ਇੰਡੀਆ ਚ ਏਅਰਪੋਰਟ ਤੇ ਉਤੱਰਦੇ ਸਮੇਂ ਹਵਾਈ ਜਹਾਜ ਦਾ ਇੰਜਣ ਹੋਇਆ ਫੇਲ ਮਚੀ ਹਾਹਾਕਾਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਮਨੁੱਖ ਦੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਹਾਦਸੇ ਕਿਸੇ ਨਾ ਕਿਸੇ ਰੂਪ ਵਿੱਚ ਹਾਦਸੇ ਵਾਪਰਦੇ ਰਹਿੰਦੇ ਹਨ । ਜ਼ਿਆਦਾਤਰ ਹਾਦਸੇ ਮਨੁੱਖ ਦੀਆਂ ਅਣਗਹਿਲੀਆਂ ਤੇ ਲਾਪ੍ਰਵਾਹੀਆਂ ਕਾਰਨ ਵਾਪਰਦੇ ਹਨ । ਜਿਹਨਾਂ ਹਾਦਸਿਆਂ ਵਿੱਚੋ ਕੁਝ ਹਾਦਸੇ ਅਜਿਹੇ ਹੁੰਦੇ ਹਨ ਜੋ ਦਿਲ ਨੂੰ ਝੰਜੋੜ ਕੇ ਰੱਖ ਦਿੰਦੇ ਹਨ l ਪਰ ਕੁਝ ਹਾਦਸੇ ਇੱਕ ਭਿਆਨਕ ਹਾਦਸਾ ਬਣਨ ਤੋਂ ਪਹਿਲਾਂ ਹੀ ਟਲ ਜਾਂਦੇ ਹਨ l ਅਜਿਹਾ ਹੀ ਇਕ ਹਾਦਸਾ ਅੱਜ ਕਾਨਪੁਰ ਦੇ ਹਵਾਈ ਅੱਡੇ ਉਤੇ ਵਾਪਰਿਆ l ਜਿੱਥੇ ਇੱਕ ਜਹਾਜ਼ ਦੀ ਲੈਂਡਿੰਗ ਹੁੰਦੇ ਸਮੇਂ ਜਹਾਜ਼ ਦਾ ਖੱਬੇ ਪਾਸੇ ਦਾ ਇੰਜਣ ਫੇਲ੍ਹ ਹੋ ਗਿਆ l ਜਿਸ ਕਾਰਨ ਸਾਰੇ ਜਹਾਜ਼ ਦਾ ਭਾਰ ਸੱਜੇ ਪਾਸੇ ਵੱਲ ਨੂੰ ਮੁੜ ਗਿਆ l

ਜਹਾਜ਼ ਦੀ ਸਪੀਡ ਤੇਜ਼ ਹੋਣ ਕਾਰਨ ਉਹ ਅਸੰਤੁਲਤ ਹੋ ਗਿਆ । ਜਿਸ ਦੇ ਚੱਲਦੇ ਜਹਾਜ਼ ਰਨਵੇਅ ਨੂੰ ਛੱਡ ਕੇ ਦੌੜਨ ਲੱਗਾ ਤੇ ਰਨਵੇਅ ਤੇ ਉਤਰਨ ਮਗਰੋਂ ਜਹਾਜ਼ ਥੋੜ੍ਹੀ ਅੱਗੇ ਜ਼ੋਰ ਨਾਲ ਟਕਰਾ ਗਿਆ l ਗਨੀਮਤ ਰਹੀ ਹੈ ਕਿ ਇਸ ਘਟਨਾ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ । ਉਥੇ ਹੀ ਇਸ ਪੂਰੀ ਘਟਨਾ ਨੂੰ ਲੈ ਕੇ ਪਤਾ ਚੱਲਿਆ ਹੈ ਕਿ ਇਹ ਜਹਾਜ਼ ਚੇਨਈ ਤੋਂ ਕਾਨਪੁਰ ਵਾਲੀ ਸਾਈਡ ਤੇ ਜਾ ਰਿਹਾ ਸੀ ਤੇ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਇਸ ਪੂਰੀ ਘਟਨਾ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਕੀ ਇਸ ਜਹਾਜ਼ ਦੇ ਇੰਜਣ ਨੇ ਲੈਂਡਿੰਗ ਤੋਂ ਬਾਅਦ ਕੰਮ ਕਰਨਾ ਬੰਦ ਕਰ ਦਿੱਤਾ ਸੀ l

ਜਿਸ ਦੇ ਚੱਲਦੇ ਜਦੋਂ ਪਾਇਲਟ ਵੱਲੋਂ ਸਮਝਦਾਰੀ ਦਿਖਾਉਂਦੇ ਹੋਏ ਇਸ ਜਹਾਜ਼ ਨੂੰ ਲੈਂਡ ਕਰਵਾਇਆ ਗਿਆ ਤਾਂ ਇਹ ਜਹਾਜ਼ ਇੱਕਦਮ ਸੱਜੇ ਪਾਸੇ ਵੱਲ ਮੁੜ ਗਿਆ ਅਤੇ ਅੱਗੇ ਜਾ ਕੇ ਜ਼ੋਰ ਨਾਲ ਟਕਰਾਇਆ । ਇਸ ਲੈਂਡਿੰਗ ਤੋਂ ਬਾਅਦ ਇਹ ਜਹਾਜ਼ ਹਵਾਈ ਅੱਡੇ ਦੇ ਇਕ ਢਾਂਚੇ ਨਾਲ ਟਕਰਾਇਆ ਪਰ ਗਨੀਮਤ ਰਹੀ ਹੈ ਕਿ ਇਸ ਹਾਦਸੇ ਦੌਰਾਨ ਕੋਈ ਵੀ ਜ਼ਖ਼ਮੀ ਨਹੀਂ ਹੋਇਆ ।

ਜ਼ਿਕਰਯੋਗ ਹੈ ਕਿ ਅਜਿਹੇ ਹਾਦਸੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕਈ ਵਾਰ ਕਈ ਤਰ੍ਹਾਂ ਦੀਆਂ ਭਿਆਨਕ ਘਟਨਾਵਾਂ ਦੇ ਰੂਪ ਵਿੱਚ ਵਾਪਰਦੇ ਹਨ ਜੋ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰ ਜਾਂਦੇ ਹਨ । ਪਰ ਇਸ ਹਾਦਸੇ ਦੇ ਵਿੱਚ ਸਭ ਤੋਂ ਚੰਗੀ ਗੱਲ ਇਹ ਰਹੀ ਹੈ ਕਿ ਹਾਦਸੇ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਹੋਣ ਸਬੰਧੀ ਖ਼ਬਰ ਪ੍ਰਾਪਤ ਨਹੀਂ ਹੋਈ ।