ਇਸ ਪਿੰਡ ਚ ਹੈ ਅਜੀਬੋ ਗਰੀਬ ਪ੍ਰੰਪਰਾ , ਘਰ ਦੇ ਹਰੇਕ ਦਰਵਾਜੇ ਦਾ ਰੰਗ ਹੈ ਹਰਾ – ਇਲਾਕੇ ਨਿਵਾਸੀ ਨਹੀਂ ਚਾਹੁੰਦੇ ਕੋਈ ਵੀ ਬਦਲਾਅ

ਆਈ ਤਾਜਾ ਵੱਡੀ ਖਬਰ 

ਅੰਧ-ਵਿਸ਼ਵਾਸ ਜਾਂ ਪੁਰਾਤਨ ਰੀਤੀ ਰਿਵਾਜ! ਇਸ ਪਿੰਡ ਵਿਚ ਹਰ ਘਰ ਵਿਚ ਹੋਣਗੇ ਹਰੇ ਰੰਗ ਦੇ ਦਰਵਾਜ਼ੇ। ਐਨਾ ਹੀ ਬਸ ਨਹੀ ਪਿੰਡ ਵਾਸੀ ਕੋਈ ਬਦਲਾਅ ਵੀ ਨਹੀ ਚਾਹੁੰਦੇ। ਇਸ ਅਜੀਬੋ ਗਰੀਬ ਪਰੰਪਰਾ ਨੂੰ ਸੁਣ ਕੇ ਹਰ ਕੋਈ ਹੈਰਾਨ। ਇਹ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਇਕ ਪਿੰਡ ਅਜਿਹਾ ਪਿੰਡ ਹੈ ਜਿਸ ਵਿਚ ਬਹੁਤ ਅਜੀਬ ਨਿਯਮ ਹਨ ਜਿਨ੍ਹਾਂ ਨੂੰ ਹਰ ਕਿਸੇ ਨੂੰ ਮੰਨਣਾ ਹੀ ਪੈਦਾ ਹੈ। ਇਨ੍ਹਾਂ ਸਖਤ ਨਿਯਮਾਂ ਨੂੰ ਕੋਈ ਚਾਹ ਕੇ ਵੀ ਬਦਲ ਨਹੀ ਸਕਦਾ। ਬ੍ਰਿਟਿਸ਼ ਦਾ ਪਿੰਡ ਜਿਸ ਦਾ ਨਾਮ ਵੇਂਟਵਰਥ ਹੈ ਇਥੇ ਬਹੁਤ ਹੀ ਅਜੀਬ ਨਿਯਮ ਹਨ ਹਰ ਕਿਸੇ ਨੂੰ ਮੰਨਣੇ ਪੈਦੇ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਲਈ ਅਪਣਾਉਦੇ ਹਨ ਤਾਂ ਕਿ ਉਹ ਪਿੰਡ ਦੀਆਂ ਪਰੰਪਰਾਵਾਂ ਨੂੰ ਅੱਗੇ ਤੋਰ ਸਕਣ ਅਤੇ ਆਰਕੀਟੈਕਚਰ ਨੂੰ ਬਚਾ ਸਕਣ।

ਇਸ ਪਿੰਡ ਵਿਚ ਸਿਰਫ ਦੋ ਪੱਬ, ਇਕ ਦੁਕਾਨ ਤੇ ਇਕ ਰੈਸਟੋਰੈਂਟ ਹੈ। ਜੇ ਇਸ ਪਿੰਡ ਵਾਸੀਆਂ ਦੇ ਰਹਿਣ ਸਹਿਣ ਦੀ ਗੱਲ ਕਰੀਏ ਤਾਂ ਉਹ ਬਿਲਕੁਲ ਵੀ ਹੜਬੜੀ ਵਿਚ ਨਹੀਂ ਰਹਿੰਦੇ। ਇਹ ਕਾਫੀ ਖੂਬਸੁਰਤ ਹੈ ਪਿੰਡਵਾਸੀਆਂ ਬਹੁਤ ਪਸੰਦ ਕਰਦੇ ਹਨ। ਉਥੇ ਹੀ ਕਈ ਲੋਕ ਇਸ ਨੂੰ ਦੇਖਣ ਲਈ ਇਥੇ ਘੁੰਮਣ ਵੀ ਆਉਦੇ ਹਨ। ਪਿੰਡ ਵਿਚ ਗ੍ਰੀਨ-ਡੋਨ ਪਾਲਿਸੀ ਅਪਣਾਈ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਇਸ ਪਿੰਡ ਵਿਚ ਸਾਰੇ ਘਰਾਂ ਦੇ ਦਰਵਾਜ਼ਿਆਂ ਦਾ ਰੰਗ ਹਰਾ ਹੀ ਹੈ। ਇਕ ਟਰੱਸਟ ਵੱਲੋ ਪੂਰੇ ਪਿੰਡ ਦਾ ਸੰਚਾਲਨ ਕੀਤਾ ਜਾਦਾ ਹੈ।

ਇਹ ਇਸ ਪਿੰਡ ਵਿਚ ਕੋਈ ਵੀ ਬਦਲਾਅ ਕਰਨਾ ਨਹੀਂ ਚਾਹੁੰਦੇ ਹਨ। ਪਿੰਡ ਦੀ ਆਬਾਦੀ ਬਾਰੇ ਕਿਹਾ ਜਾਦਾ ਹੈ ਕਿ ਪਿੰਡ ਵਿਚ 1400 ਲੋਕ ਰਹਿੰਦੇ ਹਨ। ਤਕਰੀਬਨ 300 ਤੋਂ ਵਧ ਸਾਲਾਂ ਤੋਂ ਇਸ ਟਰੱਸਟ ਕੋਲ ਫੈਸਲਾ ਲੈਣ ਦੀ ਤਾਕਤ ਹੈ।

ਪਿੰਡ ਵਿਚ ਜਿਆਦਾਤਰ ਲੋਕਾਂ ਕੋਲ ਆਪਣੇ ਮਕਾਨਾਂ ਦੀ ਅਸਲ ਮਾਲਕੀਅਤ ਨਹੀਂ ਹੈ ਉਹ ਸਿਰਫ ਉਹ ਕਿਰਾਏਦਾਰ ਹੀ ਹਨ। ਹਲਾਂਕਿ 95% ਜਾਇਦਾਦਾਂ ਦੀ ਪਿੰਡ ਵਿਚ ਮਾਲਕੀ ਹੋ ਗਈ ਹੈ।