਹੇ ਹੈਰਾਨੀਜਨਕ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਗਈ ਸੀ।

ਹੁਣ ਉੱਡਦੇ ਜਹਾਜ਼ ਤੋਂ ਅਜਿਹੀ ਗੰਦੀ ਚੀਜ਼ ਡਿੱਗੀ ਹੈ ਜਿਸ ਬਾਰੇ ਸੋਚ ਕੇ ਸਾਰੇ ਹੈਰਾਨ ਹਨ ਇਸ ਬਾਰੇ ਹੁਣ ਸਭ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੋਕਾਂ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖਬਰ ਬ੍ਰਿਟੇਨ ਤੋਂ ਸਾਹਮਣੇ ਆਈ ਹੈ। ਜਿੱਥੇ ਹਵਾਬਾਜ਼ੀ ਵਿਭਾਗ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਸਾਰੇ ਪਾਸੇ ਸੁਰਖੀਆਂ ਦਾ ਕੇਂਦਰ ਬਣ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਘਟਨਾ ਜੁਲਾਈ ਵਿਚ ਵਿੰਡਸਰ ਸ਼ਹਿਰ ਵਿਚ ਵਾਪਰੀ ਸੀ। ਜਿੱਥੇ ਇਕ ਵਿਅਕਤੀ ਦੇ ਬਾਗ ਵਿੱਚ ਮਨੁੱਖੀ ਮਲਮੂਤਰ ਨੂੰ ਇੱਕ ਜਹਾਜ ਵੱਲੋਂ ਸੁੱਟ ਦਿੱਤਾ ਗਿਆ ਸੀ।

ਇਸ ਘਟਨਾ ਨੇ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ, ਕਿਉਂਕਿ ਹਵਾਈ ਅੱਡੇ ਉਪਰ ਪਹੁੰਚਣ ਤੇ ਹੀ ਟਾਇਲਟ ਅਤੇ ਸੀਵਰੇਜ ਦਾ ਸਾਰਾ ਕਚਰਾ ਸਾਰੇ ਹੀ ਹਵਾਈ ਜਹਾਜ਼ਾਂ ਵੱਲੋਂ ਵਿਸ਼ੇਸ਼ ਟੈਂਕਾ ਵਿੱਚ ਨਸ਼ਟ ਕੀਤਾ ਜਾਂਦਾ ਹੈ। ਕਿਉਂਕਿ ਇਸ ਦੇ ਬਾਹਰ ਨਸ਼ਟ ਕੀਤੇ ਜਾਣ ਨਾਲ ਇਨਫੈਕਸ਼ਨ ਦੇ ਕਾਰਨ ਵੀ ਵਧ ਜਾਂਦੇ ਹਨ। ਹੁਣ ਇਕ ਜਹਾਜ਼ ਵੱਲੋਂ ਕੀਤੀ ਗਈ ਹਰਕਤ ਦੇ ਕਾਰਨ ਜਹਾਜ਼ ਦੇ ਪੂਰੇ ਗੰਦ ਦੇ ਕਾਰਨ ਵਿਅਕਤੀ ਅਤੇ ਉਸ ਦੀਆਂ ਛਤਰੀਆਂ ਖਰਾਬ ਹੋ ਗਈਆਂ ਹਨ।

ਜਿਸ ਸਮੇਂ ਜਹਾਜ਼ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਸਮੇ ਵਿਅਕਤੀ ਆਪਣੇ ਬਾਗ ਵਿੱਚ ਮੌਜੂਦ ਸੀ। ਜਿਸ ਉਪਰ ਗੰਦਗੀ ਸੁੱਟੀ ਗਈ ਹੈ। ਇਸ ਵਿਅਕਤੀ ਵੱਲੋਂ ਜਹਾਜ਼ ਦੀ ਪਛਾਣ ਰੂਟ ਟਰੈਕਿੰਗ ਐਪ ਦੇ ਰਾਹੀਂ ਕਰ ਲਈ ਗਈ ਸੀ। ਜਿਸ ਤੋਂ ਬਾਅਦ ਜਹਾਜ ਵੱਲੋਂ ਆਪਣੀ ਗਲਤੀ ਨੂੰ ਵੀ ਸਵਿਕਾਰ ਕੀਤਾ ਗਿਆ ਸੀ। ਇਸ ਲਈ ਪੀੜਤ ਵਿਅਕਤੀ ਵੱਲੋਂ ਬੀਮੇ ਦਾ ਦਾਅਵਾ ਕਰਨ ਦਾ ਏਅਰਲਾਈਨ ਵਿਰੁੱਧ ਆਪਣਾ ਫ਼ੈਸਲਾ ਨਹੀਂ ਕੀਤਾ ਗਿਆ।