ਇੰਡੀਆ ਚ ਇਥੇ 2 ਟ੍ਰੇਨਾਂ ਦੀ ਹੋਈ ਜ਼ਬਰਦਸਤ ਟੱਕਰ , ਪਟੜੀ ਤੋਂ ਉਤਰੇ ਕਈ ਡੱਬੇ

ਆਈ ਤਾਜਾ ਵੱਡੀ ਖਬਰ 

ਇਕ ਹੋਰ ਹੋਇਆ ਭਿਆਨਕ ਰੇਲ ਹਾਦਸਾ। ਹੁਣ ਪੱਛਮੀ ਬੰਗਾਲ ਵਿਚ ਇਥੇ 2 ਟ੍ਰੇਨਾਂ ਦੀ ਹੋਈ ਜ਼ਬਰਦਸਤ ਟੱਕਰ, ਪਟੜੀ ਤੋਂ ਉਤਰੇ 12 ਡੱਬੇ। ਜਾਣਕਾਰੀ ਦੇ ਮੁਤਾਬਿਕ ਪੱਛਮੀ ਬੰਗਾਲ ਦੇ ਬਾਂਕੁਰਾ ਨਜਦੀਕ ਦੋ ਮਾਲ ਗੱਡੀਆਂ ਦੀ ਆਪਸ ਵਿਚ ਜਬਰਦਸਤ ਟੱਕਰਾ ਗਈਆਂ। ਟੱਕਰ ਐਨੀ ਭਿਆਨਕ ਸੀ ਜਿਸ ਕਾਰਨ ਰੇਲ ਗੱਡੀ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ। ਦੱਸ ਦਇਏ ਕਿ ਸਵੇਰੇ 4 ਵਜੇ ਦੇ ਨਜ਼ਦੀਕ ਵਾਪਰਿਆ। ਹਲਾਕਿ ਕਿਹਾ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਮਾਲ ਗੱਡੀ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਇਸ ਹਾਦਸੇ ਸਬੰਧੀ ਰੇਲਵੇ ਅਧਿਕਾਰੀਆਂ ਵੱਲੋ ਦਿਤੀ ਜਾਣਕਾਰੀ ਦੇ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਈਆਂ ਦੋਵੇਂ ਮਾਲ ਗੱਡੀਆਂ ਖਾਲੀ ਸਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹਾਦਸੇ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਹਾਦਸਾ ਕਿਵੇਂ ਹੋਇਆ ਹੈ। ਦੱਸ ਦਈਏ ਕਿ ਹਾਦਸੇ ਦੇ ਕਾਰਨ ਰੇਲਵੇ ਦੇ ਏਡੀਆਰਏ ਡਿਵੀਜ਼ਨ ਵਿੱਚ ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਜਾਣਕਾਰੀ ਮੁਤਾਬਿਕ ਪੱਛਮੀ ਬੰਗਾਲ ਦੇ ਚਾਰ ਜ਼ਿਲ੍ਹੇ ADRA ਡਿਵੀਜ਼ਨ ਵਿੱਚ– ਬਾਂਕੁਰਾ, ਬਰਦਵਾਨ, ਪੱਛਮੀ ਮਿਦਨਾਪੁਰ ਅਤੇ ਪੁਰੂਲੀਆ, ਤਿੰਨ ਜ਼ਿਲ੍ਹੇ ਝਾਰਖੰਡ ਦੇ– ਧਨਬਾਦ, ਬੋਕਾਰੋ ਅਤੇ ਸਿੰਘਭੂਮ ਸ਼ਾਮਲ ਹਨ।

ਦੱਸ ਦਈਏ ਕਿ ਰੇਲਵੇ ਅਧਿਕਾਰੀ ਅਪਲਾਈਨ ਨੂੰ ਜਲਦੀ ਤੋਂ ਜਲਦੀ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਪੁਰੂਲੀਆ ਐਕਸਪ੍ਰੈਸ ਵਰਗੀਆਂ ਕੁਝ ਟਰੇਨਾਂ ਇਸ ਸੈਕਸ਼ਨ ਤੋਂ ਅੱਗੇ ਵਧ ਸਕਣ। ਕਿਹਾ ਜਾ ਰਿਹਾ ਹੈ ਕਿ ਹਾਦਸਾ ਸ਼ੁਰੂਆਤੀ ਤੌਰ ‘ਤੇ ਸਿਗਨਲ ਲਗਾਉਣ ਨਾਲ ਜੁੜਿਆ ਲੱਗਦਾ ਹੈ। ਇਸੇ ਕਰਕੇ ਇਸ ਰੂਟ ਦੀ ਆਵਾਜਾਈ ਵਿੱਚ ਰੁਕਾਵਟ ਆਈ ਹੈ।

ਇਸ ਤੋ ਇਲਾਵਾ ਰੇਲਵੇ ਸੂਤਰਾਂ ਮੁਤਾਬਕ ਸਿਗਨਲ ਓਵਰਸ਼ੂਟ ਹੋਣ ਕਾਰਨ ਮਾਲ ਗੱਡੀ ਦੂਜੀ ਮਾਲ ਗੱਡੀ ਨਾਲ ਟਕਰਾ ਗਈ। ਇਸ ਟੱਕਰ ਕਰਕੇ ਹੀ 11 ਹੋਰ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਦੋ ਟਰੇਨਾਂ ਨੂੰ ਵਾਪਿਸ ਮੋੜ ਦਿੱਤਾ ਗਿਆ।