ਇਹ ਮਾਂ ਆਪਣੇ 1 ਸਾਲ ਦੇ ਬੱਚੇ ਤੋਂ ਹਰ ਮਹੀਨੇ 75 ਹਜਾਰ ਰੁਪਏ ਕਮਵਾਉਂਦੀ ਹੈ ਇਸ ਤਰੀਕੇ ਨਾਲ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦੇ ਵਿਚ ਜਿੱਥੇ ਲੋਕਾਂ ਵੱਲੋਂ ਆਰਥਿਕ ਤੰ-ਗੀ ਦਾ ਸਾਹਮਣਾ ਕਰਨਾ ਪਿਆ ਹੈ। ਜਿੱਥੇ ਲੋਕਾਂ ਦੇ ਰੁਜ਼ਗਾਰ ਚਲੇ ਜਾਣ ਕਾਰਨ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਰਪੇਸ਼ ਆਈਆਂ ਹਨ। ਉੱਥੇ ਹੀ ਲੋਕਾਂ ਵੱਲੋਂ ਇਨ੍ਹਾਂ ਮੁਸ਼ਕਲਾਂ ਤੋਂ ਬਾਹਰ ਨਿਕਲਣ ਅਤੇ ਆਰਥਿਕ ਮੰਦੀ ਦੇ ਦੌਰ ਵਿਚੋਂ ਉਭਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਵੀ ਕੀਤੇ ਗਏ। ਇਸ ਕਰੋਨਾ ਕਾਲ ਨੇ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਕਈ ਨਵੇਂ ਰੁਜ਼ਗਾਰ ਸ਼ੁਰੂ ਕਰਨ ਵਿੱਚ ਮਦਦ ਕੀਤੀ ਹੈ। ਉਥੇ ਹੀ ਲੋਕਾਂ ਨੂੰ ਜ਼ਿੰਦਗੀ ਦੇ ਬਹੁਤ ਸਾਰੇ ਨਵੇਂ ਅਨੁਭਵ ਸਿੱਖਣ ਨੂੰ ਮਿਲੇ ਹਨ। ਜਿੱਥੇ ਉਨ੍ਹਾਂ ਨੂੰ ਜ਼ਿੰਦਗੀ ਦੇ ਵੱਖ ਵੱਖ ਪੜਾਵਾਂ ਦਾ ਪਤਾ ਲੱਗਾ ਹੈ ਉਥੇ ਹੀ ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਕਾਰਜ ਉਨ੍ਹਾਂ ਦੀ ਇਨਕਮ ਦਾ ਸਾਧਨ ਬਣ ਗਏ ਹਨ।

ਹੁਣ ਇਥੇ ਇੱਕ ਮਾਂ ਵੱਲੋਂ ਹਰ ਮਹੀਨੇ ਆਪਣੇ ਇੱਕ ਸਾਲ ਦੇ ਮਾਸੂਮ ਬੱਚੇ ਤੋਂ 75 ਹਜ਼ਾਰ ਰੁਪਏ ਇਸ ਤਰੀਕੇ ਨਾਲ ਕਮਾਏ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਵਾਸ਼ਿੰਗਟਨ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਸਾਲ ਦਾ ਬੱਚਾ ਇੰਨੀ ਪ੍ਰਸਿੱਧੀ ਹਾਸਲ ਕਰ ਚੁੱਕਾ ਹੈ ਕਿ ਇਹ ਬੱਚਾ ਹਰ ਮਹੀਨੇ 1 ਹਜ਼ਾਰ ਯੂ ਐਸ ਡਾਲਰ ਜਾਣੀ ਕਿ ਭਾਰਤੀ ਕਰੰਸੀ ਦੇ 75 ਹਜ਼ਾਰ ਰੁਪਏ ਦੀ ਕਮਾਈ ਕਰਦਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੱਚੇ ਦੀ ਮਾਂ ਵੱਲੋਂ ਦੱਸਿਆ ਗਿਆ ਹੈ ਕਿ ਜਦੋਂ ਉਹ ਪਿਛਲੇ ਸਾਲ 2020 ਵਿਚ ਗਰਭਵਤੀ ਹੋਈ ਸੀ ਅਤੇ ਬ੍ਰਿਗਸ ਉਸ ਦੀ ਕੁੱਖ ਵਿੱਚ ਸੀ।

ਉਸ ਸਮੇਂ ਉਸ ਨੂੰ ਲੱਗਿਆ ਸੀ ਕਿ ਉਸ ਦਾ ਕੈਰੀਅਰ ਖਤਮ ਹੋ ਗਿਆ ਹੈ। ਪਰ ਬੱਚੇ ਦੇ ਜਨਮ ਤੋਂ ਬਾਅਦ ਉਸ ਵੱਲੋਂ ਬੇਬੀ ਟ੍ਰੈਵਲ ਨੂੰ ਲੈ ਕੇ ਇਕ ਇੰਸਟਾਗ੍ਰਾਮ ਅਕਾਊਂਟ ਬਣਾਇਆ ਗਿਆ ਜਿਸ ਵਿੱਚ ਉਸ ਵੱਲੋਂ ਆਪਣੇ ਬੱਚੇ ਨੂੰ ਨਾਲ ਲੈ ਕੇ ਵੱਖ-ਵੱਖ ਜਗ੍ਹਾ ਦੀ ਯਾਤਰਾ ਕਰਕੇ ਅਨੁਭਵ ਸਾਂਝੇ ਕੀਤੇ। ਜਿਸ ਨਾਲ ਬਹੁਤ ਸਾਰੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਯਾਤਰਾ ਤੇ ਲੈ ਕੇ ਜਾਣ ਵਿਚ ਮਦਦ ਮਿਲਦੀ ਹੈ।

ਉਸ ਨੇ ਦੱਸਿਆ ਕਿ ਯਾਤਰਾ ਦੌਰਾਨ ਜਿੱਥੇ ਉਸ ਵੱਲੋਂ ਯਾਤਰਾ ਦੇ ਅਨੁਭਵ ਰਵਿਊ ਲਿਖੇ ਜਾਂਦੇ ਹਨ ਉਥੇ ਹੀ ਉਨ੍ਹਾਂ ਦੇ ਬੇਟੇ ਨੂੰ ਕੰਪਨੀਆਂ ਵੱਲੋਂ ਸਪੌਂਸਰ ਕੀਤਾ ਜਾਂਦਾ ਹੈ ਅਤੇ ਬੱਚੇ ਲਈ ਸਾਰੀਆਂ ਸਹੂਲਤਾਂ ਦਾ ਇੰਤਜ਼ਾਮ ਵੀ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਦੇ ਇੰਸਟਾਗ੍ਰਾਮ ਉਪਰ 30 ਹਜ਼ਾਰ ਫਾਲੋਅਰਜ਼ ਹਨ। ਹੁਣ ਤੱਕ ਉਨ੍ਹਾਂ ਦਾ ਬੇਟਾ ਇਕ ਸਾਲ ਦੇ ਦੌਰਾਨ 16 ਰਾਜਾਂ ਵਿਚ ਘੁੰਮ ਚੁਕਾ ਹੈ। ਜਿੱਥੇ ਉਹ 45 ਫਲਾਈਟ ਵਿਚ ਸਫਰ ਕਰ ਚੁੱਕਾ ਹੈ। ਉਨ੍ਹਾਂ ਦੇ ਬੇਟੇ ਦਾ ਜਨਮ ਪਿਛਲੇ ਸਾਲ 14 ਅਕਤੂਬਰ ਨੂੰ ਹੋਇਆ ਸੀ।