ਆਈ ਤਾਜ਼ਾ ਵੱਡੀ ਖਬਰ
ਇਕ ਪਾਸੇ ਜਿੱਥੇ ਮਹਿੰਗਾਈ ਦਿਨ ਪ੍ਰਤੀ ਦਿਨ ਵਧ ਰਹੀ ਹੈ, ਦੂਜੇ ਪਾਸੇ ਆਮ ਜਨਤਾ ਖਾਸੀ ਪ੍ਰੇਸ਼ਾਨ ਨਜ਼ਰ ਆ ਰਹੀ ਹੈ । ਲੋਕ ਵਧ ਰਹੀ ਮਹਿੰਗਾਈ ਕਾਰਨ ਸਰਕਾਰ ਨੂੰ ਲਾਹਨਤਾਂ ਪਾਉਂਦੇ ਹੋਏ ਨਜ਼ਰ ਆ ਰਹੇ ਹਨ ਤੇ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਵਧ ਰਹੀ ਮਹਿੰਗਾਈ ਤੋਂ ਕੁਝ ਰਾਹਤ ਦਿੱਤੀ ਜਾਵੇ । ਪਰ ਇਸੇ ਵਿਚਾਲੇ ਹੁਣ ਇਕ ਵੱਡੀ ਰਾਹਤ ਭਰੀ ਖਬਰ ਆਮ ਲੋਕਾਂ ਲਈ ਸਾਹਮਣੇ ਆਈ ਹੈ ਕਿ ਆਮ ਜਨਤਾ ਨੂੰ ਹੁਣ ਇਕ ਵੱਡੀ ਰਾਹਤ ਮਿਲਣ ਵਾਲੀ ਹੈ , ਕਿਉਂਕਿ ਹੁਣ ਨਿੱਤ ਵਰਤੋਂ ਦੀਆਂ ਚੀਜ਼ਾਂ ਸਮੇਤ ਸੋਨਾ ਅਤੇ ਚਾਂਦੀ ਸਸਤੇ ਹੋਣ ਜਾ ਰਹੇ ਹਨ ।
ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਆਉਣ ਵਾਲੇ ਦਿਨਾਂ ਚ ਖਾਣ ਵਾਲੇ ਤੇਲ ਅਤੇ ਸੋਨੇ ਦੀਆਂ ਕੀਮਤਾਂ ਵਿੱਚ ਵੱਡੀ ਰਾਹਤ ਮਿਲ ਸਕਦੀ ਹੈ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸਰਕਾਰ ਨੇ ਇਸ ਪੰਦਰਵਾੜੇ ਵਿੱਚ ਖਾਣਾ ਖਾਣ ਵਾਲੇ ਤੇਲ ਸੋਨਾ ਅਤੇ ਚਾਂਦੀ ਦੀਆਂ ਮੂਲ ਦਰਾਮਦ ਕੀਮਤਾਂ ਵਿਚ ਕਟੌਤੀ ਕੀਤੀ ਹੈ । ਸਰਕਾਰ ਨੇ ਪਿਛਲੇ ਪੰਦਰਵਾੜੇ ਦੇ ਸੰਬੰਧ ਵਿਚ ਇਕ ਬਿਆਨ ਵਿਚ ਕਿਹਾ ਹੈ ਕਿ ਗਲੋਬਲ ਬਾਜ਼ਾਰ ਵਿੱਚ ਕੀਮਤਾਂ ਵਿੱਚ ਸੁਧਾਰ ਹੋ ਚੁੱਕਿਆ ਹੈ ।
ਉਥੇ ਹੀ ਇਕ ਰਿਪੋਰਟ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਨੇ ਦੇਰ ਰਾਤ ਇਸ ਬਾਰੇ ਇਕ ਬਿਆਨ ਜਾਰੀ ਕੀਤਾ ਅਤੇ ਇਸ ਰਿਪੋਰਟ ਮੁਤਾਬਕ ਸਰਕਾਰ ਨੇ ਕੱਚੇ ਪਾਮ ਆਇਲ ਦੀ ਬੇਸ ਕੀਮਤ 996 ਡਾਲਰ ਪ੍ਰਤੀ ਟਨ ਤੋਂ ਘਟਾ ਕੇ 937 ਡਾਲਰ ਕਰ ਦਿੱਤੀ ਹੈ। ਇਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਮ ਆਇਲ ਦੀ ਬੇਸ ਕੀਮਤ ‘ਚ ਕਟੌਤੀ ਨਾਲ ਖਾਣ ਵਾਲੇ ਤੇਲ ਦੀਆਂ ਕੀਮਤਾਂ ‘ਚ ਕਮੀ ਆ ਸਕਦੀ ਹੈ।
ਦੱਸ ਦੇਈਏ ਕਿ ਇਸ ਦੇ ਆਧਾਰ ‘ਤੇ ਇਹ ਹਿਸਾਬ ਲਗਾਇਆ ਜਾਂਦਾ ਹੈ ਕਿ ਇੰਪੋਰਟਰ ਨੂੰ ਕਿੰਨਾ ਟੈਕਸ ਦੇਣਾ ਹੋਵੇਗਾ। ਸੋ ਇਹ ਇੱਕ ਰਾਹਤ ਭਰੀ ਖਬਰ ਹੈ ਆਮ ਲੋਕਾਂ ਲਈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੇਲ ਸਮੇਤ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਕਟੌਤੀ ਵੇਖਣ ਨੂੰ ਮਿਲ ਸਕਦੀ ਹੈ ।
Home ਤਾਜਾ ਖ਼ਬਰਾਂ ਇੰਡੀਆ ਚ ਆਮ ਜਨਤਾ ਨੂੰ ਮਿਲ ਸਕਦੀ ਹੈ ਵੱਡੀ ਰਾਹਤ, ਨਿੱਤ ਵਰਤੋਂ ਦੀ ਆ ਚੀਜ ਸਮੇਤ ਸੋਨਾ ਚਾਂਦੀ ਹੋ ਸਕਦੇ ਸਸਤਾ
ਤਾਜਾ ਖ਼ਬਰਾਂ
ਇੰਡੀਆ ਚ ਆਮ ਜਨਤਾ ਨੂੰ ਮਿਲ ਸਕਦੀ ਹੈ ਵੱਡੀ ਰਾਹਤ, ਨਿੱਤ ਵਰਤੋਂ ਦੀ ਆ ਚੀਜ ਸਮੇਤ ਸੋਨਾ ਚਾਂਦੀ ਹੋ ਸਕਦੇ ਸਸਤਾ
Previous Postਸਾਵਧਾਨ ਰਗੜੇ ਨਾ ਜਾਇਓ: ਸਿੰਗਲ ਯੂਜ਼ ਪਲਾਸਟਿਕ ਵੇਚਣ ਤੇ ਹੁਣ ਏਦਾਂ ਅਤੇ ਏਨਾ ਹੋਵੇਗਾ ਜੁਰਮਾਨਾ
Next Postਵ੍ਹਟਸਐਪ ਚਲਾਉਣ ਵਾਲੇ ਹੋ ਜਾਵੋ ਸਾਵਧਾਨ, ਪੰਜਾਬ ਚ ਇਥੇ ਠੱਗਾਂ ਵਲੋਂ ਸ਼ਾਤਿਰ ਤਰੀਕੇ ਨਾਲ ਠੱਗੀ ਦਾ ਲਾਇਆ ਜੁਗਾੜ