ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਚੋਣਾਂ ਨੂੰ ਲੈ ਕੇ ਕੋਈ ਨਾ ਕੋਈ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਜਿਥੇ ਕਿਸਾਨੀ ਸੰਘਰਸ਼ ਕਾਰਨ ਬਹੁਤ ਸਾਰੇ ਆਗੂਆਂ ਵੱਲੋਂ ਇੱਕ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਦਾ ਪੱਲਾ ਫੜਿਆ ਗਿਆ ਹੈ। ਉਥੇ ਹੀ ਦੇਸ਼ ਅੰਦਰ ਕਈ ਸੂਬਿਆਂ ਵਿੱਚ ਹੋਣ ਵਾਲੀਆਂ ਚੋਣਾਂ ਦੌਰਾਨ ਕਈ ਤਰ੍ਹਾਂ ਦੇ ਮਾਮਲੇ ਵੀ ਸਾਹਮਣੇ ਆਏ ਹਨ। ਪਿਛਲੇ ਮਹੀਨੇ ਹੋਈਆਂ ਚੋਣਾਂ ਵਿਚ ਵੀ ਕਈ ਜਗ੍ਹਾ ਤੋਂ ਈ ਵੀ ਐਮ ਮਸ਼ੀਨਾਂ ਵਿੱਚ ਆਈ ਤਕਨੀਕੀ ਖਰਾਬੀ ਕਾਰਨ, ਕੁਝ ਆਗੂਆਂ ਵੱਲੋਂ ਵੋਟਾਂ ਵਿੱਚ ਹੇਰਾਫੇਰੀ ਦੇ ਵੀ ਦੋ-ਸ਼ ਲਗਾਏ ਗਏ ਸਨ।
ਇਨ੍ਹਾਂ ਮੁੱਦਿਆਂ ਨੂੰ ਦੇਖਦੇ ਹੋਏ ਹੀ ਕਈ ਆਗੂਆਂ ਵੱਲੋਂ ਵੱਖ ਵੱਖ ਵਿਚਾਰ ਪੇਸ਼ ਕੀਤੇ ਜਾ ਰਹੇ ਹਨ। ਤਾਂ ਜੋ ਆਉਣ ਵਾਲੇ ਭਵਿੱਖ ਵਿੱਚ ਅਜਿਹੀਆਂ ਸ-ਮੱ-ਸਿ-ਆ-ਵਾਂ ਦਾ ਸਾਹਮਣਾ ਲੋਕਾਂ ਨੂੰ ਨਾ ਕਰਨਾ ਪਵੇ। ਹੁਣ ਈਵੀਐਮ ਮਸ਼ੀਨਾਂ ਦੀ ਥਾਂ ਬੈਲਟ ਪੇਪਰ ਨਾਲ ਪੰਜਾਬ ਚ ਵੋਟਾਂ ਪਵਾਉਣ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦੇਸ਼ ਅੰਦਰ ਜਿਥੇ ਈਵੀਐਮ ਮਸ਼ੀਨਾਂ ਰਾਹੀਂ ਘਪਲਾ ਹੋਣ ਦੇ ਦੋਸ਼ ਬਹੁਤ ਸਾਰੇ ਲੋਕਾਂ ਵੱਲੋਂ ਲਗਾਏ ਜਾਂਦੇ ਹਨ। ਓਥੇ ਹੁਣ ਪੰਜਾਬ ਵਿਚ ਵੀ ਵੋਟਾਂ ਈਵੀਐਮ ਮਸ਼ੀਨਾਂ ਦੀ ਥਾਂ ਬੈਲਟ ਪੇਪਰ ਨਾਲ ਕਰਵਾਉਣ ਦਾ ਮੁੱਦਾ ਉਠਿਆ ਹੈ।
ਚੋਣਾਂ ਦੌਰਾਨ ਚੋਣ ਮਸ਼ੀਨਾਂ ਦੀ ਥਾਂ ਬੈ-ਲ-ਟ ਪੇਪਰ ਰਾਹੀਂ ਹੋਣੀ ਚੀਹੀਦੀ ਹੈ। ਇਹ ਗੱਲ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਬੈਂਸ ਨੇ ਆਖੀ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ ਵੀ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਬਾਰੇ ਕਾਨੂੰਨ ਬਣਾ ਰਹੀ ਹੈ। ਕਿਉਕਿ ਸੂਬਾ ਸਰਕਾਰ ਕੋਲ ਅਜਿਹੇ ਕਾਨੂੰਨ ਬਣਾਉਣ ਦਾ ਅਧਿਕਾਰ ਹੈ, ਜਿਸ ਰਾਹੀਂ ਏਵੀਐਮ ਰਾਹੀਂ ਚੋਣਾਂ ਉਤੇ ਰੋਕ ਲਗਾਈ ਜਾ ਸਕਦੀ ਹੈ। ਬਹੁਤ ਸਾਰੇ ਆਗੂ ਇਸ ਦੇ ਨਾਲ ਸਹਿਮਤ ਹਨ ਕਿ ਮਸ਼ੀਨ ਨਾਲ ਕਦੇ ਵੀ ਨਿਰਪੱਖ ਚੋਣ ਨਹੀਂ ਹੁੰਦੀ। ਇਸ ਚੋਣ
ਪ੍ਰਣਾਲੀ ਨੂੰ ਕਈ ਵੱਡੇ ਦੇਸ਼ ਵੀ ਨਕਾਰ ਚੁੱਕੇ ਹਨ। ਇਸ ਲਈ ਬਹੁਤ ਸਾਰੇ ਆਗੂਆਂ ਦਾ ਮੰਨਣਾ ਹੈ ਕਿ ਆਉਣ ਵਾਲੀਆਂ ਚੋਣਾਂ ਪੰਜਾਬ ਵਿਚ ਵੀ ਬੈਲਟ ਪੇਪਰ ਨਾਲ ਹੋਣੀਆਂ ਚਾਹੀਆਂ ਹਨ। ਸਿਮਰਨਜੀਤ ਬੈਂਸ ਦੇ ਬਿਆਨ ਦਾ ਸਮਰਥਨ ਨਵਜੋਤ ਸਿੰਘ ਸਿੱਧੂ ਤੇ ਹਰਪਾਲ ਚੀਮਾ ਨੇ ਵੀ ਕੀਤਾ ਹੈ। ਚੀਮਾ ਨੇ ਕਿਹਾ ਹੈ ਕਿ ਕੇਂਦਰ ਵਿਚ ਈਵੀਐਮ ਸਰਕਾਰ ਹੈ। ਇਸ ਲਈ ਪੰਜਾਬ ਵਿਚ ਅਗਲੀ ਚੋਣ ਈਵੀਐਮ ਰਾਹੀਂ ਨਾ ਕਰਵਾਈ ਜਾਵੇ। ਬੈਲਟ ਪੇਪਰ ਰਾਹੀਂ ਨਿਰਪੱਖ ਚੋਣ ਹੋਣੀ ਚਾਹੀਦੀ ਹੈ। ਜਿਸ ਨਾਲ ਲੋਕਤੰਤਰ ਦੀ ਜਿੱਤ ਹੋਵੇਗੀ।
Previous Postਨੌਕਰੀ ਕਰਨ ਵਾਲਿਆਂ ਲਈ ਆਈ ਵੱਡੀ ਖੁਸ਼ਖਬਰੀ – ਹੋਣ ਲੱਗਾ ਇਹ ਕੰਮ
Next Postਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਪੰਜਾਬ ਦੇ ਲੋਕਾਂ ਲਈ ਕੀਤਾ ਇਹ ਐਲਾਨ