ਇੰਡੀਆ ਚ ਵਜਿਆ ਖਤਰੇ ਦਾ ਘੁੱਗੂ- ਬੱਚਿਆਂ ਚ ਫੈਲ ਰਹੀ ਟੋਮੈਟੋ ਫਲੂ ਬਾਰੇ ਕੇਂਦਰ ਨੇ ਜਾਰੀ ਕਰਤਾ ਅਲਰਟ

ਆਈ ਤਾਜ਼ਾ ਵੱਡੀ ਖਬਰ 

ਬੀਤੇ 2 ਸਾਲਾਂ ਤੋਂ ਦੇਸ਼ ਅੰਦਰ ਫੈਲੀ ਹੋਈ ਕਰੋਨਾ ਨੂੰ ਅਜੇ ਤੱਕ ਪੂਰੀ ਤਰ੍ਹਾਂ ਠੱਲ੍ਹ ਨਹੀਂ ਪਾਈ ਗਈ ਹੈ ਜਦ ਕਿ ਉਸ ਤੋਂ ਬਾਅਦ ਇਕ ਤੋਂ ਬਾਅਦ ਇਕ ਹੋਰ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਨ੍ਹਾਂ ਕੁਦਰਤੀ ਆਫਤਾਂ ਦੀ ਚਪੇਟ ਵਿੱਚ ਆਉਣ ਕਾਰਨ ਜਿੱਥੇ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ ਉਥੇ ਹੀ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋਇਆ ਹੈ। ਜਿੱਥੇ ਕਈ ਵਾਪਰਨ ਵਾਲੇ ਹਾਦਸਿਆਂ ਦੇ ਕਾਰਨ, ਸਾਹਮਣੇ ਆਉਣ ਵਾਲੀਆਂ ਘਟਨਾਵਾਂ ਅਤੇ ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੇ ਗਈ ਹੈ।

ਉਥੇ ਹੀ ਹੋਰ ਵੀ ਬਹੁਤ ਸਾਰੀਆਂ ਬੀਮਾਰੀਆਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਸਮੇਂ ਬਹੁਤ ਸਾਰੇ ਪਸ਼ੂ ਵੀ ਲੰਪੀ ਸਕਿਨ ਨਾਮ ਦੀ ਬਿਮਾਰੀ ਦੀ ਚਪੇਟ ਵਿੱਚ ਆਏ ਹੋਏ ਹਨ। ਹੁਣ ਇੰਡੀਆ ਵਿਚ ਇਕ ਵਾਰ ਫਿਰ ਤੋਂ ਖ਼ਤਰੇ ਦਾ ਘੁੱਗੂ ਵੱਜ ਗਿਆ ਹੈ ਜਿਥੇ ਬੱਚਿਆਂ ਵਿੱਚ ਫੈਲ ਰਹੀ ਟੋਮੈਟੋ ਫਲੂ ਨਾਮ ਦੀ ਬਿਮਾਰੀ ਦੇ ਕਾਰਨ ਕੇਂਦਰ ਵੱਲੋਂ ਅਲਰਟ ਜਾਰੀ ਕਰ ਦਿਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਦੇ ਕੁਝ ਸੂਬਿਆਂ ਵਿੱਚ ਜਿੱਥੇ ਬੱਚਿਆਂ ਦੇ ਵਿੱਚ ਹੁਣ ਟੋਮੈਟੋ ਫਲੂ ਦੇ 82 ਮਾਮਲੇ ਸਾਹਮਣੇ ਆ ਚੁੱਕੇ ਹਨ।

ਜਿੱਥੇ ਉੜੀਸਾ, ਤਾਮਿਲਨਾਡੂ ਅਤੇ ਕਰਨਾਟਕ ਦੇ ਕੇਰਲ ਦੇ ਵਿੱਚ ਇਹ ਬੀਮਾਰੀ ਬੱਚਿਆਂ ਦੇ ਵਿੱਚ ਵਧੇਰੇ ਅਸਰ ਕਰ ਰਹੀ ਹੈ। ਜਿੱਥੇ ਦਸ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵਿੱਚ ਇਹ ਬੀਮਾਰੀ ਫੈਲ ਗਈ ਹੈ ਉਥੇ ਹੀ ਲੋਕਾਂ ਦੇ ਵਿੱਚ ਵੀ ਇਸ ਦਾ ਅਸਰ ਕਈ ਜਗਾ ਦੇਖਿਆ ਜਾ ਰਿਹਾ ਹੈ ਜਿਨ੍ਹਾਂ ਵਿੱਚ ਇਮਿਊਨਟੀ ਕਮਜ਼ੋਰ ਹੋਣ ਦੇ ਚੱਲਦਿਆਂ ਹੋਇਆਂ ਉਹ ਵੀ ਇਸ ਬਿਮਾਰੀ ਦੀ ਚਪੇਟ ਵਿਚ ਆ ਰਹੇ ਹਨ। ਇਸ ਬਿਮਾਰੀ ਦੇ ਚਲਦਿਆਂ ਹੋਇਆਂ ਜਿੱਥੇ ਬੱਚਿਆਂ ਵਿਚ ਬੁਖਾਰ, ਉਲਟੀ ,ਜੋੜਾਂ ਦਾ ਦਰਦ ,ਅਕੜਨ ਵਰਗੇ ਲੱਛਣ ਬੱਚਿਆਂ ਦੇ ਵਿੱਚ ਪਾਏ ਜਾ ਰਹੇ ਹਨ।

ਜਿੱਥੇ ਬੱਚਿਆਂ ਦੇ ਸਰੀਰ ਤੇ ਟਮਾਟਰ ਵਰਗੇ ਲਾਲ ਰੰਗ ਦੇ ਛਾਲੇ ਹੋ ਰਹੇ ਹਨ। ਜਿਸ ਦੇ ਚਲਦਿਆਂ ਹੋਇਆਂ ਡਾਕਟਰਾ ਵੱਲੋਂ ਬੱਚਿਆਂ ਨੂੰ ਸੁਰੱਖਿਅਤ ਕਰਨ ਵਾਸਤੇ ਉਨ੍ਹਾਂ ਦੀ ਚਮੜੀ ਦੀ ਖਾਸ ਦੇਖਭਾਲ ਕਰਨ ਵਾਸਤੇ ਸਪੰਜ ਕਰਨ ਅਤੇ ਉਨ੍ਹਾਂ ਨੂੰਵੱਧ ਮਾਤਰਾ ਵਿੱਚ ਤਰਲ ਪਦਾਰਥ ਦੇਣ ਦਾ ਆਖਿਆ ਜਾ ਰਿਹਾ ਹੈ। ਇਸ ਬਿਮਾਰੀ ਵਾਸਤੇ ਗਲੇ ਵਿੱਚੋ ਸੈਂਪਲ ਲੈ ਕੇ ਜਾਂਚ ਕਰਵਾਈ ਜਾ ਰਹੀ ਹੈ।