ਆਈ ਤਾਜਾ ਵੱਡੀ ਖਬਰ
ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਮੰਦਭਾਗੀਆਂ ਘਟਨਾਵਾਂ ਦੇ ਆਉਣ ਦਾ ਸਿਲਸਿਲਾ ਪਤਾ ਨਹੀਂ ਕਦੋਂ ਖਤਮ ਹੋਵੇਗਾ। ਆਏ ਦਿਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਬੱਚਿਆਂ ਨਾਲ ਵਾਪਰਨ ਵਾਲੀਆ ਘਟਨਾਵਾਂ ਦੇ ਵਿਚ ਵੀ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਮਾਸੂਮ ਬੱਚਿਆਂ ਦੀਆਂ ਮੌਤਾਂ ਨੇ ਮਾਪਿਆਂ ਨੂੰ ਝੰ-ਜੋ- ੜ ਕੇ ਰੱਖ ਦਿੱਤਾ ਹੈ। ਜਿੱਥੇ ਬੱਚਿਆਂ ਵਿੱਚ ਆਉਣ ਵਾਲੇ ਤਿਉਹਾਰ ਲੈ ਕੇ ਚਾਅ ਵੇਖੇ ਜਾ ਰਹੇ ਹਨ।
ਉਥੇ ਹੀ ਬੱਚਿਆਂ ਨਾਲ ਵਾਪਰਨ ਵਾਲੀਆ ਘਟਨਾਵਾਂ ਦੇ ਵਿਚ ਵੀ ਵਾਧਾ ਹੋਇਆ ਹੈ। ਕਿਹਾ ਜਾਂਦਾ ਹੈ ਕਿ ਬੱਚੇ ਭਗਵਾਨ ਦਾ ਰੂਪ ਹੁੰਦੇ ਹਨ ਤੇ ਸ਼ਾਇਦ ਇਸੇ ਕਰਕੇ ਹੀ ਹਰ ਕੋਈ ਇਹਨਾਂ ਨੰਨੇ ਮੁੰਨੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹੈ। ਮਾਂ ਪਿਉ ਦੇ ਦਿਨ ਭਰ ਦੀ ਥਕਾਵਟ ਆਪਣੇ ਇਨ੍ਹਾਂ ਬੱਚਿਆਂ ਨੂੰ ਦੇਖ ਕੇ ਦੂਰ ਹੋ ਜਾਂਦੀ ਹੈ। ਇਨ੍ਹਾਂ ਦੀ ਕਿ-ਲ-ਕਾ-ਰੀ ਜਦੋਂ ਘਰ ਦੇ ਵਿੱਚ ਗੂੰਜਦੀ ਹੈ ਤਾਂ ਗੁੰਮਨਾਮ ਪਏ ਘਰ ਵੀ ਚਹਿਕ ਉੱਠਦੇ ਹਨ। ਪਰ ਇਨ੍ਹਾਂ ਘਰਾਂ ਦੇ ਵਿੱਚ ਚਹਿਕ ਦੇ ਨਾ ਹੋਣ ਕਾਰਨ ਹਰ ਪਾਸੇ ਸੰਨਾਟਾ ਛਾ ਜਾਂਦਾ ਹੈ ਜੋ ਬਹੁਤ ਹੀ ਦੁਖਦਾਈ ਹੁੰਦਾ ਹੈ। ਇੰਡੀਆ ਚ ਵਾਪਰੇ ਕਹਿਰ ਕਰਨ ਬੱਚਿਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਸਭ ਪਾਸੇ ਸੋਗ ਦੀ ਲਹਿਰ ਫੈਲ ਗਈ ਹੈ।
