ਆਈ ਤਾਜ਼ਾ ਵੱਡੀ ਖਬਰ
ਮਨੁੱਖ ਦੀ ਜ਼ਿੰਦਗੀ ਵਿਚ ਵੱਖ ਵੱਖ ਪੜਾਅ ਆਉਂਦੇ ਹਨ ਪਰ ਸਭ ਤੋਂ ਖੂਬਸੂਰਤ ਪੜਾਅ ਉਹ ਹੁੰਦਾ ਹੈ ਜਦੋਂ ਜ਼ਿੰਦਗੀ ਦਾ ਸਾਥ ਨਿਭਾਉਣ ਲਈ ਇਕ ਚੰਗਾ ਹਮਸਫ਼ਰ ਮਿਲ ਜਾਵੇ । ਇਸ ਰਿਸ਼ਤੇ ਵਿੱਚ ਸਭ ਤੋਂ ਵੱਧ ਨਜ਼ਦੀਕੀ ਹੁੰਦੀ ਹੈ ਤੇ ਸਭ ਤੋਂ ਵੱਧ ਤਕਰਾਰ ਵੀ ਇਸ ਰਿਸ਼ਤੇ ਵਹਿਸ਼ੀ ਪਾਈ ਜਾਂਦੀ ਹੈ । ਪਰ ਕਈ ਵਾਰ ਇਹ ਖੂਬਸੂਰਤ ਰਿਸ਼ਤਾ ਅਪਰਾਧਕ ਵਾਰਦਾਤ ਨੂੰ ਵੀ ਅੰਜਾਮ ਦੇ ਦਿਦਾ ਹੈ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਬੁਆਏ ਫਰੈਂਡ ਵੱਲੋਂ ਆਪਣੀ ਗਰਲਫ੍ਰੈਂਡ ਨੂੰ ਅਜਿਹੇ ਸ਼ਬਦ ਕਹੇ ਕਿ ਗਰਲਫ੍ਰੈਂਡ ਨੇ ਗੁੱਸੇ ਵਿੱਚ ਆ ਕੇ ਬੁਆਏਫ੍ਰੈਂਡ ਦਾ ਕਤਲ ਕਰ ਦਿੱਤਾ । ਕਤਲ ਕਰਨ ਤੋਂ ਬਾਅਦ ਇਸ ਔਰਤ ਵੱਲੋਂ ਆਪਣੇ ਬੁਆਏਫ੍ਰੈਂਡ ਜਿਹਾ ਅੰਜਾਮ ਦਿੱਤਾ ਗਿਆ ਕਿ ਸੁਣ ਕੇ ਰੂਹ ਕੰਬ ਉੱਠੇ । ਮਾਮਲਾ ਦਿੱਲੀ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦਾ ਹੈ ।
ਜਿੱਥੇ ਇਕ ਔਰਤ ਨੇ ਆਪਣੇ ਲਿਵ ਇਨ ਪਾਰਟਨਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਟਰਾਲੀ ਬੈਕ ਵਿੱਚ ਉਸ ਦੀ ਲਾਸ਼ ਪਾ ਕੇ ਟਿਕਾਣੇ ਲਗਾਉਣ ਲਈ ਜਦੋਂ ਉਹ ਔਰਤ ਜਾ ਰਹੀ ਸੀ ਤਾਂ ਉਸੇ ਸਮੇਂ ਪੁਲੀਸ ਮੁਲਾਜ਼ਮਾਂ ਵੱਲੋਂ ਔਰਤ ਨੂੰ ਕਾਬੂ ਕਰ ਲਿਆ ਗਿਆ ਅਤੇ ਘੱਟ ਉਮਰ ਚ ਵਿਆਹ ਕਰਵਾਉਣ ਨੂੰ ਲੈ ਕੇ ਵਿਵਾਦ ਚ ਇਸ ਔਰਤ ਵੱਲੋਂ ਇਸ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ । ਉੱਥੇ ਹੀ ਪੁਲੀਸ ਮੁਲਾਜ਼ਮਾਂ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਹ ਰਾਤ ਵੇਲੇ ਗਸ਼ਤ ਕਰ ਰਹੇ ਸਨ ਕਿ ਉਸੇ ਸਮੇਂ ਇਕ ਭਰੀ ਟਰਾਲੀ ਬੈਗ ਖਿੱਚਦੀ ਹੋਈ ਔਰਤ ਉਨ੍ਹਾਂ ਨੂੰ ਦਿਖਾਈ ਦਿੱਤੀ ।
