ਇਸ ਵਧਦੀ ਹੋਈ ਬਿਮਾਰੀ ਦੇ ਪ੍ਰਕੋਪ ਕਾਰਨ WHO ਨੇ ਸੱਦੀ ਹੰਗਾਮੀ ਮੀਟਿੰਗ, ਗਲੋਬਲ ਐਮਰਜੰਸੀ ਲਗਾਉਣ ਤੇ ਛਿੜ੍ਹੀ ਚਰਚਾ

ਆਈ ਤਾਜ਼ਾ ਵੱਡੀ ਖਬਰ 

ਵਿਸ਼ਵ ਵਿਚ ਫੈਲੀ ਹੋਈ ਕਰੋਨਾ ਨੂੰ ਦੇਖਦੇ ਹੋਏ ਮੁੜ ਜਿਥੇ ਬਹੁਤ ਸਾਰੀਆਂ ਸਖ਼ਤ ਹਦਾਇਤਾਂ ਕਈ ਦੇਸ਼ਾਂ ਚ ਫਿਰ ਤੋਂ ਲਾਗੂ ਕੀਤੀਆਂ ਜਾ ਰਹੀਆਂ ਹਨ। ਚੀਨ ਤੋਂ ਸ਼ੁਰੂ ਹੋਣ ਵਾਲੀ ਇਸ ਕਰੋਨਾ ਨੇ ਜਿੱਥੇ ਕਈ ਦੇਸ਼ਾਂ ਵਿੱਚ ਭਾਰੀ ਜਾਨੀ ਮਾਲੀ ਨੁਕਸਾਨ ਕੀਤਾ ਹੈ ਉਥੇ ਹੀ ਲੋਕਾਂ ਨੂੰ ਮੁੜ ਪੈਰਾਂ ਸਿਰ ਹੋਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਆਰਥਿਕ ਮੰਦੀ ਦੇ ਦੌਰ ਵਿਚੋਂ ਵੀ ਲੋਕਾਂ ਨੂੰ ਗੁਜ਼ਰਨਾ ਪਿਆ ਹੈ ਜਿਥੇ ਕਈ ਲੋਕ ਮਾਨਸਿਕ ਤਣਾਅ ਦੇ ਸ਼ਿਕਾਰ ਵੀ ਹੋਏ ਹਨ। ਉੱਥੇ ਹੀ ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਅਤੇ ਰਹੱਸਮਯ ਬੀਮਾਰੀਆਂ ਨੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਹੁਣ ਇਸ ਵਧੀ ਹੋਈ ਬੀਮਾਰੀ ਦੇ ਪ੍ਰਕੋਪ ਕਾਰਨ ਡਬਲਿਊ ਐਚ ਓ ਵੱਲੋਂ ਹੰਗਾਮੀ ਮੀਟਿੰਗ ਸੱਦੀ ਗਈ ਹੈ ਜਿੱਥੇ ਗਲੋਬਲ ਐਮਰਜੈਂਸੀ ਲਗਾਉਣ ਤੇ ਚਰਚਾ ਛਿੜ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਜਿਥੇ ਲਗਾਤਾਰ ਮੰਕੀਪਾਕਸ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਸਾਰੇ ਦੇਸ਼ਾਂ ਵੱਲੋਂ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ।

ਜਿੱਥੇ ਪਹਿਲਾਂ ਸਾਰੇ ਦੇਸ਼ਾਂ ਵਿਚ ਕਰੋਨਾ ਅਤੇ ਪੋਲਿਓ ਦੇ ਖਾਤਮੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਉਥੇ ਹੀ ਹੁਣ ਮੰਕੀਪਾਕਸ ਨੂੰ ਲੈ ਕੇ ਵੀ ਚਿੰਤਾ ਵਧ ਗਈ ਹੈ, ਹੁਣ ਜਿਸ ਉਪਰ ਵੀ ਕਾਰਵਾਈ ਕੀਤੀ ਜਾਵੇਗੀ। ਵਧ ਰਹੇ ਮਾਮਲੇ ਨੂੰ ਦੇਖਦੇ ਹੋਏ ਜਿਥੇ ਹੁਣ ਵਿਸ਼ਵ ਸਿਹਤ ਸੰਗਠਨ ਵੱਲੋਂ ਐਮਰਜੰਸੀ ਕਮੇਟੀ ਦੀ ਮੀਟਿੰਗ ਬੁਲਾਈ ਗਈ ਸੀ। ਜਿਸ ਵਿਚ ਇਸ ਬਿਮਾਰੀ ਦੇ ਵਾਧੇ ਨੂੰ ਦੇਖਦੇ ਹੋਏ ਇਸ ਨੂੰ ਵਿਸ਼ਵ ਵਿਆਪੀ ਐਮਰਜੈਂਸੀ ਘੋਸ਼ਿਤ ਕੀਤੇ ਜਾਣ ਉੱਪਰ ਵੀ ਚਰਚਾ ਕੀਤੀ ਗਈ ਹੈ।

ਉਥੇ ਹੀ ਇਸ ਬਿਮਾਰੀ ਉਪਰ ਕਾਰਵਾਈ ਕਰਨ ਦਾ ਮਨ ਵਿਸ਼ਵ ਸਿਹਤ ਸੰਗਠਨ ਵੱਲੋਂ ਬਣਾਇਆ ਗਿਆ ਹੈ। ਮੱਧ ਤੇ ਪੱਛਮੀ ਅਫ਼ਰੀਕਾ ਵਿੱਚ ਜਿਥੇ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਲੋਕ ਇਸ ਦੀ ਚਪੇਟ ਵਿਚ ਆ ਰਹੇ ਹਨ ਅਤੇ ਇਸ ਸਮੇਂ 40 ਤੋਂ ਵਧੇਰੇ ਦੇਸ਼ਾਂ ਵਿੱਚ ਇਸ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਯੂਰਪ ਦੇ ਕਈ ਦੇਸ਼ਾਂ ਵਿੱਚ ਸਾਹਮਣੇ ਆਉਣ ਵਾਲੀ ਇਹ ਬੀਮਾਰੀ ਚਿੰਤਾਜਨਕ ਅਤੇ ਅਸਧਾਰਨ ਹੈ। ਇਸ ਬੀਮਾਰੀ ਦੇ ਪਹਿਲੇ ਮਾਮਲੇ ਨਾਇਜ਼ੀਰੀਆ ਵਿੱਚ 2017 ਸਾਹਮਣੇ ਆਏ ਸਨ। ਇਸ ਬਿਮਾਰੀ ਕਾਰਨ 10 ਫੀਸਦੀ ਰੋਗੀਆਂ ਦੀ ਮੌਤ ਹੋਈ ਹੈ।