ਆਈ ਤਾਜਾ ਵੱਡੀ ਖਬਰ
ਸਮਾਂ ਬਦਲਦਾ ਰਹਿੰਦਾ ਹੈ ਅਤੇ ਇਸ ਬਦਲਦੇ ਹੋਏ ਸਮੇਂ ਨੂੰ ਦੇਖਦੇ ਹੋਏ ਕਈ ਸਾਰੇ ਫੈਸਲਿਆਂ ਵਿੱਚ ਬਦਲਾਵ ਕੀਤੇ ਜਾਂਦੇ ਹਨ। ਇਸ ਦੌਰਾਨ ਕਈ ਨਵੇਂ ਫੈਸਲੇ ਵੀ ਲਏ ਜਾਂਦੇ ਹਨ ਤਾਂ ਜੋ ਉਸ ਸਮੇ ਦਾ ਸਹੀ ਇਸਤੇ ਮਾਲ ਕੀਤਾ ਜਾ ਸਕੇ। ਇਸ ਦੌਰਾਨ ਵੱਖ ਵੱਖ ਤਰ੍ਹਾਂ ਦੀਆਂ ਸਹੂਲਤਾਂ ਦਾ ਵੀ ਖਿਆਲ ਰੱਖਿਆ ਜਾਂਦਾ ਹੈ। ਇਨ੍ਹਾਂ ਸਹੂਲਤਾਂ ਦੇ ਵਿੱਚੋਂ ਹੀ ਇੱਕ ਸਹੂਲਤ ਜ਼ਰੀਏ ਲੋਕ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਅਾ ਜਾ ਸਕਦੇ ਹਨ ਅਤੇ ਇਸ ਦੌਰਾਨ ਲੰਬੀਆਂ ਦੂਰੀਆਂ ਨੂੰ ਵੀ ਕੁਝ ਘੰਟਿਆਂ ਰਾਹੀਂ ਮੁਕੰਮਲ ਕਰ ਆਪਣੀ ਮੰਜ਼ਿਲ ਉੱਪਰ ਪੁੱਜ ਸਕਦੇ ਹਨ।
ਹਵਾਈ ਮਾਧਿਅਮ ਹੀ ਇੱਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਅਸੀਂ ਦੁਰੇਡੇ ਸਫ਼ਰ ਨੂੰ ਆਸਾਨ ਅਤੇ ਸੁਵਿਧਾਜਨਕ ਬਣਾ ਲੈਂਦੇ ਹਾਂ। ਇਸੇ ਦੌਰਾਨ ਇਕ ਖ਼ੁਸ਼ਖ਼ਬਰੀ ਘਰੇਲੂ ਯਾਤਰੀਆ ਵਾਸਤੇ ਏਅਰਲਾਈਨ ਵੱਲੋਂ ਦਿੱਤੀ ਜਾ ਰਹੀ ਹੈ ਜਿਸ ਨਾਲ ਯਾਤਰਾਵਾਂ ਦਾ ਆਨੰਦ ਉਠਾਉਣ ਵਾਲੇ ਮੁਸਾਫਰਾਂ ਦੇ ਸਕੂਨ ਵਿੱਚ ਵਾਧਾ ਹੋਵੇਗਾ। ਇਥੇ ਸਪਾਈਸਜੈਟ ਏਅਰਲਾਈਨ ਵੱਲੋਂ ਦੇਸ਼ ਅੰਦਰ 20 ਨਵੀਆਂ ਉਡਾਨਾਂ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਘਰੇਲੂ ਉਡਾਨਾਂ ਜ਼ਰੀਏ ਦੇਸ਼ ਦੇ ਸੂਬਿਆਂ ਨੂੰ ਬਿਹਤਰ ਢੰਗ ਰਾਹੀਂ ਇਕ ਦੂਜੇ ਨਾਲ ਜੋੜਿਆ ਜਾਵੇਗਾ।