ਪੁਲੀਸ ਨੂੰ ਵੇਖ ਕੇ ਇਹ ਔਰਤ ਘਬਰਾ ਗਈ ਤੇ ਸੜਕ ਦੇ ਦੂਜੇ ਪਾਸੇ ਜਾਣ ਦੀ ਕੋਸ਼ਿਸ਼ ਉਸਦੇ ਵੱਲੋਂ ਕੀਤੀ ਜਾ ਰਹੀ ਸੀ । ਸ਼ੱਕ ਪੈਣ ਤੇ ਉਸ ਦੇ ਟਰਾਲੀ ਬੈਕ ਦੀ ਚੈਕਿੰਗ ਕੀਤੀ ਗਈ ਤਾਂ ਪੁਲਸ ਹੈਰਾਨ ਰਹਿ ਗਈ ਕਿਉਂਕਿ ਉਸ ਬੈਗ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਹੋਈ ਸੀ । ਉੱਥੇ ਹੀ ਪੁਲੀਸ ਵੱਲੋਂ ਇਸ ਔਰਤ ਦੇ ਕੋਲ ਜਦੋਂ ਪੁੱਛਗਿੱਛ ਕੀਤੀ ਤਾਂ ਔਰਤ ਨੇ ਆਪਣਾ ਨਾ ਪ੍ਰੀਤੀ ਸ਼ਰਮਾ ਦੱਸਿਆ ਤੇ ਉਸ ਨੇ ਦੱਸਿਆ ਕਿ ਉਹ ਆਪਣੇ ਪਾਰਟਨਰ ਫਰਾਰ ਲਿਵ ਇਨ ਰਿਲੇਸ਼ਨਸ਼ਿਪ ਚ ਰਹਿ ਰਹੀ ਸੀ । ਉਸਨੇ ਦੱਸਿਆ ਕਿ ਉਸ ਦਾ ਵਧਿਆ ਹੋਇਆ ਪਿਆ ਸੀ ।
ਆਪਣੀ ਪਤੀ ਨੂੰ ਛੱਡ ਕੇ ਇਸ ਨਾਲ ਰਹਿ ਰਹੀ ਸੀ । ਉਸ ਨੇ ਦੱਸਿਆ ਕਿ ਸਾਡੀ ਕਿਸੇ ਗੱਲ ਲੈ ਕੇ ਝਗੜਾ ਹੋ ਗਿਆ ਤੇ ਆਖਿਆ ਗਿਆ ਕੀ ਤੂੰ ਤਾਂ ਬੜੀ ਚਾਲੂ ਔਰਤ ਹੈ ਜੋ ਆਪਣੇ ਪਤੀ ਦੀ ਨਹੀਂ ਹੋ ਸਕੀ , ਉਹ ਮੇਰੀ ਕੀ ਹੋਵੇਗੀ । ਜਿਸ ਦੇ ਚੱਲਦੇ ਉਸ ਨੇ ਦੱਸਿਆ ਕਿ ਮੈਨੂੰ ਗੁੱਸਾ ਆ ਗਿਆ ਗੁੱਸੇ ਵਿੱਚ ਮੈਂ ਆਪਣੇ ਪਾਰਟਨਰ ਦਾ ਕਤਲ ਕਰ ਦਿੱਤਾ । ਫਿਲਹਾਲ ਪੁਲਸ ਵੱਲੋਂ ਇਸ ਲੜਕੀ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ।
Home ਤਾਜਾ ਖ਼ਬਰਾਂ ਇਹ ਗੱਲ ਕਹਿਣ ਤੇ ਔਰਤ ਨੇ ਕੀਤਾ ਬੁਆਏਫ੍ਰੈਂਡ ਦਾ ਕਤਲ , ਟ੍ਰਾਲੀ ਬੈੱਗ ਚ ਲਾਸ਼ ਟਿਕਾਣੇ ਲਗਾਉਂਦੀ ਫੜ੍ਹੀ ਗਈ
Previous Postਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਘਰੇ FBI ਦਾ ਪਿਆ ਛਾਪਾ , ਇਸ ਮਾਮਲੇ ਚ ਵਧੀਆਂ ਮੁਸ਼ਕਲਾਂ
Next Postਕੈਨੇਡਾ ਤੋਂ ਆਈ ਵੱਡੀ ਮਾੜੀ ਖਬਰ, ਕੁਦਰਤ ਨੇ ਮਚਾਇਆ ਕਹਿਰ- ਹੋਇਆ ਐਮਰਜੰਸੀ ਦਾ ਐਲਾਨ