ਇਕ ਅਜਿਹਾ ਹੀ ਦੁੱਖਦਾਈ ਹਾਦਸਾ ਮਹਾਰਾਸ਼ਟਰ ਦੇ ਭੰਡਾਰਾ ਦੇ ਸਰਕਾਰੀ ਹਸਪਤਾਲ ਵਿਖੇ ਵਾਪਰਿਆ। ਜਿੱਥੇ ਨਵ ਜਨਮੇ ਬੱਚਿਆਂ ਦੇ ਵਾਰਡ ਵਿੱਚ ਰਾਤ 2 ਵਜੇ ਅੱਗ ਲੱਗਣ ਕਾਰਨ ਕੁਝ ਨਵ ਜੰਮੇ ਬੱਚੇ ਜਿੰਦਾ। ਸ- ੜ। ਗਏ ਹਨ। ਇਹ ਹਾਦਸਾ ਉਸ ਆਈਸੀਯੂ ਵਾਰਡ ਵਿੱਚ ਵਾਪਰਿਆ ਜਿੱਥੇ 17 ਬੱਚੇ ਮੌਜੂਦ ਸਨ। ਕਮਰੇ ਵਿੱਚੋਂ ਧੂੰਏ ਦਿਖਾਈ ਦੇਣ ਲੱਗਾ ਤਾਂ ਡਿਊਟੀ ਤੇ ਤਾਇਨਾਤ ਨਰਸ ਵੱਲੋਂ ਦਰਵਾਜ਼ਾ ਖੋਲ੍ਹ ਕੇ ਮੌਕੇ ਤੇ ਦੇਖਿਆ ਗਿਆ। ਕਮਰੇ ਅੰਦਰ ਧੂੰਆ ਦੇਖ ਕੇ ਉਸ ਨਰਸ
ਵੱਲੋਂ ਤੁਰੰਤ ਹਸਪਤਾਲ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਜਿਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕਰਕੇ ਮੌਕੇ ਤੇ ਮਦਦ ਲਈ ਬੁਲਾਇਆ ਗਿਆ। ਫਾਇਰ ਬ੍ਰਿਗੇਡ ਦੀ ਮਦਦ ਨਾਲ ਹੀ ਰੈਸਕਿਊ ਆਪਰੇਸ਼ਨ ਦੇ ਜਰੀਏ ਲੋਕਾਂ ਨੂੰ ਬਚਾਇਆ ਗਿਆ। ਆਈਸੀਯੂ ਵਾਰਡ ਵਿਚ ਇਕ ਦਿਨ ਦੇ ਬੱਚੇ ਤੋਂ ਲੈ ਕੇ ਤਿੰਨ ਮਹੀਨੇ ਤੱਕ ਦੇ ਬੱਚੇ ਦਾਖ਼ਲ ਸਨ। ਜਿਨ੍ਹਾਂ ਮਾਸੂਮ ਬੱਚਿਆਂ ਨੇ ਅਜੇ ਜ਼ਿੰਦਗੀ ਦੀ ਸ਼ੁਰੂਆਤ ਵੀ ਨਹੀਂ ਕੀਤੀ ਸੀ ,ਉਨ੍ਹਾਂ ਨੂੰ ਇਕ ਵੱਡੀ ਲਾਪ੍ਰਵਾਹੀ ਕਾਰਨ ਆਪਣੀ ਜਾਨ ਗੁਆਉਣੀ ਪਈ। ਆਈਸੀਯੂ ਵਾਰਡ ਅੰਦਰ 17 ਬੱਚਿਆਂ ਵਿੱਚੋਂ 10 ਬੱਚਿਆਂ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਖਬਰ ਨਾਲ ਸਭ ਪਾਸੇ ਸੋਗ ਦਾ ਮਾਹੌਲ ਹੈ।
Previous Postਹੁਣੇ ਹੁਣੇ ਕਿਸਾਨਾਂ ਨੇ ਸ਼ਾਮ 3 ਵਜੇ ਲਈ ਕੀਤਾ ਇਹ ਐਲਾਨ – ਇਸ ਵੇਲੇ ਦੀ ਵੱਡੀ ਖਬਰ
Next Postਹੁਣੇ ਹੁਣੇ ਸਾਬਕਾ ਮੁਖ ਮੰਤਰੀ ਦੀ ਹੋਈ ਅਚਾਨਕ ਮੌਤ , ਛਾਇਆ ਸੋਗ