ਆਈ ਤਾਜਾ ਵੱਡੀ ਖਬਰ
ਇਸ ਸੰਸਾਰ ਦੇ ਵਿਚ ਇਨਸਾਨ ਆਪਣੀ ਕਈ ਤਰਾਂ ਦੀਆਂ ਜਿੰਮੇਵਾਰੀਆਂ ਨੂੰ ਨਿਭਾਉਂਦਾ ਹੈ। ਇਸ ਦੌਰਾਨ ਕੁਝ ਜਿੰਮੇਵਾਰੀਆਂ ਉਸ ਦੇ ਮਾਂ-ਬਾਪ ਅਤੇ ਪਰਿਵਾਰ ਪ੍ਰਤੀ ਹੁੰਦੀਆਂ ਹਨ। ਕੁਝ ਕੁ ਜ਼ਿੰਮੇਵਾਰੀਆਂ ਉਸ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਸੰਬੰਧੀ ਹੁੰਦੀਆਂ ਹਨ। ਕੁਝ ਕੁ ਖਾਸ ਜ਼ਿੰਮੇਵਾਰੀਆਂ ਉਸ ਦੇ ਆਪਣੇ ਪ੍ਰਤੀ ਅਤੇ ਕੁਝ ਜਿੰਮੇਵਾਰੀਆਂ ਦੇਸ਼ ਦੇ ਪ੍ਰਤੀ ਹੁੰਦੀਆਂ ਹਨ। ਦੇਸ਼ ਦੇ ਪ੍ਰਤੀ ਜ਼ਿੰਮੇਵਾਰੀਆ ਦੇ ਵਿੱਚ ਇਨਸਾਨ ਦੀ ਮਿਹਨਤ ਅਤੇ ਲਗਨ ਸਭ ਤੋਂ ਵੱਧ ਹੁੰਦੀ ਹੈ। ਇਹ ਜ਼ਿੰਮੇਵਾਰੀ ਹੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਅਹਿਮੀਅਤ ਰੱਖਦੀ ਹੈ ਜਿਸ ਨੂੰ ਨਿਭਾਉਂਦੇ ਸਮੇਂ ਇਨਸਾਨ ਭਾਵੁਕ ਵੀ ਹੋ ਜਾਂਦਾ ਹੈ।
ਭਾਰਤ ਦੇ ਵਿਚ ਇੱਕ ਚਰਚਿਤ ਖੇਤਰ ਦੇ ਜ਼ਰੀਏ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਅੱਜ ਇਕ ਖਿਡਾਰੀ ਨੇ ਜਦੋਂ ਸੰਨਿਆਸ ਦਾ ਐਲਾਨ ਕੀਤਾ ਤਾਂ ਆਪਣੀਆਂ ਦੇਸ਼ ਪ੍ਰਤੀ ਜ਼ਿੰਮੇਵਾਰੀਆਂ ਨੇ ਉਸ ਨੂੰ ਭਾਵੁਕ ਕਰ ਦਿੱਤਾ। ਭਾਰਤ ਦਾ ਉਹ ਮਹਾਨ ਬੱਲੇਬਾਜ਼ ਜੋ ਕਦੇ ਦੁਨੀਆਂ ਦੇ ਸਭ ਤੋਂ ਤਜ਼ਰਬੇਕਾਰ ਗੇਂਦਬਾਜ਼ਾਂ ਦੇ ਸਾਹਮਣੇ ਖੇਡਣ ਤੋਂ ਨਹੀਂ ਲੜਖੜਾਇਆ ਪਰ ਸੋਮਵਾਰ ਨੂੰ ਸੰਨਿਆਸ ਦਾ ਐਲਾਨ ਕਰਦੇ ਸਮੇਂ ਉਸਦੇ ਬੋਲ ਲੜਖੜਾ ਰਹੇ ਸਨ।
