ਆਈ ਤਾਜ਼ਾ ਵੱਡੀ ਖਬਰ
ਇੱਕ ਪਾਸੇ ਦੁਨੀਆਂ ਵਿਚ ਆਈ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਹਾਲੇ ਤੱਕ ਘਟਣ ਦਾ ਨਾਮ ਨਹੀਂ ਲੈ ਰਿਹਾ, ਪਰ ਦੂਜੇ ਪਾਸੇ ਕੁਦਰਤੀ ਆਫਤਾਂ ਮਨੁੱਖੀ ਜੀਵਨ ਤੇ ਕਾਫ਼ੀ ਪ੍ਰਭਾਵ ਪਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਮੌਸਮ ਦੇ ਬਦਲਾਅ ਕਾਰਨ ਅਕਸਰ ਹੀ ਵੱਖ ਵੱਖ ਥਾਵਾਂ ਤੇ ਕਈ ਪ੍ਰਕਾਰ ਦੀਆਂ ਕੁਦਰਤੀ ਆਫ਼ਤਾਂ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਕਰਦੀਆਂ ਹਨ । ਤਾਜ਼ਾ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ । ਜਿਥੇ ਭਿਆਨਕ ਜ਼ਬਰਦਸਤ ਭੂਚਾਲ ਕਾਰਨ ਪੂਰਾ ਗੁਜਰਾਤ ਹਿੱਲ ਚੁੱਕਿਆ, ਇੰਨਾਂ ਹੀ ਨਹੀਂ ਸਗੋਂ ਇਸ ਭੂਚਾਲ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ।
ਜਦਕਿ ਦਸ ਤੋਂ ਵੱਧ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ । ਜਿਨ੍ਹਾਂ ਦਾ ਇਲਾਜ ਹਸਪਤਾਲ ਵਿਖੇ ਚਲ ਰਿਹਾ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਗੁਜਰਾਤ ਵਿਚ ਭੂਚਾਲ ਦੀ ਤੀਬਰਤਾ ਤਿੱਨ ਪੁਆਇੰਟ ਪੰਜ ਮਾਪੀ ਗਈ ਭੂਚਾਲ ਦੇ ਝਟਕੇ ਕਾਫੀ ਤੇਜ਼ ਮਹਿਸੂਸ ਕੀਤੇ ਗਏ । ਸੂਰਤ ਤੋਂ 61 ਕਿਲੋਮੀਟਰ ਦੂਰ ਅੱਜ ਸਵੇਰੇ ਕਰੀਬ 10.26 ਵਜੇ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 7 ਕਿਲੋਮੀਟਰ ਹੇਠਾਂ ਸੀ। ਉੱਥੇ ਹੀ ਦੂਜੇ ਪਾਸੇ ਲੱਦਾਖ ਵਿਚ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਹੈ ਤੇ ਇਸੇ ਕੰਮ ਦੌਰਾਨ ਮਜ਼ਦੂਰਾਂ ਤੇ ਡੰਪਰ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ।
ਜਦ ਕਿ ਇਸ ਘਟਨਾ ਵਿਚ ਦਸ ਤੋਂ ਵੱਧ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੌਕੇ ਤੇ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਪਰ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਚਾਰੇ ਪਾਸੇ ਕਾਫੀ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ
ਤੇ ਇਸ ਦਰਦਨਾਕ ਘਟਨਾ ਤੇ ਰੱਖਿਆ ਮੰਤਰੀ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਇਸ ਸਬੰਧੀ ਇਕ ਟਵੀਟ ਵੀ ਕੀਤਾ ਗਿਆ ਤੇ ਟਵੀਟ ਕਰ ਕੇ ਇਸ ਘਟਨਾ ਨੂੰ ਦੁਖਦਾਈ ਦੱਸਿਆ । ਜ਼ਿਕਰਯੋਗ ਹੈ ਕਿ ਜਦੋਂ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤੇ ਸਾਰਿਆਂ ਨੂੰ ਵੀ ਝੰਜੋੜ ਕੇ ਰੱਖ ਦਿੰਦੀਆਂ ਹਨ ਤੇ ਇਸ ਘਟਨਾ ਨੇ ਵੀ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ।
Previous Postਵਿਦੇਸ਼ ਚ ਪੰਜਾਬੀ ਨੌਜਵਾਨ ਦਾ ਕੀਤਾ ਬੇਰਹਿਮੀ ਨਾਲ ਕਤਲ, ਛਾਈ ਸੋਗ ਦੀ ਲਹਿਰ
Next Postਵਾਪਰਿਆ ਵੱਡਾ ਦਰਦਨਾਕ ਹਾਦਸਾ: ਘਰ ਚ ਅੱਗ ਲੱਗਣ ਕਾਰਨ ਜਿੰਦਾ ਸੜੀਆਂ 2 ਬੱਚੀਆਂ- 2 ਨੇ ਭੱਜ ਕੇ ਬਚਾਈ ਜਾਨ