ਆਈ ਤਾਜਾ ਵੱਡੀ ਖਬਰ
ਗਲਤ ਖਾਣ ਪੀਣ ਦੀਆਂ ਆਦਤਾਂ ਤੇ ਗਲਤ ਰਹਿਣ ਸਹਿਣ ਦਾ ਢੰਗ ਕਈ ਵਾਰ ਮਨੁੱਖ ਦੀ ਜ਼ਿੰਦਗੀ ਵਿੱਚ ਅਜਿਹੀਆਂ ਮੁਸੀਬਤਾਂ ਖੜੀਆਂ ਕਰ ਦਿੰਦਾ ਹੈ, ਜਿਸ ਦਾ ਖਮਿਆਜ਼ਾ ਉਸਨੂੰ ਬਿਮਾਰੀਆਂ ਦੇ ਰੂਪ ਵਿੱਚ ਭੁਗਤਣਾ ਪੈਂਦਾ ਹੈ। ਆਏ ਦਿਨ ਹੀ ਅਜਿਹੇ ਮਾਮਲੇ ਸੁਣਨ ਨੂੰ ਮਿਲਦੇ ਰਹਿੰਦੇ ਹਨ, ਜਿੱਥੇ ਲੋਕ ਕਈ ਪ੍ਰਕਾਰ ਦੀਆਂ ਬਿਮਾਰੀਆਂ ਨਾਲ ਪੀੜਿਤ ਹੋ ਜਾਂਦੇ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ 50 ਸਾਲਾ ਔਰਤ ਨੂੰ ਇੱਕ ਅਜੀਬ ਬਿਮਾਰੀ ਹੋ ਗਈ l ਜਿਸ ਕਾਰਨ ਉਸਦੇ ਸਰੀਰ ਵਿੱਚ ਆਪ ਹੀ ਸ਼ਰਾਬ ਬਣਨੀ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਡਾਕਟਰਾਂ ਨੇ ਇਸ ਔਰਤ ਨੂੰ ਦੋ ਸਾਲਾਂ ਤੱਕ ਸ਼ਰਾਬੀ ਮੰਨਿਆ l
ਪਰ ਜਦੋਂ ਸੱਚਾਈ ਸਾਹਮਣੇ ਆਈ ਤਾਂ, ਸਭ ਦੇ ਹੋਸ਼ ਉੱਡ ਗਏ ਕਿ ਉਹ ਦੁਰਲੱਭ ਬਿਮਾਰੀ ਤੋਂ ਪੀੜਤ ਸੀ। ਇਹ ਬਿਮਾਰੀ ਜੋ ਕਾਰਬੋਹਾਈਡਰੇਟ ਨੂੰ ਭੋਜਨ ਤੋਂ ਅਲਕੋਹਲ ਵਿੱਚ ਬਦਲਦੀ ਹੈ। ਇਹ ਸਥਿਤੀ ਉਦੋਂ ਹੈ ਜਦੋਂ ਔਰਤ ਨੇ ਕਦੇ ਸ਼ਰਾਬ ਨੂੰ ਹੱਥ ਵੀ ਨਹੀਂ ਲਾਇਆ। ਪਰ ਉਸਦੇ ਲੱਛਣਾਂ ‘ਚ ਸ਼ਰਾਬੀ ਵਿਵਹਾਰ, ਲੜਖੜਾਉਂਦੀ ਜ਼ੁਬਾਨ ਤੇ ਉਸ ਦੇ ਮੂੰਹ ਵਿੱਚੋਂ ਸ਼ਰਾਬ ਦੀ ਤੇਜ਼ ਗੰਧ ਸ਼ਾਮਲ ਸੀ। ਉਸ ਨੇ ਜਿੰਨਾ ਜ਼ਿਆਦਾ ਕਾਰਬੋਹਾਈਡਰੇਟ ਖਾਏ, ਓਨਾ ਹੀ ਬਿਮਾਰੀ ਦੇ ਲੱਛਣ ਵਧੇ। ਉਧਰ ਕੈਨੇਡਾ ਦੀ ਇਹ 50 ਸਾਲਾ ਔਰਤ ਆਟੋ ਬਰੂਅਰ ਸਿੰਡਰੋਮ ਨਾਂ ਦੀ ਦੁਰਲੱਭ ਬੀਮਾਰੀ ਤੋਂ ਪੀੜਤ ਹੈ।
ਇਹ ਬਿਮਾਰੀ ਗੈਸਟਰੋਇੰਟੇਸਟਾਈਨਲ ਟ੍ਰੈਕਟ ਵਿੱਚ ਖਮੀਰ ਦੇ ਬਹੁਤ ਜ਼ਿਆਦਾ ਵਾਧੇ ਕਾਰਨ ਹੁੰਦੀ ਹੈ। ਪਿਛਲੇ ਦੋ ਸਾਲਾਂ ‘ਚ ਉਸ ਨੂੰ 7 ਵਾਰ ਐਮਰਜੈਂਸੀ ਵਾਰਡ ‘ਚ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਹਮੇਸ਼ਾ ਉਸ ਦੇ ਪਰਿਵਾਰ ਨੂੰ ਦੱਸਿਆ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ।
ਹਾਲਾਂਕਿ, ਔਰਤ ਦਾ ਦਾਅਵਾ ਹੈ ਕਿ ਉਸਨੇ ਕਦੇ ਸ਼ਰਾਬ ਨੂੰ ਛੂਹਿਆ ਹੀ ਨਹੀਂ ਹੈ। ਪਰ ਜਦੋਂ ਸੱਚਾਈ ਸਾਹਮਣੇ ਆਈ ਤਾਂ ਸਭ ਦੇ ਕੁਝ ਉੱਡ ਗਏ, ਸੋ ਫਿਲਹਾਲ ਇਸ ਔਰਤ ਦਾ ਇਲਾਜ ਚਲਦਾ ਪਿਆ ਹੈ ਤੇ ਉਸਦੀ ਹਾਲਤ ਵਿੱਚ ਕਾਫੀ ਸੁਧਾਰ ਆਇਆ ਹੈ l
Previous Postਪੰਜਾਬ ਚ ਇਥੇ ਵਾਪਰੀ ਵੱਡੀ ਖੌਫਨਾਕ ਵਾਰਦਾਤ , ਘਰ ਚ ਵੜ ਕੇ ਨੌਜਵਾਨ ਮੁੰਡੇ ਦਾ ਕੀਤਾ ਕਤਲ
Next Postਇਸ ਦੁਨੀਆ ਦੀ ਸਭ ਤੋਂ ਬਜ਼ੁਰਗ ਬਿੱਲੀ ਦੀ ਉਮਰ ਜਾਣ ਹੋ ਜਾਵੋਗੇ ਹੈਰਾਨ