ਇੰਡੀਆ ਚ ਵੈਕਸੀਨ ਲਗਵਾਉਣ ਲਈ ਤੁਹਾਨੂੰ ਕਰਨਾ ਪਵੇਗਾ ਇਹ ਜਰੂਰੀ ਕੰਮ

ਆਈ ਤਾਜਾ ਵੱਡੀ ਖਬਰ

ਭਾਰਤ ਦੇਸ਼ ਇਸ ਸਮੇਂ ਗੰ-ਭੀ-ਰ ਪ੍ਰਸਥਿਤੀਆਂ ਵਿੱਚੋਂ ਗੁਜ਼ਰ ਰਿਹਾ ਹੈ ਜਿਸ ਦਾ ਮੁੱਖ ਕਾਰਨ ਇਸ ਸਾਲ ਦੀ ਸ਼ੁਰੂਆਤ ਵਿਚ ਆਈ ਹੋਈ ਲਾਗ ਦੀ ਬਿਮਾਰੀ ਕੋਰੋਨਾ ਵਾਇਰਸ ਹੈ। ਹੁਣ ਤਕ 99 ਲੱਖ ਤੋਂ ਵੱਧ ਲੋਕ ਇਸ ਬਿਮਾਰੀ ਦੀ ਗ੍ਰਿਫਤ ਵਿੱਚ ਆ ਚੁੱਕੇ ਹਨ ਅਤੇ ਜਲਦ ਹੀ ਇਹ ਗਿਣਤੀ ਆਉਣ ਵਾਲੇ ਦਿਨਾਂ ਦੌਰਾਨ 1 ਕਰੋੜ ਤੋਂ ਟੱਪ ਜਾਵੇਗੀ। ਜ਼ਰੂਰੀ ਸੁਰੱਖਿਆ ਪ੍ਰਬੰਧਾਂ ਵਿੱਚ ਫਿਲਹਾਲ ਮਾਸਕ ਦਾ ਲਗਾਤਾਰ ਪ੍ਰਯੋਗ, ਹੈਂਡ ਸੈਨੇਟਾਈਜ਼ਰ ਦਾ ਇਸਤੇਮਾਲ ਅਤੇ ਆਪਸੀ ਦੂਰੀ ਬਣਾ ਕੇ ਰੱਖਣਾ ਹੀ ਸ਼ਾਮਲ ਕੀਤਾ ਗਿਆ ਹੈ।

ਇਸ ਬਿਮਾਰੀ ਦੀ ਰੋਕਥਾਮ ਵਾਸਤੇ ਟੀਕਾਕਰਨ ਨੂੰ ਲੈ ਕੇ ਸਿਹਤ ਮੰਤਰਾਲੇ ਵੱਲੋਂ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜਿਸ ਸਬੰਧੀ ਸਿਹਤ ਮੰਤਰਾਲੇ ਨੇ ਆਖਿਆ ਹੈ ਕਿ ਇਸ ਲਾਗ ਦੀ ਬਿਮਾਰੀ ਦੀ ਵੈਕਸੀਨ ਨੂੰ ਲੈਣ ਦਾ ਫੈਸਲਾ ਵਿਅਕਤੀ ਦੀ ਆਪਣੀ ਮਰਜ਼ੀ ਉਪਰ ਨਿਰਭਰ ਕਰੇਗਾ। ਇਸ ਸਬੰਧੀ ਸਰਕਾਰ ਵੱਲੋਂ ਕੋਈ ਜ਼ਬਰਦਸਤੀ ਨਹੀਂ ਕੀਤੀ ਜਾਵੇਗੀ। ਇਸ ਵੈਕਸੀਨ ਨੂੰ ਲੈਣ ਦੇ ਲਈ ਵਿਅਕਤੀ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਜਿਸ ਤੋਂ ਬਾਅਦ ਟੀਕਾਕਰਣ ਦੀ ਸਾਰੀ ਜਾਣਕਾਰੀ ਮੋਬਾਇਲ ਜ਼ਰੀਏ ਉਸ ਸਬੰਧਤ ਵਿਅਕਤੀ ਨੂੰ ਦੇ ਦਿੱਤੀ ਜਾਵੇਗੀ।

