ਤਾਜਾ ਵੱਡੀ ਖਬਰ
ਪਹਿਲਾਂ ਹੀ ਕਰੋਨਾ ਦੇ ਕਾਰਨ ਬਹੁਤ ਸਾਰੀ ਦੁਨੀਆਂ ਪ੍ਰਭਾਵਤ ਹੋਈ ਹੈ। ਇਸ ਕੁਦਰਤੀ ਕਰੋਪੀ ਦੇ ਚੱਲਦੇ ਹੋਏ ਬਹੁਤ ਸਾਰੇ ਦੇਸ਼ਾਂ ਵਿੱਚ ਤਾਲਾਬੰਦੀ ਲਗਾਏ ਜਾਣ ਦੀਆਂ ਮੁੜ ਤੋਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਜਿੱਥੇ ਕਰੋਨਾ ਟੀਕਾਕਰਨ ਆਰੰਭ ਕਰ ਦਿੱਤਾ ਗਿਆ ਹੈ ਉਥੇ ਹੀ ਕੇਸਾਂ ਵਿਚ ਕਮੀ ਹੁੰਦੀ ਨਜ਼ਰ ਨਹੀਂ ਆ ਰਹੀ। ਇਸ ਤਰ੍ਹਾਂ ਹੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਭਿਆਨਕ ਤੂਫਾਨ ਅਤੇ ਭੂਚਾਲ ਵੀ ਆ ਚੁੱਕੇ ਹਨ ,ਜਿਸ ਨਾਲ ਦੁਨੀਆਂ ਡਰ ਦੇ ਸਾਏ ਹੇਠ ਜੀ ਰਹੀ ਹੈ। ਉੱਥੇ ਹੀ ਕਰੋਨਾ ਤੋਂ ਬਾਅਦ ਕੁਝ ਹੋਰ ਭਿਆਨਕ ਬਿਮਾਰੀਆਂ ਵੀ ਸਾਹਮਣੇ ਆ ਚੁੱਕੀਆਂ ਹਨ। ਇਕ ਤੋਂ ਬਾਅਦ ਇਕ ਆਉਣ ਵਾਲੀਆਂ ਕੁਦਰਤੀ ਮੁਸੀਬਤਾਂ ਨੇ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਇਸ ਕਾਰਨ ਇਹ ਸ਼ਹਿਰ ਧਰਤੀ ਦੇ ਵਿਚ ਸਮਾਉਂਦਾ
ਜਾ ਰਿਹਾ ਹੈ। ਜਿੱਥੇ ਸਰਕਾਰ ਘਰਾਂ ਨੂੰ ਰਹੀ ਹੈ ਦੂਜੀ ਜਗ੍ਹਾ ਤੇ ਸ਼ਿਫਟ। ਪ੍ਰਾਪਤ ਜਾਣਕਾਰੀ ਅਨੁਸਾਰ ਸਵੀਡਨ ਦੇ ਇਕ ਸ਼ਹਿਰ ਵਿੱਚ ਘਰਾਂ ਦੇ ਧਰਤੀ ਵਿੱਚ ਸਮੋਣ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਸਵੀਡਨ ਦੇ 130 ਸਾਲਾਂ ਪੁਰਾਣੇ ਕਿਰੂਨਾ ਟਾਊਨ ਲਈ ਵਰਦਾਨ ਹੀ ਸਰਾਪ ਬਣ ਗਿਆ ਹੈ। ਜਿਸ ਕਾਰਨ ਸਵੀਡਨ ਸਰਕਾਰ ਵੱਲੋਂ ਘਰਾਂ ਨੂੰ ਨਵੀਂ ਜਗ੍ਹਾ ਸ਼ਿਫ਼ਟ ਕੀਤਾ ਜਾ ਰਿਹਾ। ਜਿੱਥੇ ਮਾਇਨਿੰਗ ਕੰਪਨੀਆਂ ਵੱਲੋਂ ਪਿਛਲੇ 100 ਸਾਲ ਤੋਂ ਇਥੇ ਪੁਟਾਈ ਕੀਤੀ ਜਾ ਰਹੀ ਹੈ। ਕੰਪਨੀਆਂ ਵੱਲੋਂ 22 ਸਾਲ ਤਕ ਇਥੇ