ਇੰਦੌਰ ਦੇ ਕੌਮਾਂਤਰੀ ਕ੍ਰਿਕਟਰ ਨਮਨ ਓਝਾ ਨੇ ਇੱਕ ਭਾਵਕ ਬਿਆਨ ਦਿੰਦਿਆਂ ਸੋਮਵਾਰ ਨੂੰ ਆਪਣੇ 20 ਸਾਲ ਦੇ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ। ਜ਼ਿਕਰਯੋਗ ਹੈ ਕਿ ਨਮਨ ਓਝਾ ਨੇ ਆਪਣੇ ਕ੍ਰਿਕਟ ਕਰੀਅਰ ਦੇ 20 ਸਾਲਾਂ ਦੌਰਾਨ ਭਾਰਤ ਦੇ ਲਈ ਇੱਕ ਟੈਸਟ, ਇੱਕ ਵਨ-ਡੇ ਅਤੇ ਦੋ ਟੀ-20 ਕ੍ਰਿਕਟ ਮੈਚ ਖੇਡੇ ਸਨ। ਮੱਧ ਪ੍ਰਦੇਸ਼ ਵੱਲੋਂ ਕਪਤਾਨੀ ਕਰਨ ਵਾਲੇ ਇਸ ਬੱਲੇਬਾਜ਼ ਨੇ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਉਸ ਨੇ ਆਪਣੇ ਜਜ਼ਬਾਤਾਂ ਨੂੰ ਨਮ ਅੱਖਾਂ ਅਤੇ ਸਿਸਕਦੇ ਹੋਏ ਸ਼ਬਦਾਂ ਦੇ ਨਾਲ ਬਿਆਨ ਕੀਤਾ।
ਦੱਸਣਯੋਗ ਹੈ ਕਿ ਨਮਨ ਓਝਾ ਨੇ ਆਈਪੀਐੱਲ ਦੇ ਕਈ ਮੈਚਾਂ ਦੇ ਵਿੱਚ ਟੀਮਾਂ ਦੀ ਅਗਵਾਈ ਵੀ ਕੀਤੀ ਸੀ। ਫਿਟਨੈੱਸ ਨੂੰ ਲੈ ਕੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਮੈਂ ਬਿਲਕੁਲ ਫਿੱਟ ਹਾਂ ਅਤੇ ਅਭਿਆਸ ਕਰਦਾ ਹਾਂ। ਮੈਂ 14 ਸਾਲ ਦਾ ਸੀ ਜਦੋਂ ਘਰ ਛੱਡ ਕੇ ਇੰਦੌਰ ਆਇਆ ਸੀ ਉਦੋਂ ਮੈਂ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦੇ ਸਕਿਆ ਪਰ ਹੁਣ ਮੈਂ ਆਪਣੇ ਬੱਚਿਆਂ ਨੂੰ ਸਮਾਂ ਦੇਵਾਂਗਾ।
Home ਤਾਜਾ ਖ਼ਬਰਾਂ ਇੰਡੀਆ ਦੇ ਇਸ ਮਸ਼ਹੂਰ ਕ੍ਰਿਕਟਰ ਨੇ ਰੋਂਦੇ ਹੋਇਆ ਕੀਤਾ ਕ੍ਰਿਕਟ ਤੋਂ ਸਨਿਆਸ ਦਾ ਐਲਾਨ – ਤਾਜਾ ਵੱਡੀ ਖਬਰ
Previous Postਹੁਣ ਪੰਜਾਬ ਚ ਇਥੇ ਸਕੂਲ ਚ 7 ਅਧਿਆਪਕ ਨਿਕਲੇ ਕੋਰੋਨਾ ਪੌਜੇਟਿਵ ਏਨੇ ਦਿਨਾਂ ਲਈ ਸਕੂਲ ਕੀਤਾ ਬੰਦ
Next Postਚੰਗੀ ਖਬਰ : ਕੇਂਦਰ ਸਰਕਾਰ ਨੇ ਇਹਨਾਂ ਲੋਕਾਂ ਲਈ ਕਰਤਾ ਇਹ ਵੱਡਾ ਐਲਾਨ