ਇਸ ਪਿੰਡ ਜੁੱਤੀ ਜਾਣ ਤੋਂ ਹੈ ਮਨਾਹੀ, ਗਲਤੀ ਨਾਲ ਪਾਉਣ ਤੇ ਸੁਣਾਈ ਜਾਂਦੀ ਸਖਤ ਸਜ਼ਾ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿਥੇ ਵਿਗਿਆਨ ਵੱਲੋਂ ਇਨਸਾਨ ਨੂੰ ਬਹੁਤ ਕੁਝ ਸਿਖਾ ਦਿੱਤਾ ਗਿਆ ਹੈ। ਜਿਥੇ ਸਾਇੰਸ ਨੇ ਬਹੁਤ ਸਾਰੇ ਅਵਿਸ਼ਕਾਰ ਕੀਤੇ ਹਨ। ਅੱਜ ਦੁਨੀਆਂ ਉਨ੍ਹਾਂ ਗ੍ਰਹਿਆਂ ਉੱਪਰ ਵੀ ਪਹੁੰਚ ਗਈ ਹੈ ਜਿੱਥੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ। ਪਰ ਕੁਝ ਲੋਕ ਅਜੇ ਵੀ ਅਜਿਹੇ ਅੰਧ ਵਿਸ਼ਵਾਸ਼ਾਂ ਦੇ ਵਿੱਚ ਫਸੇ ਹੋਏ ਹਨ ਜਿਨ੍ਹਾਂ ਵਿਚੋਂ ਉਨ੍ਹਾਂ ਨੂੰ ਬਾਹਰ ਕੱਢਣਾ ਬਹੁਤ ਮੁਸ਼ਕਲ ਹੈ। ਕਿਉਂਕਿ ਅਜਿਹੇ ਅੰਧ ਵਿਸ਼ਵਾਸ਼ ਉਹਨਾਂ ਦੇ ਸਦੀਆਂ ਤੋਂ ਚਲਦੇ ਆ ਰਹੇ ਹਨ। ਜੋ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਦੇ ਜਾ ਰਹੇ ਹਨ। ਭਾਰਤ ਵਿੱਚ ਅਜੇ ਵੀ ਬਹੁਤ ਸਾਰੇ ਅਜਿਹੇ ਪਿੰਡ ਦੇਖਣ ਨੂੰ ਮਿਲ ਰਹੇ ਹਨ।

ਜਿਨ੍ਹਾਂ ਵਿਚ ਵੱਖ-ਵੱਖ ਮਾਨਤਾਵਾਂ ਨੂੰ ਪੂਰਿਆਂ ਕੀਤਾ ਜਾਂਦਾ ਹੈ। ਹੁਣ ਇਸ ਪਿੰਡ ਵਿੱਚ ਜੁੱਤੀ ਲੈ ਕੇ ਜਾਣ ਤੋਂ ਮਨਾਹੀ ਹੈ ਜਿੱਥੇ ਗਲਤੀ ਨਾਲ ਪਾਉਣ ਤੇ ਸਖ਼ਤ ਸਜ਼ਾ ਸੁਣਾਈ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਤਾਮਿਲਨਾਡੂ ਤੋਂ ਸਾਹਮਣੇ ਆਇਆ ਹੈ। ਜਿੱਥੇ ਤਾਮਿਲਨਾਡੂ ਵਿਚ ਮਦੁਰਾਈ ਤੋਂ 20 ਕਿਲੋਮੀਟਰ ਦੀ ਦੂਰੀ ਤੇ ਇਕ ਪਿੰਡ ਵਸਦਾ ਹੈ, ਜਿਸ ਦਾ ਨਾਮ ਹੈ ਕਲਿਮਾਯਨ ,ਜਿਸ ਵਿੱਚ ਵਸਦੇ ਲੋਕ ਆਪਣੇ ਪਿੰਡ ਦੀ ਹੱਦ ਦੇ ਅੰਦਰ ਜੁੱਤੀ ਪਾ ਕੇ ਨਹੀਂ ਜਾ ਸਕਦਾ ਜਿਥੇ ਉਹਨਾਂ ਨੂੰ ਪਿੰਡ ਦੀ ਸਰਹੱਦ ਦੇ ਅੰਦਰ ਜੁੱਤੀ ਪਾ ਕੇ ਆਉਣਾ ਮਨ੍ਹਾ ਕੀਤਾ ਗਿਆ ਹੈ।

ਦੱਸਿਆ ਗਿਆ ਹੈ ਕਿ ਜਿੱਥੇ ਲੋਕਾਂ ਵੱਲੋਂ ਸਦੀਆਂ ਤੋਂ ਚਲਿਆ ਆ ਰਿਹਾ ਤਰਕ ਹੈ ਜਿਸ ਨੂੰ ਉਹਨਾਂ ਵੱਲੋਂ ਪੂਰਾ ਕੀਤਾ ਜਾਂਦਾ ਹੈ। ਉਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਉਹਨਾਂ ਦੀ ਰੱਖਿਆ ਇਕ ਅਪਾਚਛੀ ਨਾਮ ਦਾ ਦੇਵਤਾ ਕਰਦਾ ਆ ਰਿਹਾ ਹੈ। ਅਤੇ ਇਸ ਦੇਵਤਾ ਦੇ ਕਾਰਨ ਹੀ ਉਹਨਾਂ ਵੱਲੋਂ ਪਿੰਡ ਵਿੱਚ ਜੁੱਤੀ ਨਹੀਂ ਪਾਈ ਜਾਂਦੀ।

ਕੋਈ ਵੀ ਬੱਚਾ ਪਿੰਡ ਦੇ ਵਿੱਚ ਜੁੱਤੀ ਪਾਉਣ ਦੀ ਗਲਤੀ ਨਹੀਂ ਕਰ ਸਕਦਾ ਹੈ ਅਗਰ ਕੋਈ ਵੀ ਵਿਅਕਤੀ ਗਲਤੀ ਨਾਲ ਜੁੱਤੀ ਪਾਂ ਲੈਂਦਾ ਹੈ ਤਾਂ ਪਿੰਡ ਵਾਸੀਆਂ ਵੱਲੋਂ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਇਹ ਪਿੰਡ ਵਾਸੀ ਬਿਨਾਂ ਜੁੱਤੀ ਤੋਂ ਹੀ ਪਿੰਡ ਵਿਚ ਘੁੰਮਦੇ ਫਿਰਦੇ ਹਨ। ਸਾਰਾ ਦਿਨ ਉਨ੍ਹਾਂ ਵੱਲੋਂ ਜੁੱਤੀ ਅਤੇ ਚੱਪਲ ਤੋਂ ਬਿਨਾਂ ਹੀ ਕੰਮ ਕਾਜ ਕੀਤਾ ਜਾਂਦਾ ਹੈ।