ਇਸ ਟੀਕਾਕਰਣ ਵਾਸਤੇ ਰਜਿਸਟ੍ਰੇਸ਼ਨ ਆਨਲਾਈਨ ਮਾਧਿਅਮ ਜ਼ਰੀਏ ਹੋਵੇਗੀ ਜਿਸ ਵਾਸਤੇ ਤੁਸੀਂ ਆਪਣੇ ਮੋਬਾਇਲ ਨੰਬਰ ਦਾ ਇਸਤੇਮਾਲ ਕਰ ਸਕਦੇ ਹੋ। ਟੀਕਾਕਰਣ ਦੇ ਸਮੇਂ ਅਤੇ ਤਰੀਕ ਦੀ ਜਾਣਕਾਰੀ ਇਸੇ ਹੀ ਮੋਬਾਈਲ ਨੰਬਰ ਉਪਰ ਸਾਂਝੀ ਕਰ ਦਿੱਤੀ ਜਾਵੇਗੀ। ਇਸ ਟੀਕਾਕਰਣ ਦੀ ਖੁਰਾਕ ਸਮੇਂ ਸਬੰਧਤ ਵਿਅਕਤੀ ਕੋਲ ਇੱਕ ਆਈਡੀ ਪਰੂਫ ਦਾ ਹੋਣਾ ਲਾਜ਼ਮੀ ਹੈ ਜਿਸ ਵਿਚ ਡਰਾਈਵਿੰਗ ਲਾਇਸੈਂਸ, ਵੋਟਰ ਆਈਡੀ ਕਾਰਡ, ਆਧਾਰ ਕਾਰਡ, ਬੈਂਕ ਪਾਸ ਬੁੱਕ ਆਦਿ ਸ਼ਾਮਲ ਹੈ।

ਜ਼ਿਕਰਯੋਗ ਹੈ ਕਿ ਹਾਲ ਦੀ ਘੜੀ ਵਿਚ ਦੇਸ਼ ਅੰਦਰ ਤਿਆਰ ਕੀਤੀ ਜਾ ਰਹੀ ਕੋਰੋਨਾ ਵਾਇਰਸ ਦੀ ਵੈਕਸੀਨ ਆਪਣੇ ਆਖਰੀ ਪ੍ਰੀਖਣ ਵਿਚੋਂ ਗੁਜ਼ਰ ਰਹੀ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਟੀਕਾ ਜਲਦ ਹੀ ਪੂਰੇ ਦੇਸ਼ ਵਾਸੀਆਂ ਲਈ ਉਪਲਬਧ ਹੋ ਜਾਵੇਗਾ। ਇਸ ਟੀਕੇ ਦੇ ਪ੍ਰਭਾਵ ਬਾਰੇ ਗੱਲ ਕਰਦੇ ਹੋਏ ਸਿਹਤ ਮੰਤਰਾਲੇ ਨੇ ਆਖਿਆ ਹੈ ਕਿ ਇਸ ਟੀਕੇ ਦਾ ਅਸਰ ਵੀ ਬਾਕੀ ਦੇਸ਼ਾਂ ਵਿੱਚ ਤਿਆਰ ਕੀਤੇ ਗਏ ਟੀਕੇ ਦੇ ਬਰਾਬਰ ਹੋਵੇਗਾ ਅਤੇ ਇਸ ਨੂੰ ਪਹਿਲ ਦੇ ਅਧਾਰ ‘ਤੇ ਦੇਸ਼ ਵਾਸੀਆਂ ਨੂੰ ਦਿੱਤਾ ਜਾਵੇਗਾ।