ਆਈ ਤਾਜ਼ਾ ਵੱਡੀ ਖਬਰ
ਦੁਨੀਆ ਭਰ ਦੇ ਵਿੱਚ ਅਜੇ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਪੂਰੀ ਤਰ੍ਹਾਂ ਘਟਿਆ ਨਹੀਂ ਹੈ ,ਪਰ ਦੁਨੀਆਂ ਦੇ ਜਿਨ੍ਹਾਂ ਦੇਸ਼ਾਂ ਦੇ ਵਿਚ ਹੁਣ ਕੋਰੋਨਾ ਮਹਾਂਮਾਰੀ ਦੇ ਮਾਮਲੇ ਘਟ ਰਹੇ ਹਨ,ਉਨ੍ਹਾਂ ਦੇਸ਼ਾਂ ਦੇ ਵੱਲੋਂ ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ । ਜਿਸ ਦੇ ਚੱਲਦੇ ਹੁਣ ਲੋਕਾਂ ਨੂੰ ਕੁਝ ਰਾਹਤ ਮਿਲਣੀ ਸ਼ੁਰੂ ਹੀ ਹੋਈ ਸੀ, ਕਿ ਇਸੇ ਵਿਚਕਾਰ ਕੋਰੋਨਾ ਮਹਾਮਾਰੀ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੇ ਦਸਤਕ ਦੇ ਦਿੱਤੀ ਹੈ। ਜਿਸ ਤੋਂ ਦੁਨੀਆ ਭਰ ਦੇ ਦੇਸ਼ ਆਪਣੇ ਆਪਣੇ ਨਾਗਰਿਕਾਂ ਨੂੰ ਬਚਾਉਣ ਦੇ ਲਈ ਕਾਰਜ ਕਰ ਰਹੇ ਹਨ । ਹੁਣ ਤੱਕ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਉਨ੍ਹਾਂ ਦੇਸ਼ਾਂ ਦੇ ਲੋਕਾਂ ਤੇ ਪਾਬੰਦੀ ਲਗਾ ਦਿੱਤੀ ਹੈ ,ਜਿਥੇ ਇਸ ਵਾਇਰਸ ਦੇ ਨਵੇਂ ਵੇਰੀਐਂਟ ਪ੍ਰਾਪਤ ਹੋਏ ਹਨ । ਅੱਜ ਭਾਰਤ ਦੇਸ਼ ਦੇ ਵਿੱਚ ਵੀ ਇਸ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਮਾਮਲੇ ਸਾਹਮਣੇ ਆਏ ।
ਜਿਸ ਦੇ ਚਲਦੇ ਹੁਣ ਸਰਕਾਰ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ।ਦਰਅਸਲ ਹੁਣ ਭਾਰਤ ਦੇਸ਼ ਦੇ ਵਿਚ ਓਮੀਕ੍ਰੋਨ ਵੈਰੀਐਂਟ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੇ ਲਈ ਨਵੇਂ ਹੁਕਮ ਜਾਰੀ ਕਰ ਦਿੱਤੇ ਹਨ । ਹੁਣ ਇਸ ਵਾਇਰਸ ਦੇ ਮਾਮਲੇ ਭਾਰਤ ਵਿਚ ਆਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਸਾਰੇ ਰਾਜਾਂ ਦੀਆਂ ਸਰਕਾਰਾਂ ਦੇ ਨਾਲ ਨਾਲ ਏਅਰਲਾਈਨਾਂ ਨੂੰ ਇਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ । ਜਿਸ ਦੇ ਚੱਲਦੇ ਜੇਕਰ ਕਿਸੇ ਵਿਦੇਸ਼ੀ ਯਾਤਰੀ ਦੇ ਵੱਲੋਂ ਆਪਣੇ ਸਬੰਧੀ ਗਲਤ ਜਾਣਕਾਰੀ ਦਿੱਤੀ ਜਾਵੇਗੀ ਤਾਂ, ਉਸ ਨੂੰ ਇਕ ਅਪਰਾਧ ਮੰਨਿਆ ਜਾਵੇਗਾ ।