ਡੇਰਾ ਲਾਈ ਰੱਖਿਆ ਹੈ। ਜਿਸ ਕਾਰਨ ਹੁਣ ਇਸ ਸ਼ਹਿਰ ਦੀ 20 ਹਜ਼ਾਰ ਆਬਾਦੀ ਵਾਲੇ ਘਰ ਧਰਤੀ ਵਿੱਚ ਸਮਾਉਣ ਲੱਗੇ ਹਨ। ਸਵੀਡਨ ਸਰਕਾਰ ਨੇ 2013 ਵਿੱਚ ਹੀ ਘਰਾਂ ਨੂੰ ਸ਼ਿਫਟ ਕਰਨ ਦੀ ਯੋਜਨਾ ਬਣਾਈ ਸੀ ਜਿਸ ਨੂੰ 2017 ਵਿੱਚ ਲਾਗੂ ਕੀਤਾ ਗਿਆ। ਇਨ੍ਹਾਂ 4 ਸਾਲਾਂ ਦੇ ਦੌਰਾਨ 20 ਫੀਸਦੀ ਘਰਾਂ ਨੂੰ ਸ਼ਿਫਟ ਕੀਤਾ ਜਾ ਚੁੱਕਾ ਹੈ। ਸਵੀਡਿਨ ਸਰਕਾਰ ਦਾ ਦਾਅਵਾ ਹੈ ਕਿ 10 ਤੋਂ 15 ਸਾਲਾਂ ਦੇ ਵਿੱਚ ਹੀ ਇਸ ਤਰ੍ਹਾਂ ਦਾ ਸ਼ਹਿਰ ਬਣ ਕੇ ਤਿਆਰ ਹੋ ਜਾਵੇਗਾ। ਜਿਹੜੀਆਂ ਇਮਾਰਤਾਂ ਨੂੰ ਸ਼ਿਫਟ ਨਹੀਂ ਕੀਤਾ
ਜਾ ਸਕਦਾ, ਬਿਲਕੁਲ ਉਸ ਤਰ੍ਹਾਂ ਦੀਆਂ ਇਮਾਰਤਾਂ ਨੂੰ ਦੁਬਾਰਾ ਬਣਾਇਆ ਜਾ ਰਿਹਾ ਹੈ। ਇਸ ਸ਼ਹਿਰ ਦੀ ਧਰਤੀ ਹੇਠਾਂ ਆਇਰਨ ਦੀ ਮਾਤਰਾ ਕਾਫੀ ਵਧ ਗਈ ਹੈ, ਜਿਸ ਕਾਰਨ ਸਰਕਾਰ ਵੱਲੋਂ ਜਲਦੀ ਹੀ ਘਰਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਹੈ ਤਾਂ ਜੋ ਘਰਾਂ ਨੂੰ ਵੀ ਬਚਾਇਆ ਜਾ ਸਕੇ। ਮਾਇਨਿੰਗ ਸਿਟੀ ਦੇ ਨਾਂ ਨਾਲ ਮਸ਼ਹੂਰ ਇਸ ਕਿਰੂਨਾ ਟਾਊਨ ਦੀ ਧਰਤੀ ਹੇਠਾਂ ਆਇਰਨ ਦੀ ਮਾਤਰਾ ਕਾਫੀ ਵਧ ਗਈ ਹੈ, ਇਸ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਖ਼ਦਾਨਾ ਤੋਂ ਇੱਕ ਦਿਨ ਵਿੱਚ 6 ਆਈਫਲ ਟਾਵਰ ਦੀ ਕੀਮਤ ਦੇ ਬਰਾਬਰ ਆਇਰਨ ਕੱਢਿਆ ਜਾਂਦਾ ਹੈ।
Home ਤਾਜਾ ਖ਼ਬਰਾਂ ਇਹ ਸ਼ਹਿਰ ਧਰਤੀ ਦੇ ਵਿਚ ਸਮਾਉਂਦਾ ਜਾ ਰਿਹਾ ਹੈ ਇਸ ਕਾਰਨ – ਸਰਕਾਰ ਘਰਾਂ ਨੂੰ ਕਰ ਰਹੀ ਹੈ ਦੂਜੀ ਜਗ੍ਹਾ ਤੇ ਸ਼ਿਫਟ
ਤਾਜਾ ਖ਼ਬਰਾਂ
ਇਹ ਸ਼ਹਿਰ ਧਰਤੀ ਦੇ ਵਿਚ ਸਮਾਉਂਦਾ ਜਾ ਰਿਹਾ ਹੈ ਇਸ ਕਾਰਨ – ਸਰਕਾਰ ਘਰਾਂ ਨੂੰ ਕਰ ਰਹੀ ਹੈ ਦੂਜੀ ਜਗ੍ਹਾ ਤੇ ਸ਼ਿਫਟ
Previous Postਕਨੇਡਾ ਚ ਵਾਪਰਿਆ ਕਹਿਰ ਪੰਜਾਬੀ ਮੁੰਡੇ ਨੂੰ ਇਸ ਤਰਾਂ ਮਿਲੀ ਮੌਤ ਦੇਖ ਗੋਰਿਆਂ ਦੀਆਂ ਵੀ ਨਿਕਲੀਆਂ ਧਾਹਾਂ
Next Postਅਮਰੀਕਾ ਚ ਵਾਪਰਿਆ ਕਹਿਰ ਪੰਜਾਬ ਚ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