ਸ਼ਨੀਵਾਰ ਨੂੰ ਆਪਣੇ ਇਸ ਐਲਾਨ ਵਿੱਚ ਸਪਾਈਸ ਜੈੱਟ ਏਅਰ ਲਾਈਨ ਵੱਲੋਂ ਆਖਿਆ ਗਿਆ ਹੈ ਕਿ ਦੇਸ਼ ਅੰਦਰ ਸ਼ੁਰੂ ਕੀਤੀਆਂ ਜਾਣ ਵਾਲੀਆਂ ਇਨ੍ਹਾਂ 20 ਘਰੇਲੂ ਉਡਾਨਾਂ ਵਿੱਚੋਂ 16 ਉਡਾਨਾਂ ਜੈਪੁਰ ਵਿੱਚੋਂ ਸ਼ੁਰੂ ਕੀਤੀਆਂ ਜਾਣਗੀਆਂ। ਜਿਸ ਜ਼ਰੀਏ ਜੈਪੁਰ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਨਾਲ ਜੋੜਿਆ ਜਾਵੇਗਾ। ਇਨ੍ਹਾਂ ਤੋਂ ਇਲਾਵਾ 4 ਹੋਰ ਉਡਾਨਾਂ ਹਨ ਜੋ ਮਹਾਂਨਗਰ ਕਲਕੱਤਾ ਨੂੰ ਸਿੱਕਿਮ ਦੇ ਪਾਕਯੋਂਗ ਨਾਲ ਜੋੜਨ ਗੀਆਂ ਅਤੇ ਕੌਮਾਂਤਰੀ ਰਾਜਧਾਨੀ ਨੂੰ ਦੇਹਰਾਦੂਨ ਦੇ ਨਾਲ ਜੋੜਿਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੀ ਹੋਏ ਸਪਾਈਸ ਜੈੱਟ ਦੀ ਸੀਈਓ ਸ਼ਿਲਪਾ ਭਾਟੀਆ ਨੇ ਆਖਿਆ ਕਿ ਇਨ੍ਹਾਂ 20 ਉਡਾਨਾਂ ਵਿਚੋਂ 16 ਉਡਾਨਾਂ ਰਾਜਸਥਾਨ ਦੀ ਪਿੰਕ ਸਿਟੀ ਨੂੰ ਦੇਹਰਾਦੂਨ ਅਤੇ ਸੂਰਤ ਸਮੇਤ ਦੇਸ਼ ਦੇ ਕਈ ਖਾਸ ਸ਼ਹਿਰਾਂ ਨਾਲ ਜੋੜਿਆ ਜਾਵੇਗਾ। ਉਨ੍ਹਾਂ ਆਖਿਆ ਕਿ ਇਹ ਸਮਾਂ ਬੇਹੱਦ ਅਨੁਕੂਲ ਹੈ ਦੇਸ਼ ਦੇ ਇਸ ਸੁੰਦਰ ਅਤੇ ਇਤਿਹਾਸਕ ਹਿੱਸੇ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਦਾ। ਯਾਤਰੀ ਇਸ ਸਮੇਂ ਸੈਰ ਸਪਾਟਾ ਕਰਨ ਦੇ ਨਾਲ ਨਾਲ ਮੌਸਮ ਦਾ ਆਨੰਦ ਵੀ ਉਠਾ ਸਕਦੇ ਹਨ। ਦੇਸ਼ ਅੰਦਰ ਚਾਲੂ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਘਰੇਲੂ ਉਡਾਨਾਂ ਦੀ ਸ਼ੁਰੂ ਆਤ ਫਰਵਰੀ ਮਹੀਨੇ ਤੋਂ ਕੀਤੀ ਜਾਵੇਗੀ।
Previous Postਹੁਣੇ ਹੁਣੇ ਕਨੇਡਾ ਤੋਂ ਆਈ ਵੱਡੀ ਖਬਰ- ਹੋ ਗਿਆ ਇਹ ਵੱਡਾ ਐਲਾਨ
Next Postਕਿਸਾਨ ਅੰਦੋਲਨ ਦਿੱਲੀ ਬਾਡਰ ਲਈ ਕੇਂਦਰ ਸਰਕਾਰ ਨੇ ਹੁਣ ਲਗਾਈ ਇਹ ਪਾਬੰਦੀ