ਉੱਥੇ ਹੀ ਹਰਿਆਣਾ ਦੇ ਸਿਹਤ ਵਿਭਾਗ ਨੇ ਆਪਣੇ ਸਾਰੇ ਜ਼ਿਲ੍ਹਿਆਂ ਦੇ ਸਿਹਤ ਅਧਿਕਾਰੀਆਂ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ । ਜਿਸ ਦੇ ਤਹਿਤ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਸੈਲਫ ਡੈਕਲਾਰੇਸ਼ਨ ਪੱਤਰ ਦੇਣਾ ਹੋਵੇਗਾ। ਨਾਲ ਹੀ ਇਹ ਕਿਹਾ ਗਿਆ ਹੈ ਕਿ ਜੇਕਰ ਇਹ ਸੈਲਫ ਡੈਕਲਾਰੇਸ਼ਨ ਗ਼ਲਤ ਸਾਬਤ ਹੁੰਦਾ ਹੈ ਤਾਂ ਇਸ ਨੂੰ ਇੱਕ ਅਪਰਾਧ ਮੰਨਿਆ ਜਾਵੇਗਾ । ਇਸ ਦੇ ਨਾਲ ਹੀ ਸਿਹਤ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਸੈਲਫ ਡੈਕਲਾਰੇਸ਼ਨ ਦੀ ਜੋ ਰਿਪੋਰਟ ਦਿਖਾਈ ਜਾਵੇਗੀ, ਉਹ ਰਿਪੋਰਟ 72 ਘੰਟਿਆਂ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ ।
ਨਾਲ ਹੀ ਪਿਛਲੇ ਚੌਦਾਂ ਦਿਨਾਂ ਦੀ ਯਾਤਰਾ ਦਾ ਵੇਰਵਾ ਵੀ ਯਾਤਰੀ ਨੂੰ ਦਿਖਾਉਣਾ ਪਵੇਗਾ । ਅਤੇ ਉਨ੍ਹਾਂ ਦਾ ਇਹ ਸਾਰਾ ਵੇਰਵਾ ਵੈੱਬ ਪੋਰਟਲ ਤੇ ਅਪਲੋਡ ਹੋਵੇਗਾ । ਨਾਲ ਹੀ ਯਾਤਰੀ ਨੂੰ ਆਪਣੇ ਫੋਨ ਦੇ ਵਿਚ ਆਰੋਗਿਆ ਹੇਤੂ ਐਪ ਵੀ ਡਾਊਨਲੋਡ ਕਰਨਾ ਪਵੇਗਾ । ਇਸ ਦੇ ਨਾਲ ਹੀ ਇਨ੍ਹਾਂ ਹਦਾਇਤਾਂ ਦੇ ਵਿਚ ਇਹ ਵੀ ਸਾਫ ਕਰ ਦਿੱਤਾ ਗਿਆ ਹੈ, ਕਿ ਏਅਰਲਾਈਨਜ਼ ਦੇ ਕਰੂ ਮੈਂਬਰਾਂ ਨੂੰ ਯਾਤਰੀਆਂ ਦੇ ਨਾਲ ਸਹੀ ਵਿਵਹਾਰ ਕਰਨਾ ਹੋਵੇਗਾ । ਜੇਕਰ ਕਿਸੇ ਵਿੱਚ ਵੀ ਕੋਈ ਕੋਰੋਨਾ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਨ੍ਹਾਂ ਨੂੰ ਫਲਾਈਟ ਵਿਚ ਹੀ ਆਈਸੋਲੇਟਰ ਕਰ ਦੇਣਾ ਹੋਵੇਗਾ ।
Previous Postਕੁੜੀ ਨੂੰ ਮੌਤ ਨੇ ਏਦਾਂ ਆ ਘੇਰਿਆ ਦੇਖਣ ਵਾਲਿਆਂ ਦੀ ਕੰਬੀ ਰੂਹ – ਤਾਜਾ ਵੱਡੀ ਖਬਰ
Next Postਪੀਜੇ ਦਾ ਕਰਕੇ ਪਿਤਾ ਨੇ 6 ਮਹੀਨੇ ਦੇ ਬੱਚੇ ਨੂੰ ਏਦਾਂ ਦਿੱਤੀ ਖੌਫਨਾਕ ਮੌਤ – ਸੁਣ ਸਭ ਦੀ ਕੰਬੀ ਰੂਹ